
Punjab CM Bhagwant Mann To Make Big Announcement …
- Punjab
- June 10, 2022
- No Comment
- 24
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਚੋਣਾਂ ਦੌਰਾਨ ਜਨਤਾ ਨੂੰੂ ਕਈ ਗਰੰਟੀਆਂ ਦਿੱਤੀਆਂ ਸਨ। ਇਨ੍ਹਾਂ ਗਰੰਟੀਆਂ ਵਿਚੋਂ ਇਕ ਹੋਰ ਗਰੰਟੀ ਪੂਰੀ ਕਰਨ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਲਾਈਵ ਹੋ ਕੇ ਐਲਾਨ ਕਰਨਗੇ। ਹੁਣ ਦੇਖਣਾ ਇਹ ਹੈ ਕਿ ਕਿਹਡ਼ੀ ਗਰੰਟੀ ਹੈ ਜੋ ਸਰਕਾਰ ਪੂਰੀ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ ਅਕਾਉਂਟ ਤੋਂ ਦਿੱਤੀ ਹੈ। ਟਵੀਟ ਕਰਦਿਆਂ ਉਨ੍ਹਾਂ ਲਿਖਿਆ ਕਿ ਸਤਿਕਾਰਯੋਗ ਪੰਜਾਬੀਓ…ਅੱਜ 2 ਵਜੇ ਲਾਈਵ ਹੋ ਕੇ ਤੁਹਾਡੇ ਸਾਰਿਆਂ ਨਾਲ ਇਕ ਹੋਰ ਵੱਡਾ ਫੈਸਲਾ ਸਾਂਝਾ ਕਰਾਂਗਾ। ਇਹ ਇਤਿਹਾਸਕ ਫੈਸਲਾ ਪੰਜਾਬ ਅਤੇ ਪੰਜਾਬੀਅਤ ਦੇ ਹੱਕ ਵਿਚ ਹੋਵੇਗਾ। ਚੋਣਾਂ ਦੌਰਾਨ ਤੁਹਾਡੇ ਸਾਰਿਆਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੇ ਹਾਂ… ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਐਲਾਨ ਕੀਤਾ ਸੀ ਕਿ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਪ੍ਰਤੀ ਮਹੀਨਾ 1 ਹਜ਼ਾਰ ਰੁਪਏ ਦਿੱਤੇ ਜਾਣਗੇ। ਹਾਲਾਂਕਿ ਅਜੇ ਤੱਕ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਸੀਐਮ ਭਗਵੰਤ ਮਾਨ ਇਸ ਸਬੰਧੀ ਕੋਈ ਐਲਾਨ ਕਰ ਸਕਦੇ ਹਨ। ਪੰਜਾਬ ‘ਚ ‘ਆਪ’ ਸਰਕਾਰ 1 ਜੁਲਾਈ ਤੋਂ ਹਰ ਮਹੀਨੇ 300 ਯੂਨਿਟ ਮੁਫਤ ਬਿਜਲੀ ਦੇਵੇਗੀ। ਪੰਜਾਬ ਵਿੱਚ 25 ਹਜ਼ਾਰ ਸਰਕਾਰੀ ਨੌਕਰੀਆਂ ਇਨ੍ਹਾਂ ਵਿੱਚੋਂ ਕੁਝ ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। 35 ਹਜ਼ਾਰ ਕੱਚੇ ਕਾਮੇ ਪੱਕੇ ਕੀਤੇ ਜਾਣਗੇ। ਹਾਲਾਂਕਿ ਅਜੇ ਤੱਕ ਪਾਲਿਸੀ ਨਹੀਂ ਆਈ ਹੈ। ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦਾ ਮੁਆਵਜ਼ਾ। ਇਕ ਵਿਧਾਇਕ-ਇਕ ਪੈਨਸ਼ਨ, ਪਰ ਅਜੇ ਤੱਕ ਲਾਗੂ ਨਹੀਂ ਹੋਈ। 16 ਹਜ਼ਾਰ ਵਾਰਡ ਅਤੇ ਪਿਂਡ ਕਲੀਨਿਕ। 15 ਅਗਸਤ ਤੋਂ ਪੰਜਾਬ ਵਿੱਚ 75 ਮੁਹੱਲਾ ਕਲੀਨਿਕ ਸ਼ੁਰੂ ਹੋਣਗੇ।