DGP ਯਾਦਵ ਦੇ ਹੁਕਮਾਂ ਮਗਰੋਂ ਐਕਸ਼ਨ ‘ਚ ਪੰਜਾਬ ਪੁਲਸ

DGP ਯਾਦਵ ਦੇ ਹੁਕਮਾਂ ਮਗਰੋਂ ਐਕਸ਼ਨ ‘ਚ ਪੰਜਾਬ ਪੁਲਸ

ਪੰਜਾਬ ਪੁਲਸ ਹੈਲਪਲਾਈਨ ਨੰ. 112 ’ਤੇ ਮਿਲੀਆਂ ਸ਼ਿਕਾਇਤਾਂ ਦਾ ਰੋਜ਼ਾਨਾ ਨਿਪਟਾਰਾ ਕਰ ਕੇ ਆਪਣੀ ਡਿਊਟੀ ਨਿਭਾਉਣ ’ਚ ਲੱਗੀ ਹੋਈ ਹੈ। ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਜੁਲਾਈ ਮਹੀਨੇ ’ਚ ਅਹੁਦਾ ਸੰਭਾਲਣ ਤੋਂ ਬਾਅਦ ਸਾਰੇ ਪੁਲਸ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਸਨ ਕਿ ਹੈਲਪਲਾਈਨ ਨੰਬਰ 112 ਨੂੰ ਪੂਰੀ ਤਰ੍ਹਾਂ ਐਕਟੀਵੇਟ ਕੀਤਾ ਜਾਵੇ ਅਤੇ ਉੱਥੇ ਮਿਲਣ ਵਾਲੀਆਂ ਸ਼ਿਕਾਇਤਾਂ ਦਾ ਨਾਲੋ-ਨਾਲ ਨਿਪਟਾਰਾ ਹੋਣਾ ਚਾਹੀਦਾ ਹੈ। ਡੀ. ਜੀ. ਪੀ. ਦੀਆਂ ਸਖ਼ਤ ਹਦਾਇਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਰੇ ਜ਼ਿਲ੍ਹਿਆਂ ਵਿਚ ਹੈਲਪਲਾਈਨ ਨੰਬਰ 112 ’ਤੇ ਪ੍ਰਾਪਤ ਹੋਣ ਵਾਲੀਆਂ ਸ਼ਿਕਾਇਤਾਂ ਨੂੰ ਕਾਰਵਾਈ ਲਈ ਭੇਜਿਆ ਜਾਂਦਾ ਹੈ ਅਤੇ ਤੁਰੰਤ ਅਮਲ ਹੁੰਦਾ ਹੈ। ਡੀ. ਜੀ. ਪੀ. ਗੌਰਵ ਯਾਦਵ ਮੁਤਾਬਕ ਇਸ ਹੈਲਪਲਾਈਨ ਨੂੰ ਬਣਾਉਣ ਦਾ ਮਕਸਦ ਲੋਕਾਂ ਨੂੰ ਰਾਹਤ ਦੇਣਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਲੋਕ ਥਾਣਿਆਂ ਵਿਚ ਜਾਣ ਤੋਂ ਅਸਮਰਥ ਹੁੰਦੇ ਹਨ। ਅਜਿਹੀ ਸਥਿਤੀ ’ਚ ਇਹ ਲੋਕ ਹੈਲਪਲਾਈਨ ਨੰਬਰ 112 ’ਤੇ ਆਪਣੀ ਸ਼ਿਕਾਇਤ ਭੇਜਦੇ ਹਨ।

ਡੀ. ਜੀ. ਪੀ. ਨੇ ਕਿਹਾ ਕਿ ਉਹ ਖ਼ੁਦ ਵੀ ਇਸ ਹੈਲਪਲਾਈਨ ’ਤੇ ਮਿਲਣ ਵਾਲੀਆਂ ਸ਼ਿਕਾਇਤਾਂ ਅਤੇ ਉਨ੍ਹਾਂ ਦੇ ਨਿਪਟਾਰੇ ’ਤੇ ਨਜ਼ਰ ਰੱਖਦੇ ਹਨ। ਅੱਜ ਵੀ ਹੁਸ਼ਿਆਰਪੁਰ ਦੇ ਇਕ ਵਿਅਕਤੀ ਨੇ ਹੈਲਪਲਾਈਨ 112 ’ਤੇ ਸੰਪਰਕ ਕਰ ਕੇ ਦੱਸਿਆ ਕਿ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਡਰਾਈਵਰ ਜ਼ਖ਼ਮੀ ਹੋ ਗਿਆ। ਫਿਰ ਮੌਕੇ ’ਤੇ ਐਂਬੂਲੈਂਸ ਬੁਲਾਈ ਗਈ। ਪੁਲਸ ਪਾਰਟੀ ਨੇ ਵੀ ਮੌਕੇ ’ਤੇ ਪਹੁੰਚ ਕੇ ਜ਼ਖਮੀ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਫਿਰ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿੱਤੀ। ਡੀ. ਜੀ. ਪੀ. ਨੇ ਹੈਲਪਲਾਈਨ ਚਲਾਉਣ ਵਾਲੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਤਹਿਤ ਪੰਜਾਬ ਨੂੰ ਅਪਰਾਧ ਤੇ ਨਸ਼ਿਆਂ ਤੋਂ ਮੁਕਤ ਕਰਨ ਦੇ ਨਾਲ-ਨਾਲ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਘਰ ਬੈਠੇ ਹੀ ਕੀਤਾ ਜਾ ਰਿਹਾ ਹੈ।

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *