Sidhu Moosewala’s father writes letter to CM Bhagwantmann

Sidhu Moosewala’s father writes letter to CM Bhagwantmann

  • Punjab
  • May 30, 2022
  • No Comment
  • 250

ਨੌਜਵਾਨ ਪੁੱਤ ਦੀ ਮੌਤ ਤੋਂ ਬਾਅਦ ਬੁਰੀ ਤਰ੍ਹਾਂ ਟੁੱਟ ਚੁੱਕੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੁੱਖ ਭਰੀ ਚਿੱਠੀ ਲਿਖੀ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭਗਵੰਤ ਮਾਨ ਨੂੰ ਲਿਖਿਆ ਹੈ ਕਿ ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਰਕੇ ਮੇਰਾ ਪੁੱਤਰ ਸ਼ੁੱਭਦੀਪ ਸਿੰਘ ਸਾਡੇ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ ਹੈ। ਸ਼ੁੱਭਦੀਪ ਦੀ ਮਾਂ ਮੈਨੂੰ ਪੁੱਛਦੀ ਹੈ ਕਿ ਮੇਰਾ ਪੁੱਤ ਕਿੱਥੇ ਹੈ ਅਤੇ ਕਦੋਂ ਘਰ ਵਾਪਸ ਆਵੇਗਾ। ਮੈਂ ਉਸ ਨੂੰ ਕੀ ਜਵਾਬ ਦੇਵਾਂ? ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ਼ ਮਿਲੇਗਾ। ਮੇਰੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੇਰੀ ਬੇਨਤੀ ਹੈ ਕਿ ਇਸ ਕੇਸ ਦੀ ਇਨਕੁਆਰੀ ਮਾਨਯੋਗ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਪੰਜਾਬ ਸਰਕਾਰ ਇਸ ਇਨਕੁਆਰੀ ਵਿਚ ਸੀ. ਬੀ. ਆਈ. ਅਤੇ ਐੱਨ. ਆਈ. ਏ. ਦੇ ਸਹਿਯੋਗ ਨੂੰ ਯਕੀਨੀ ਬਣਾਵੇ।

ਉਨ੍ਹਾਂ ਅਫਸਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਪੁੱਤਰ ਦੀ ਸਕਿਓਰਿਟੀ ਦੀ ਸਮੀਖਿਆ ਕੀਤੀ ਅਤੇ ਸਕਿਓਰਿਟੀ ਵਾਪਸ ਲੈਣ ਦੇ ਹੁਕਮਾਂ ਨੂੰ ਜਨਤਕ ਕੀਤਾ। ਮੇਰੇ ਪੁੱਤਰ ਨੇ ਆਪਣੀ ਮਿਹਨਤ ਨਾਲ ਪੰਜਾਬ ਦਾ ਨਾਮ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ ਪਰ ਡੀ. ਜੀ. ਪੀ. ਪੰਜਾਬ ਵਲੋਂ ਮੇਰੇ ਪੁੱਤਰ ਦੀ ਮੌਤ ਨੂੰ ਗੈਂਗਵਾਰ ਨਾਲ ਜੋੜ ਕੇ ਪੇਸ਼ ਕੀਤਾ ਗਿਆ। ਇਸ ਲਈ ਮੇਰੀ ਬੇਨਤੀ ਹੈ ਕਿ ਡੀ. ਜੀ. ਪੀ. ਪੰਜਾਬ ਜਨਤਕ ਤੌਰ ’ਤੇ ਮੁਆਫ਼ੀ ਮੰਗਣ। ਇਨਸਾਫ ਦੀ ਉਮੀਦ ਕਰਦਾ ਹਾਂ।

Related post

Hello world

Welcome to wiki This is your first post. Edit or delete it, then start blogging!

Hello world

Welcome to wiki This is your first post. Edit or delete it, then start blogging!

How to Write an Essay Next Day

If you want to compose an essay following day it contador de clicks 10 segundos is not impossible. There are some…

Leave a Reply

Your email address will not be published. Required fields are marked *