Navjot Sidhu gets job of preparing prisoner files

Navjot Sidhu gets job of preparing prisoner files

  • Punjab
  • May 26, 2022
  • No Comment
  • 73

ਰੋਡ ਰੇਜ ਦੇ 34 ਸਾਲ ਪੁਰਾਣੇ ਮਾਮਲੇ ਵਿਚ ਪਟਿਆਲਾ ਦੀ ਸੈਂਟਰਲ ਜੇਲ੍ਹ ਵਿਚ ਬਾਮੁਸ਼ੱਕਤ ਜੇਲ੍ਹ ਦੀ ਸਜ਼ਾ ਕੱਟ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕੈਦੀਆਂ ਦੀਆਂ ਫਾਈਲਾਂ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਫ਼ਤਰੀ ਫਾਈਲ ਨਹੀਂ ਦਿੱਤੀ ਜਾਵੇਗੀ। ਉਹ ਸਿਰਫ਼ ਕੈਦੀਆਂ ਦੀਆਂ ਕੇਸ ਫਾਈਲ ਤਿਆਰ ਕਰਨ ਦਾ ਕੰਮ ਕਰਨਗੇ। ਕੈਦੀ ’ਤੇ ਕਦੋਂ ਕੇਸ ਦਰਜ ਹੋਇਆ, ਕਿਹਡ਼ਾ ਕੇਸ ਦਰਜ ਹੋਇਆ ਅਤੇ ਮੌਜੂਦਾ ਸਮੇਂ ਇਸ ਦਾ ਸਟੇਟਸ ਕੀ ਹੈ, ਇਹ ਸਾਰੀਆਂ ਜਾਣਕਾਰੀਆਂ ਉਨ੍ਹਾਂ ਨੂੰ ਫਾਈਲ ਵਿਚ ਲਿਖਣੀਆਂ ਹੋਣਗੀਆਂ। ਇਸ ਤੋਂ ਇਲਾਵਾ ਨਵੇਂ ਕੈਦੀ ਦੀ ਡਿਟੇਲ ਭਰਨ ਦਾ ਜ਼ਿੰਮਾ ਵੀ ਉਨ੍ਹਾਂ ਨੂੰ ਹੀ ਸੌਂਪਿਆ ਗਿਆ ਹੈ। ਇਹ ਕੰਮ ਉਹ ਆਪਣੀ ਬੈਰਕ ਵਿਚ ਹੀ ਕਰਨਗੇ ਕਿਉਂਕਿ ਸੁਰੱਖਿਆ ਕਾਰਨ ਉਨ੍ਹਾਂ ਨੂੰ ਬੈਰਕ ਤੋਂ ਬਾਹਰ ਨਿਕਲਣ ਦੀ ਮਨਾਹੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਜੇਲ੍ਹ ਕੰਪਲੈਕਸ ਵਿਚ ਸਥਿਤ ਫੈਕਟਰੀ ਵਿਚ ਕੰਮ ਨਹੀਂ ਦਿੱਤਾ ਗਿਆ।

ਉਨ੍ਹਾਂ ਨੂੰ ਸ਼ੁਰੂ ਦੇ ਤਿੰਨ ਮਹੀਨੇ ਤਕ ਕੋਈ ਮਿਹਨਤਾਨਾ ਨਹੀਂ ਦਿੱਤਾ ਜਾਵੇਗਾ। ਗ਼ੈਰ-ਹੁਨਰਮੰਦ ਹੋਣ ਕਾਰਨ ਇਸ ਤੋਂ ਬਾਅਦ ਉਨ੍ਹਾਂ ਨੂੰ 40 ਰੁਪਏ ਦਿਹਾਡ਼ੀ ਦਿੱਤੀ ਜਾਵੇਗੀ ਜਦਕਿ ਹੁਨਰਮੰਦ ਨੂੰ 90 ਰੁਪਏ ਦਿੱਤੇ ਜਾਂਦੇ ਹਨ। ਇਹ ਪੈਸੇ ਉਨ੍ਹਾਂ ਦੇ ਜੇਲ੍ਹ ਵਿਚ ਬਣੇ ਖਾਤੇ ਵਿਚ ਜਮ੍ਹਾਂ ਹੋਣਗੇ। ਜੇਲ੍ਹ ਰਿਕਾਰਡ ਵਿਚ ਸਿੱਧੂ ਨੇ ਖ਼ੁਦ ਨੂੰ ਗ੍ਰੈਜੂਏਟ ਲਿਖਵਾਇਆ ਹੈ। ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਸੇ ਮੁਤਾਬਕ ਕੰਮ ਸੌਂਪਿਆ ਹੈ।

ਉੱਧਰ, ਸਿੱਧੂ ਦੀ ਸਿਹਤ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦਾ ਸਪੈਸ਼ਲ ਡਾਈਟ ਪਲਾਨ ਤਿਆਰ ਕੀਤਾ ਗਿਆ ਹੈ। ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮੈਡੀਕਲ ਬੋਰਡ ਨੇ ਇਹ ਪਲਾਨ ਜ਼ਿਲ੍ਹਾ ਅਦਾਲਤ ਰਾਹੀਂ ਮੰਗਲਵਾਰ ਨੂੰ ਸੈਂਟਰਲ ਜੇਲ੍ਹ ਨੂੰ ਭੇਜਿਆ ਸੀ। ਫ਼ਿਲਹਾਲ ਜੇਲ੍ਹ ਅਧਿਕਾਰੀ ਇਸ ’ਤੇ ਮੰਥਨ ਕਰ ਰਹੇ ਹਨ। ਹਾਲੇ ਤਕ ਉਨ੍ਹਾਂ ਦੀ ਸਪੈਸ਼ਲ ਡਾਈਟ ਸ਼ੁਰੂ ਨਹੀਂ ਹੋਈ ਹੈ। ਫ਼ਿਲਹਾਲ ਉਹ ਸਲਾਦ ਤੇ ਫਲ ਹੀ ਖਾ ਰਹੇ ਹਨ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *