
Mansa Chief Minister Mann Sahib Should Never Hand over Punjab To Kejriwal and Learn From Badal sahib Harsimrat Kaur Badal
- Punjab
- May 13, 2022
- No Comment
- 47
ਸਾਬਕਾ ਕੇਂਦਰੀ ਮੰਤਰੀ ਤੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਆਪਣੀ ਸਰਕਾਰ ਵੇਲੇ ਪੰਜ ਕੁ ਮਹੀਨੇ ਪਹਿਲਾਂ ਤੇ ਨਵੀਂ ਬਣੀ ਹੁਣ ‘ਆਪ’ ਸਰਕਾਰ ਨੇ ਗਰੀਬ ਲੋਕਾਂ ਦੇ ਇਲਾਜ ਲਈ ਚੱਲ ਰਹੀ ਆਯੂਸ਼ਮਾਨ ਦੀ ਸਕੀਮ ਨੂੰ ਬੰਦ ਕਰ ਦਿੱਤਾ ਹੈ ਜਿਸ ਦਾ ਕਰੋੜਾਂ ਲੋਕ ਲਾਭ ਲੈ ਰਹੇ ਸਨ। ਗਰੀਬ ਵਿਅਕਤੀਆਂ ਕੋਲ ਪੈਸੇ ਨਹੀਂ ਹੁੰਦੇ ਜਿਸ ਕਾਰਨ ਮੌਤ ਹੋ ਜਾਂਦੀ ਹੈ। ਜੇਕਰ ਕੇਂਦਰ ਸਰਕਾਰ 5 ਲੱਖ ਤੱਕ ਦੇ ਇਲਾਜ ਲਈ ਪੈਸੇ ਦੇ ਰਹੀ ਹੈ ਤਾਂ ਸੂਬੇ ਦੀ ਸਰਕਾਰ ਘੱਟ ਤੋ ਘੱਟ ਇਸ ਸਕੀਮ ‘ਚ ਆਪਣਾ ਹਿੱਸਾ ਪਾ ਕੇ ਲਾਭਪਾਤਰੀਆਂ ਨੂੰ ਫ਼ਾਇਦਾ ਵੀ ਨਹੀਂ ਪਹੁੰਚਾ ਸਕਦੀ ਜੋ ਕਿ ਦੁੱਖ ਦੀ ਗੱਲ ਹੈ।
ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਮਾਨਸਾ ਦੇ ਬੱਚਤ ਭਵਨ ’ਚ ਜ਼ਿਲ੍ਹਾ ਪੱਧਰੀ ਵਿਕਾਸ ਤੇ ਨਿਗਰਾਨ ਕਮੇਟੀ (ਦਿਸ਼ਾ) ਦੀ ਮੀਟਿੰਗ ਕਰਨ ਦੇ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਇਕ ਪਾਸੇ ਆਯੂਸ਼ਮਾਨ ਸਕੀਮ ਨੂੰ ਚਲਾਉਣ ਵਿਚ ‘ਆਪ’ ਸੂਬਾ ਸਰਕਾਰ ਅਸਫ਼ਲ ਹੋਈ ਹੈ ਜਦੋਂਕਿ ਦੂਜੇ ਪਾਸੇ ਹਸਪਤਾਲਾਂ ਵਿਚ ਦਵਾਈਆਂ ਦੀ ਘਾਟ ਹੈ ਅਤੇ ਦਵਾਈਆਂ ਮਰੀਜ਼ਾਂ ਨੂੰ ਹਸਪਤਾਲਾਂ ’ਚੋਂ ਪੂਰ੍ਹੀਆਂ ਨਹੀਂ ਮਿਲਦੀਆਂ। ਉਨ੍ਹਾਂ ਕਿਹਾ ਕਿ ਮਾਨਸਾ ਹਲਕੇ ‘ਚੋਂ ਜਿੱਤੇ ਡਾ. ਵਿਜੇ ਸਿੰਗਲਾ ਜੋ ਕਿ ਸਿਹਤ ਮੰਤਰੀ ਹਨ ਪਰ ਮਾਨਸਾ ਜਿੱਥੇ ਕੋਈ ਵੀ ਵੈਂਟੀਲੇਟਰ ਨਹੀਂ ਹੈ। ਸਿਹਤ ਮੰਤਰੀ ਨੂੰ ਅਪੀਲ ਕਰਦੀ ਹਾਂ ਕਿ ਘੱਟ ਤੋਂ ਘੱਟ ਇਕ ਵੈਂਟੀਲੇਟਰ ਐਂਬੂਲੈਂਸ ਤਾਂ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਜੋ ਮਰੀਜ਼ ਨੂੰ ਸਹੀ ਸਲਾਮਤ ਚੰਡੀਗੜ੍ਹ ਜਾਂ ਹੋਰ ਜਗ੍ਹਾ ਇਲਾਜ ਲਈ ਲਿਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਵੀ ਇਸ ਲਈ ਪੈਸੇ ਦੇਣ ਨੂੰ ਤਿਆਰ ਹਨ। ਉਨ੍ਹਾਂ ਕਿਹਾ ਕਿ ਉਹ ਕੇਂਦਰ ’ਤੇ ਦਬਾਅ ਪਾ ਸਕਦੇ ਹਨ ਤੇ ਡਾ. ਸਿੰਗਲਾ ਸਿਹਤ ਮੰਤਰੀ ਹਨ ਉਹ ਆਪਣੀ ਸੂਬਾ ਸਰਕਾਰ ’ਤੇ ਦਬਾਅ ਪਾਉਣ ਤਾਂ ਸਹੂਲਤਾਂ ਵਧੇਰੀਆਂ ਆ ਜਾਣਗੀਆਂ ਅਤੇ ਰਲ ਮਿਲ ਕੇ ਕੰਮ ਕੀਤਾ ਜਾਵੇ। ਪਰ ‘ਆਪ’ ਲਗਾਤਾਰ ਵਿਵਾਦਾਂ ’ਚ ਘਿਰ ਰਹੀ ਹੈ ਤੇ ਵਾਅਦੇ ਅਜੇ ਪੂਰ੍ਹੇ ਨਹੀਂ ਕੀਤੇ ਗਏ।