Power Minister Harbhajan Singh attended the function organized by ETO as the chief guest under the Bright Future campaign organized by the Government of India at BBK DAV College, Amritsar.

Power Minister Harbhajan Singh attended the function organized by ETO as the chief guest under the Bright Future campaign organized by the Government of India at BBK DAV College, Amritsar.

  • Punjab
  • July 27, 2022
  • No Comment
  • 110

ਅੰਮ੍ਰਿਤਸਰ : ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਅੱਜ ਅੰਮ੍ਰਿਤਸਰ ਦੇ ਬੀਬੀਕੇ ਡੀਏਵੀ ਕਾਲਜ ‘ਚ ਭਾਰਤ ਸਰਕਾਰ ਵੱਲੋਂ ਕਰਵਾਏ ਗਏ ਉਜਵਲ ਭਾਰਤ, ਉਜਵਲ ਭਵਿੱਖ ਮੁਹਿੰਮ ਤਹਿਤ ਕਰਵਾਏ ਸਮਾਗਮ ‘ਚ ਬਤੌਰ ਮੁੱਖ ਮਹਿਮਾਨ ਵਜੋੰ ਪੁੱਜੇ ਸਨ। ਹਰਭਜਨ ਸਿੰਘ ਈਟੀਓ ਨੇ ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਕਿਹਾ ਉਜਵਲ ਭਾਰਤ, ਉਜਵਲ ਭਵਿੱਖ ਮੁਹਿੰਮ ਤਹਿਤ ਪੂਰੇ ਭਾਰਤ ‘ਚ ਸਮਾਗਮ ਕਰਵਾਏ ਜਾ ਰਹੇ ਹਨ ਤੇ ਪੰਜਾਬ ‘ਚ 46 ਥਾਵਾਂ ‘ਤੇ ਅਜਿਹੇ ਪ੍ਰੋਗਰਾਮ ਕਰਵਾਏ ਜਾਣਗੇ ਜੋ 25 ਤੋਂ 30 ਜੁਲਾਈ ਤਕ ਚੱਲਣਗੇ ਤੇ ਇਸ ਦੌਰਾਨ ਲੋਕਾਂ ਬਿਜਲੀ ਵਿਭਾਗ ਦੀਆਂ ਪ੍ਰਾਪਤੀਆਂ, ਬਿਜਲੀ ਇਸਤੇਮਾਲ ਤੇ ਬਚਾਉਣ ਆਦਿ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਤੇ 30 ਜੁਲਾਈ ਨੂੰ ਪੰਜ ਜਿਲਿਆਂ ‘ਚ ਗ੍ਰੈੰਡ ਫਿਨਾਲੇ ਵੀ ਹੋਣਗੇ।ਬਿਜਲੀ ਮੁਫਤ ਦੇਣ ਦੇ ਕੀਤੇ ਵਾਦੇ ਨੂੰ ਪੂਰਾ ਨ ਕਰਨ ਦੇ ਲੱਗ ਰਹੇ ਦੋਸ਼ਾਂ ‘ਤੇ ਬਿਜਲੀ ਮੰਤਰੀ ਨੇ ਕਿਹਾ ਕਿ ਇਸ ‘ਚ ਕਿਸੇ ਕਿਸਮ ਦੀ ਉਲਝਣ ਨਹੀਂ ਹੈ ਤੇ ਅਸੀਂ ਘਰੇਲੂ ਖਪਤਕਾਰਾਂ ਨੂੰ 600 ਯੂਨਿਟ ਬਿਜਲੀ ਮੁਫਤ ਦੇਵਾਂਗਾ ਤੇ ਵਿਰੋਧੀ ਜਿਨਾਂ ਨੇ ਆਪ ਕਦੇ ਕੁਝ ਨਹੀਂ ਕੀਤਾ, ਉਨਾਂ ਦੇ ਸਵਾਲਾਂ ਦਾ ਕੋਈ ਮਤਲਬ ਨਹੀਂ।ਬਿਜਲੀ ਮੰਤਰੀ ਦੇ ਰਿਹਾਇਸ਼ ਬਾਹਰ ਚੱਲ ਰਹੇ ਧਰਨੇ ਬਾਬਤ ਧਰਨਾਕਾਰੀਆਂ ਦੀਆਂ ਮੰਗਾਂ ਬਾਰੇ ਬਿਜਲੀ ਮੰਤਰੀ ਨੇ ਕਿਹਾ ਸਰਕਾਰ ਰੁਜਗਾਰ ਦੇਣ ਲਈ ਵਚਨਬੱਧ ਹੈ ਪਰ ਇਸ ਲਈ ਯੋਗਤਾਵਾਂ ਪੂਰੀਆਂ ਕਰਨੀਆਂ ਹੋਣਗੀਆ ਕਿਉੰਕਿ ਅਸੀਂ ਪਹਿਲੀ ਕੈਬਨਿਟ ‘ਚ ਹੀ 25000 ਨੌਕਰੀਆਂ ਦੀ ਵਿਵਸਥਾ ਬਾਰੇ ਕਦਮ ਚੁੱਕੇ ਸਨ । ਅਸੀਂ ਧਰਨਾਕਾਰੀਆਂ ਨਾਲ ਪਹਿਲਾਂ ਵੀ ਗੱਲ ਕੀਤੀ ਹੈ ਤੇ ਹੁਣ ਵੀ ਕਰਾਂਗੇ ਪਰ ਸ਼ਰਤਾਂ ਤੇ ਨਿਯਮ ਪੂਰੇ ਕਰਨੇ ਪੈਣਗੇ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *