ਗੁਜਰਾਤ ਚੋਣ ਨਤੀਜਿਆਂ ‘ਤੇ CM ਮਾਨ ਬੋਲੇ : ਅਸੀਂ ਸਰਵੇ ‘ਤੇ ਭਰੋਸਾ ਨਹੀਂ ਕਰਦੇ

ਗੁਜਰਾਤ ਚੋਣ ਨਤੀਜਿਆਂ ‘ਤੇ CM ਮਾਨ ਬੋਲੇ : ਅਸੀਂ ਸਰਵੇ ‘ਤੇ ਭਰੋਸਾ ਨਹੀਂ ਕਰਦੇ

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸੰਭਾਵਤ ਨਤੀਜਿਆਂ ’ਤੇ ਵੱਖ-ਵੱਖ ਚੈਨਲਾਂ ਤੇ ਵਿਸ਼ਲੇਸ਼ਕਾਂ ਵਲੋਂ ਵੱਖ-ਵੱਖ ਵਿਚਾਰ ਪ੍ਰਗਟ ਕੀਤੇ ਜਾ ਰਹੇ ਹਨ, ਜਿਸ ਵਿਚ ਭਾਜਪਾ ਨੂੰ ਸੱਤਾ ਮਿਲਣ ਦੀ ਗੱਲ ਕਹੀ ਜਾ ਰਹੀ ਹੈ ਜਦਕਿ ਆਮ ਆਦਮੀ ਪਾਰਟੀ ਤੀਜੇ ਨੰਬਰ ’ਤੇ ਦੱਸੀ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਸੰਭਾਵਤ ਨਤੀਜਿਆਂ ’ਤੇ ਵਿਅੰਗ ਭਰਿਆ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਵੇ ’ਚ ਭਰੋਸਾ ਨਹੀਂ ਰੱਖਦੀ। ਵੱਖ-ਵੱਖ ਚੈਨਲਾਂ ਵੱਲੋਂ ਕਿਹੜੇ-ਕਿਹੜੇ ਸਰਵੇ ਕੀਤੇ ਜਾ ਰਹੇ ਹਨ, ਉਨ੍ਹਾਂ ਵਿਚ ਸਾਨੂੰ ਭਰੋਸਾ ਨਹੀਂ। ਪੰਜਾਬ ਵਿਧਾਨ ਸਭਾ ਦੀਆਂ 7 ਮਹੀਨੇ ਪਹਿਲਾਂ ਹੋਈਆਂ ਆਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਸਰਵੇ ਵਿਚ ਸਰਕਾਰ ਬਣਾਉਂਦੇ ਜਾਂ 92 ਸੀਟਾਂ ਜਿੱਤਦੇ ਨਹੀਂ ਦਿਖਾਇਆ ਗਿਆ ਸੀ ਪਰ ਇਸ ਦੇ ਬਾਵਜੂਦ ਇਹ ਪਾਰਟੀ ਸੱਤਾ ਵਿਚ ਆਈ ਹੈ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *