
Chandigar Farmers Protest Against Punjab Government And CM Bhagwant Mann Said ,What I am doing wrong
- Punjab
- May 18, 2022
- No Comment
- 85
ਪੰਜਾਬ ਦੇ ਕਿਸਾਨਾਂ ਨੇ ਚੰਡੀਗੜ੍ਹ-ਮੋਹਾਲੀ ਬਾਰਡਰ ‘ਤੇ ਦਿੱਲੀ ਵਾਂਗ ਮੋਰਚਾ ਸ਼ੁਰੂ ਕਰ ਦਿੱਤਾ
ਕਿਸਾਨ ਚੰਡੀਗੜ੍ਹ-ਮੋਹਾਲੀ ਸਰਹੱਦ ’ਤੇ ਪੱਕਾ ਮੋਰਚਾ ਲਗਾ ਕੇ ਬੈਠੇ ਹਨ। ਕੱਲ੍ਹ ਸ਼ੁਰੂ ਹੋਇਆ ਇਹ ਧਰਨਾ ਬੁੱਧਵਾਰ ਸਵੇਰੇ ਵੀ ਜਾਰੀ ਹੈ।
ਇਸ ਨੂੰ ਲੈ ਕੇ ਸੀਐਮ ਭਗਵੰਤ ਮਾਨ ਨਾਲ ਕਿਸਾਨਾਂ ਦੇ ਵਫ਼ਦ ਦੀ ਮੀਟਿੰਗ 12 ਵਜੇ ਤੋਂ ਜਾਰੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨ ਦਾ ਪੁੱਤ ਕਿਸਾਨਾਂ ਦੀ ਸਮੱਸਿਆ ਹੱਲ ਕਰ ਸਕੇਗਾ ਜਾਂ ਆਪਣੀ ਗੱਲ ਮਨਾ ਸਕੇਗਾ।
ਸੂਤਰਾਂ ਅਨੁਸਾਰ ਆਪ ਸਰਕਾਰ ਦੇ ਕਈ ਵਿਧਾਇਕ ਅਤੇ ਆਗੂ ਲਗਾਤਾਰ ਸਰਕਾਰ ’ਤੇ ਦਬਾਅ ਬਣਾ ਰਹੇ ਹਨ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਵਿਚਾਰ ਕੇ ਇਨ੍ਹਾਂ ਦਾ ਹੱਲ ਕੱਢਿਆ ਜਾਵੇ, ਨਹੀਂ ਤਾਂ ਸਥਿਤੀ ਵਿਗੜ ਸਕਦੀ ਹੈ। ਸੋ ਕੈਬਨਿਟ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਸਵੇਰੇ 12 ਵਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਹੈ।
ਦੱਸ ਦੇੇਈਏ ਕਿ ਕੱਲ੍ਹ ਵੀ ਮੁੱਖ ਮੰਤਰੀ ਨੇ ਧਰਨਾ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨਾਂ ਨੂੰ ਮੁਲਾਕਾਤ ਲਈ ਆਪਣੀ ਰਿਹਾਇਸ਼ ਆਉਣ ਦਾ ਸੱਦਾ ਦਿੱਤਾ ਸੀ ਪਰ ਕਿਸਾਨਾਂ ਨੇ ਇਸ ਮੁਲਾਕਾਤ ਲਈ ਮਨ੍ਹਾਂ ਕਰ ਦਿੱਤਾ ਤੇ ਚੰਡੀਗਡ਼੍ਹ ਮੋਹਾਲੀ ਬਾਰਡਰ ’ਤੇ ਧਰਨਾ ਲਾ ਗਿਆ।
ਸੂਤਰਾਂ ਅਨੁਸਾਰ ਅੱਜ ਹੋਣ ਵਾਲੀ ਕੈਬਨਿਟ ਮੀਟਿੰਗ ਤੋਂ ਪਹਿਲਾਂ ਮੁੱਖ ਮੰਤਰੀ ਮਾਨ ਵੱਲੋਂ ਸਵੇਰੇ 10.30 ਵਜੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੁਲਾਕਾਤ ਕੀਤੇ ਜਾਣ ਦੀ ਸੰਭਾਵਨਾ ਹੈ। ਹਾਲਾਂਕਿ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚੇ ਨੇ ਮੰਗਲਵਾਰ ਨੂੰ ਝੋਨੇ ਦੀ ਬਿਜਾਈ ਦੀ ਤਰੀਕ ਵਿਚ ਬਦਲਾਅ ਨਾ ਕਰਨ, ਕਣਕ ਦਾ ਦਾਣਾ ਸੁੰਗਡ਼ਣ ਨਾਲ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤੇ ਜਾਣ ਸਮੇਤ ਕੁੱਲ 13 ਮੰਗਾਂ ਨੂੰ ਲੈ ਕੇ ਵਾਈਪੀਐੱਸ ਚੌਕ ਦੇ ਕੋਲ ਪੱਕਾ ਮੋਰਚਾ ਲਗਾ ਦਿੱਤਾ ਸੀ।