On Sidhu Moosewal’s Bhogh Emotionally his Father told the hard work story of his Son Sidhu Moosewala

On Sidhu Moosewal’s Bhogh Emotionally his Father told the hard work story of his Son Sidhu Moosewala

  • Punjab
  • June 8, 2022
  • No Comment
  • 92
ਅੱਜ ਮਾਨਸਾ ਦੀ ਬਾਹਰਲੀ ਅਨਾਜ ਮੰਡੀ ਵਿਖੇ ਸਿੱਧੂ ਮੂਸੇ ਵਾਲਾ ਦਾ ਭੋਗ ਤੇ ਅੰਿਤਮ ਅਰਦਾਸ ਰੱਖੀ ਗਈ। ਅੰਤਿਮ ਅਰਦਾਸ ਉਪਰੰਤ ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਉਸ ਨੂੰ ਚਾਹੁਣ ਵਾਲਿਆਂ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਨੂੰ ਬਿਆਨ ਕਰਕੇ ਸਿੱਧੂ ਦੇ ਪਿਤਾ ਭਾਵੁਕ ਹੋ ਗਏ।ਸਿੱਧੂ ਦੇ ਪਿਤਾ ਨੇ ਕਿਹਾ, ‘‘29 ਮਈ ਨੂੰ ਅਜਿਹਾ ਮਨਹੂਸ ਦਿਨ ਚੜ੍ਹਿਆ, ਜਿਸ ਦਿਨ ਇਹ ਭਾਣਾ ਵਰਤ ਗਿਆ ਪਰ ਤੁਹਾਡੇ ਪਿਆਰ ਨੇ, ਤੁਹਾਡੇ ਵਲੋਂ ਜੋ ਹੰਝੂ ਵਹਾਏ ਗਏ, ਉਸ ਨੇ ਮੇਰਾ ਦੁੱਖ ਕਾਫੀ ਹੱਦ ਤਕ ਘੱਟ ਕੀਤਾ ਹੈ। ਇਹ ਘਾਟਾ ਮੈਂ ਆਸਾਨੀ ਨਾਲ ਪੂਰਾ ਜਾਂ ਸਹਿਣ ਕਰ ਲਵਾਂ ਤਾਂ ਇਹ ਬਸ ਕਹਿਣ ਦੀਆਂ ਗੱਲਾਂ ਹੋ ਸਕਦੀਆਂ ਹਨ ਪਰ ਇਸ ਨੂੰ ਮੇਰਾ ਪਰਿਵਾਰ ਹੀ ਸਮਝ ਸਕਦਾ ਕਿ ਅੱਜ ਅਸੀਂ ਕਿਥੇ ਪਹੁੰਚ ਗਏ ਹਾਂ। ਗੁਰੂ ਮਹਾਰਾਜ ਤੋਂ ਸੇਧ ਲੈ ਕੇ ਕੋਸ਼ਿਸ਼ ਕਰਾਂਗਾ ਅਗਲੀ ਜ਼ਿੰਦਗੀ ਨੂੰ ਸ਼ੁਰੂ ਕਰਨ ਦੀ। ਗੁਰੂ ਸਾਹਿਬ ਸ਼ਕਤੀਆਂ ਦੇ ਮਾਲਕ ਸਨ, ਉਹ ਤਾਂ ਝੱਲ ਗਏ ਪਰ ਮੈਂ ਇੰਨੇ ਜੋਗਾ ਨਹੀਂ ਪਰ ਮਹਾਰਾਜ ਫਿਰ ਵੀ ਤੁਹਾਡਾ ਹੁਕਮ ਮੇਰੇ ਸਿਰ ਮੱਥੇ ਹੈ। ਜ਼ਿੰਦਗੀ ਨੂੰ ਹਰ ਹਾਲਤ ’ਚ ਚੱਲਦੀ ਰੱਖਾਂਗਾ। ਇਹ ਤੁਹਾਡੇ ਨਾਲ ਵਾਅਦਾ ਕਰਦਾ। ਸਿੱਧੂ ਇਕ ਸਿੱਧਾ-ਸਾਦਾ ਪਿੰਡ ਦਾ ਆਮ ਨੌਜਵਾਨ ਸੀ, ਜਿਵੇਂ ਜੱਟਾਂ ਦੇ ਪੁੱਤ ਹੁੰਦੇ ਹਨ, ਉਸੇ ਤਰ੍ਹਾਂ ਦਾ ਉਸ ਦਾ ਜੀਵਨ ਸੀ। ਨਰਸਰੀ ’ਚ ਜਦੋਂ ਉਹ ਸਕੂਲ ਪੜ੍ਹਨ ਲੱਗਾ, ਉਦੋਂ ਸਾਡੇ ਪਿੰਡੋਂ ਸਕੂਲ ਨੂੰ ਬੱਸ ਵੀ ਨਹੀਂ ਜਾਂਦੀ ਸੀ। ਆਪਣੇ ਸਕੂਟਰ ’ਤੇ ਉਸ ਨੂੰ ਸਕੂਲ ਛੱਡ ਕੇ ਆਉਂਦਾ ਸੀ। ਜਦੋਂ ਉਹ ਢਾਈ ਸਾਲਾਂ ਦਾ ਸੀ ਤਾਂ ਮੈਂ ਫਾਇਰ ਵਿਭਾਗ ’ਚ ਨੌਕਰੀ ਕਰਦਾ ਸੀ, ਜਿਥੇ ਇਕ ਵਾਰ ਅੱਗ ਲੱਗ ਗਈ। ਮੈਂ ਸਿੱਧੂ ਨੂੰ ਸਕੂਲ ਛੱਡਣ ਗਿਆ ਤੇ ਕੰਮ ਤੋਂ 20 ਮਿੰਟ ਲੇਟ ਹੋ ਗਿਆ। ਉਸ ਦਿਨ ਮੈਂ ਉਸ ਨੂੰ ਕਿਹਾ ਕਿ ਜਾਂ ਤੂੰ ਪੜ੍ਹੇਗਾ ਜਾਂ ਮੈਂ ਨੌਕਰੀ ਕਰਾਂਗਾ। ਫਿਰ ਅਸੀਂ ਛੋਟਾ ਜਿਹਾ ਸਾਈਕਲ ਲਿਆ ਦਿੱਤਾ।’’ਉਨ੍ਹਾਂ ਅੱਗੇ ਕਿਹਾ, ‘‘ਉਸ ਨੇ ਸੈਕਿੰਡ ਕਲਾਸ ਤੋਂ ਸਾਈਕਲ ’ਤੇ ਜਾਣਾ ਸ਼ੁਰੂ ਕੀਤਾ, ਬੱਚੇ ਨੇ 12ਵੀਂ ਤਕ ਸਾਈਕਲ ਚਲਾਇਆ। ਰੋਜ਼ 24 ਕਿਲੋਮੀਟਰ ਸਕੂਲ ਜਾਣਾ, ਫਿਰ 24 ਕਿਲੋਮੀਟਰ ਟਿਊਸ਼ਨ। ਇਸ ਬੱਚੇ ਦਾ ਕਣ-ਕਣ ਮਿਹਨਤ ਨਾਲ ਭਰਿਆ ਪਿਆ ਹੈ। ਪੈਸਿਆਂ ਪੱਖੋਂ ਅਸੀਂ ਅਮੀਰ ਨਹੀਂ ਸੀ। ਇਨ੍ਹਾਂ ਹਾਲਾਤਾਂ ’ਚ ਮੈਂ ਬੱਚੇ ਨੂੰ ਇਥੋਂ ਤਕ ਲੈ ਕੇ ਆਇਆ, ਕਦੇ ਜੇਬ ਖਰਚਾ ਵੀ ਉਸ ਨੂੰ ਨਹੀਂ ਮਿਲਿਆ ਸੀ ਪਰ ਉਸ ਨੇ ਆਪਣੀ ਮਿਹਨਤ ਨਾਲ ਕਾਲਜ ਦੀ ਪੜ੍ਹਾਈ ਕੀਤੀ ਤੇ ਫਿਰ ਆਈਲੈਟਸ ਕਰਕੇ ਬਾਹਰ ਚਲਾ ਗਿਆ। ਜੇਬ ਖਰਚ ਲਈ ਇਕ ਅੱਧਾ ਗੀਤ ਵੇਚ ਕੇ ਆਪਣਾ ਸਮਾਂ ਟਪਾਇਆ। ਬੁਲੰਦੀਆਂ ਤਕ ਪਹੁੰਚਣ ਤਕ ਵੀ ਇਸ ਬੱਚੇ ਨੇ ਕਦੇ ਵੀ ਆਪਣੀ ਜੇਬ ’ਚ ਪਰਸ ਨਹੀਂ ਰੱਖਿਆ। ਜਦੋਂ ਵੀ ਪੈਸੇ ਦੀ ਲੋੜ ਹੁੰਦੀ ਸੀ ਤਾਂ ਮੇਰੇ ਕੋਲੋਂ ਮੰਗਦਾ ਸੀ। ਜਿੰਨਾ ਪਿਆਰ ਤੇ ਨਿਮਰਤਾ ਸਾਡੇ ਹਿੱਸੇ ਆਈ ਹੈ, ਸ਼ਾਇਦ ਜ਼ਿਆਦਾ ਹੋਣ ਕਰਕੇ ਜਲਦੀ ਮੁਕ ਗਈ, ਮੈਂ ਇਹ ਮਹਿਸੂਸ ਕਰਦਾ ਹਾਂ। ਜਦੋਂ ਵੀ ਉਹ ਘਰੋਂ ਨਿਕਲਦਾ ਤਾਂ ਕਦੇ ਵੀ ਇਜਾਜ਼ਤ ਲਏ ਬਿਨਾਂ ਤੇ ਪੈਰੀਂ ਹੱਥ ਲਾਏ ਬਿਨਾਂ ਘਰੋਂ ਬਾਹਰ ਨਹੀਂ ਜਾਂਦਾ ਸੀ। ਗੱਡੀ ਦੀ ਸੀਟ ’ਤੇ ਬੈਠ ਕੇ ਮਾਂ ਨੂੰ ਆਵਾਜ਼ਾਂ ਮਾਰਨੀਆਂ, ਜਦੋਂ ਤਕ ਮਾਂ ਬੁੱਕਲ ’ਚ ਲੈ ਕੇ ਕੰਨ ’ਤੇ ਟਿੱਕਾ ਨਾ ਲਾਉਂਦੀ, ਘਰੋਂ ਨਹੀਂ ਜਾਂਦਾ ਸੀ।’’ਉਨ੍ਹਾਂ ਅਖੀਰ ’ਚ ਕਿਹਾ, ‘‘ਮੈਂ ਹਮੇਸ਼ਾ ਪਰਛਾਵਾਂ ਬਣ ਕੇ ਨਾਲ ਰਿਹਾ ਬੱਚੇ ਦੇ ਤੇ ਆਖਿਰ ਵੇਲੇ ਮੈਂ ਵੀ ਖੁੰਝ ਗਿਆ। ਅੱਜ ਮੇਰਾ ਘਰ ਉੱਜੜਿਆ, ਕੱਲ ਕਿਸੇ ਹੋਰ ਦਾ ਨਾਂ ਉੱਜੜੇ, ਇਸ ਲਈ ਮੇਰੀ ਸਾਰਿਆਂ ਅੱਗੇ ਬੇਨਤੀ ਹੈ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ ਮੇਰੇ ਬੱਚੇ ਦਾ ਕਸੂਰ ਕੀ ਸੀ। ਉਹ ਕਈ ਵਾਰ ਮੇਰੇ ਗਲੇ ਲੱਗ ਰੋਇਆ ਕਿ ਹਰ ਇਕ ਚੀਜ਼ ਮੇਰੇ ਨਾਲ ਕਿਉਂ ਜੁੜ ਜਾਂਦੀ ਹੈ। ਮੈਂ ਆਪਣੇ ਤੇ ਉਸ ਦੀ ਮਾਂ ਦੇ ਸਿਰ ’ਤੇ ਹੱਥ ਰਖਾ ਕੇ ਸਹੁੰ ਚੁਕਾਈ ਸੀ ਕਿ ਕੀ ਉਹ ਕਿਸੇ ਮਸਲੇ ’ਚ ਸ਼ਾਮਲ ਤਾਂ ਨਹੀਂ ਹੈ ਪਰ ਉਸ ਨੇ ਕਿਹਾ ਕਿ ਉਹ ਕਿਸੇ ਵੀ ਚੀਜ਼ ’ਚ ਸ਼ਾਮਲ ਨਹੀਂ ਹੈ। ਫਿਰ ਮੈਂ ਕਿਹਾ ਕਿ ਤੈਨੂੰ ਡਰਨ ਦੀ ਲੋੜ ਨਹੀਂ। ਜੇ ਉਹ ਗਲਤ ਹੁੰਦਾ ਤਾਂ ਬਿਨਾਂ ਸੁਰੱਖਿਆ ਤੋਂ ਬਾਹਰ ਨਾ ਜਾਂਦਾ। ਸੋਸ਼ਲ ਮੀਡੀਆ ਵਾਲੇ ਲੋਕਾਂ ਨੂੰ ਬੇਨਤੀ ਹੈ ਕਿ ਵੱਖ-ਵੱਖ ਖ਼ਬਰਾਂ ਨਾ ਬਣਾਇਓ, ਕਹਾਣੀਆਂ ਬਣਾ-ਬਣਾ ਕੇ ਸਟੋਰੀਆਂ ਨਾ ਪਾਇਓ। ਮੈਂ ਜਦੋਂ ਪੜ੍ਹਦਾ ਹਾਂ ਤਾਂ ਮੇਰਾ ਹਿਰਦਾ ਵਲੂੰਦਰਿਆਂ ਜਾਂਦਾ ਹੈ। ਉਹ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਦਾ ਹੋ ਗਿਆ। ਜੇ ਉਸ ਨੂੰ ਕਿਸੇ ਤੋਂ ਖ਼ਤਰਾ ਹੁੰਦਾ ਤਾਂ ਆਪਣੀ ਪ੍ਰਾਈਵੇਟ ਸੁਰੱਖਿਆ ਵੀ ਰੱਖ ਸਕਦਾ ਸੀ। ਸਿੱਧੂ ਨੂੰ ਰਾਜਨੀਤੀ ’ਚ ਕੋਈ ਨਹੀਂ ਲੈ ਕੇ ਆਇਆ, ਚੋਣ ਲੜਨੀ ਉਸ ਦਾ ਆਪਣਾ ਫ਼ੈਸਲਾ ਸੀ। ਐਵੇਂ ਨਾ ਕਿਸੇ ਨੂੰ ਮਾੜਾ ਚੰਗਾ ਬੋਲਿਆ ਕਰੋ। ਪਹਾੜ ਜਿੰਨਾ ਦੁੱਖ ਹੈ ਕਹਿਣਾ ਸੌਖਾ ਹੈ, ਇਹ ਕਰ ਲਵਾਂਗੇ, ਉਹ ਕਰ ਲਵਾਂਗੇ ਪਰ ਜ਼ਿੰਦਗੀ ’ਚ ਕੁੱਪ ਹਨੇਰਾ ਹੋਇਆ ਹੈ। ਹਰ ਇਨਸਾਨ ਦੀ ਜ਼ਿੰਦਗੀ ’ਚ ਬਹੁਤ ਮਾੜਾ ਹੁੰਦਾ ਹੈ। ਮੈਂ ਬਦਕਿਸਮਤ ਬਾਪ ਹਾਂ ਕਿ ਮੈਂ ਬਚਪਨ ਵੀ ਮਾੜਾ ਦੇਖਿਆ ਤੇ ਬੁੜਾਪਾ ਵੀ ਮਾੜਾ ਦੇਖ ਰਿਹਾ ਹਾਂ। ਜੇ ਕਿਸੇ ਨੂੰ ਵੀ ਬੱਚੇ ਨੇ ਮਾੜਾ ਬੋਲਿਆ ਹੋਵੇ ਤਾਂ ਮੈਂ ਹੱਥ ਜੋੜ ਕੇ ਮੁਆਫ਼ੀ ਮੰਗਦਾ। ਸਿੱਧੂ ਗੀਤਾਂ ਰਾਹੀਂ ਤੁਹਾਡੇ ਕੰਨਾਂ ’ਚ ਵੱਜਦਾ ਰਹੇਗਾ। ਹਰ ਆਖਰੀ ਸਾਹ ਤਕ ਸਿੱਧੂ ਨੂੰ ਤੁਹਾਡੇ ਨਾਲ ਜੋੜ ਕੇ ਰੱਖਾਂਗਾ।’’

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *