ਪੰਜਾਬ ‘ਚ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ CM ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ

ਪੰਜਾਬ ‘ਚ ਭਾਰੀ ਬਹੁਮਤ ਨਾਲ ਜਿੱਤਣ ਤੋਂ ਬਾਅਦ CM ਭਗਵੰਤ ਮਾਨ ਨੇ ਵੱਡਾ ਦਾਅਵਾ ਕੀਤਾ

ਭਗਵੰਤ ਮਾਨ ਦਾ ਕਹਿਣਾ ਹੈ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਬੀਤੇ ਦਿਨੀਂ ਭਗਵੰਤ ਮਾਨ ਨੇ ਇਹ ਵੀ ਐਲਾਨ ਕੀਤਾ ਸੀ ਕਿ ਉਹ 16 ਅਪ੍ਰੈਲ ਨੂੰ ਪੰਜਾਬ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਸੁਣਾਉਣਗੇ। ਜਿਸ ਤਹਿਤ ਉਨ੍ਹਾਂ ਨੇ ਸੂਬੇ ਦੇ ਹਰ ਘਰ ਨੂੰ ਇੱਕ ਜੁਲਾਈ ਤੋਂ 300 ਯੂਨੀਟ ਬਿਜਲੀ ਮੁਫਤ ਦੇਣ ਦਾ ਐਲਾਨ ਕਰ ਦਿੱਤਾ ਹੈ।

ਇਸ ਦੇ ਨਾਲ ਹੀ ਦੱਸ ਦਈਏ ਕਿ ਮੁਫਤ ਬਿਜਲੀ ਦਾ ਐਲਾਨ ਮਾਨ ਸਰਕਾਰ ਦੇ ਇੱਕ ਮਹੀਨਾ ਪੂਰਾ ਹੋਣ ਮੌਕੇ ਕੀਤਾ ਗਿਆ ਹੈ। ਇਹ ਵੀ ਦੱਸ ਦਈਏ ਕਿ ਆਪ ਸਰਕਾਰ ਦਾ ਪੰਜਾਬ ਚੋਣਾਂ ਦੌਰਾਨ ਕੀਤਾ ਇਹ ਪਹਿਲਾਂ ਵਾਅਦਾ ਸੀ। ਬੇਸ਼ੱਕ ਸਰਕਾਰ ਨੇ ਇਹ ਐਲਾਨ ਕਰ ਲੋਕਾਂ ਨੂੰ ਖੁਸ਼ ਕੀਤਾ ਪਰ ਇਸ ‘ਤੇ ਵਿਰੋਧੀ ਧੀਰ ਨੇ ਬਿਆਨ ਕਰਨੇ ਵੀ ਸ਼ੁਰੂ ਕਰ ਦਿੱਤੇ ਹਨ।ਦੱਸ ਦਈਏ ਕਿ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕਾਂ ਨੇ ਸਾਡੇ ‘ਤੇ ਭਰੋਸਾ ਜਤਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ, ”ਰੱਬ ਦੀ ਰਹਿਮਤ ਅਤੇ ਲੋਕਾਂ ਦਾ ਭਰੋਸਾ ਸਾਡੇ ‘ਤੇ ਹੈ। ਅਸੀਂ ਪੰਜਾਬ ਦੇ ਲੋਕਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ। ਵਿਧਾਨ ਸਭਾ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਹਨ, ਉਹ ਜ਼ਰੂਰ ਪੂਰੇ ਕੀਤੇ ਜਾਣਗੇ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *