ਪੰਜਾਬ ਨੂੰ ਦਿੱਤੇ ਵੱਡੇ ਪ੍ਰੋਜੈਕਟ

ਪੰਜਾਬ ਨੂੰ ਦਿੱਤੇ ਵੱਡੇ ਪ੍ਰੋਜੈਕਟ

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰਿਆਣਾ ਅਤੇ ਪੰਜਾਬ ਨੂੰ ਵੱਡੀ ਗਿਣਤੀ ’ਚ ਸੈਂਟਰਲ ਸੈਕਟਰ ਦੇ ਪ੍ਰੋਜੈਕਟ ਦਿੱਤੇ ਹਨ, ਜਿਨ੍ਹਾਂ ’ਚੋਂ ਹਰੇਕ 150 ਕਰੋੜ ਰੁਪਏ ਤੋਂ ਵੱਧ ਦਾ ਹੈ। ਦਿੱਲੀ ’ਚ ਪਿਛਲੇ 8 ਸਾਲਾਂ ਦੇ ਮੋਦੀ ਰਾਜ ਦੌਰਾਨ ਜੇ ਹਰਿਆਣਾ ਨੂੰ 34 ਪ੍ਰੋਜੈਕਟ ਦਿੱਤੇ ਗਏ ਤਾਂ ਪੰਜਾਬ ਨੂੰ ਅਜਿਹੇ 30 ਪ੍ਰੋਜੈਕਟ ਦਿੱਤੇ ਗਏ ਪਰ ਹਰਿਆਣਾ ’ਚ ਸਾਰੇ 34 ਪ੍ਰੋਜੈਕਟਾਂ ਦੀ ਲਾਗਤ 60,428 ਕਰੋੜ ਤੋਂ ਵਧ ਕੇ 63157 ਕਰੋੜ ਰੁਪਏ ਹੋ ਗਈ ਹੈ। ਇਨ੍ਹਾਂ ’ਚੋਂ 3 ਪ੍ਰੋਜੈਕਟ ਤੈਅ ਸਮੇਂ ਤੋਂ 22 ਮਹੀਨਿਆਂ ਤੋਂ ਲੈ ਕੇ 29 ਮਹੀਨਿਆਂ ਤੱਕ ਦੀ ਦੇਰੀ ਨਾਲ ਚੱਲ ਰਹੇ ਹਨ।

ਪੰਜਾਬ ਦਾ ਰਿਕਾਰਡ ਥੋੜਾ ਬਿਹਤਰ ਹੈ ਕਿਉਂਕਿ ਉਸ ਨੂੰ 17419 ਕਰੋੜ ਰੁਪਏ ਵਾਲੇ 24 ਪ੍ਰੋਜੈਕਟ ਦਿੱਤੇ ਗਏ, ਜਿਨ੍ਹਾਂ ਦੀ ਲਾਗਤ ਵਧ ਕੇ 18661 ਕਰੋੜ ਰੁਪਏ ਹੋ ਗਈ ਹੈ। ਇਨ੍ਹਾਂ ’ਚੋਂ ਸਿਰਫ ਇਕ ਪ੍ਰੋਜੈਕਟ ’ਚ 36 ਮਹੀਨਿਆਂ ਦੀ ਦੇਰ ਹੋਈ ਹੈ। ਪ੍ਰੋਜੈਕਟਾਂ ਦੇ ਮਾਮਲੇ ’ਚ ਮਹਾਰਾਸ਼ਟਰ ਨੇ ਸਾਰੇ ਸੂਬਿਆਂ ਨੂੰ ਪਛਾੜ ਦਿੱਤਾ ਹੈ। ਸੂਬੇ ਨੂੰ 2 ਲੱਖ ਕਰੋੜ ਰੁਪਏ ਦੀ ਲਾਗਤ ਵਾਲੇ 223 ਪ੍ਰੋਜੈਕਟ ਦਿੱਤੇ ਗਏ ਪਰ ਉਨ੍ਹਾਂ ਨੂੰ ਸਮੇਂ ’ਤੇ ਪੂਰਾ ਕਰਨ ਅਤੇ ਲਾਗਤ ਵਧਣ ਦੇ ਕਾਰਨ ਸੂਬੇ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ। 33 ਸੂਬਿਆਂ ’ਚ ਵੰਡੇ 1579 ਕੇਂਦਰੀ ਖੇਤਰ ਦੇ ਪ੍ਰੋਜੈਕਟਾਂ ’ਚੋਂ ਮਹਾਰਾਸ਼ਟਰ ਨੂੰ ਸਭ ਤੋਂ ਵੱਧ ਪ੍ਰੋਜੈਕਟ ਦਿੱਤੇ ਗਏ। ਇਨ੍ਹਾਂ ’ਚੋਂ ਕਈ ਪ੍ਰੋਜੈਕਟਾਂ ’ਚੋਂ 9 ਤੋਂ 228 ਮਹੀਨਿਆਂ ਦੀ ਦੇਰੀ ਹੋਈ, ਜਿਸ ਨਾਲ 25000 ਕਰੋੜ ਰੁਪਏ ਦੀ ਲਾਗਤ ਵਧ ਗਈ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *