
ਪੰਜਾਬ ਦੇ ਮੰਤਰੀ ਹਰਜੋਤ ਬੈਂਸ ਬੋਲੇ- ਮੈਂ ਰਹਾਂਗਾ ਜਾਂ ਮਾਈਨਿੰਗ ਮਾਫ਼ੀਆ
- Politics
- March 26, 2022
- No Comment
- 93
ਮੁੱਖ ਮੰਤਰੀ ਭਗਵੰਤ ਮਾਨ ਦੀ ਵਜ਼ਾਰਤ ਵਿਚ ਹਰਜੋਤ ਬੈਂਸ ਸਭ ਤੋਂ ਛੋਟੀ ਉਮਰ ਦੇ ਕੈਬਨਿਟ ਮੰਤਰੀ ਹਨ। ਮਾਨ ਨੇ ਬੈਂਸ ਨੂੰ ਮਾਈਨਿੰਗ, ਸੈਰ ਸਪਾਟਾ, ਸਭਿਆਚਾਰ, ਜੇਲ੍ਹਾਂ, ਕਾਨੂੰਨ ਤੇ ਵਿਧਾਨਕ ਮਾਮਲਿਆਂ ਦਾ ਕਾਰਜਭਾਰ ਸੌਂਪਿਆ ਹੈ। ‘ਆਪ’ ਦੀ ਬੰਪਰ ਜਿੱਤ ਹੋਈ ਹੈ। ਕੀ
ਦੋਵੇਂ ਚੀਜ਼ਾਂ ਨੇ। ਲੋਕਾਂ ਨੇ ਬਦਲਾਅ ਨੂੰ ਲੈ ਕੇ ਵੋਟਾਂ ਪਾਈਆਂ। ਕੇਜਰੀਵਾਲ ’ਤੇ ਲੋਕਾਂ ਨੇ ਭਰੋਸਾ ਕੀਤਾ। ਨੌਜਵਾਨਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਉੱਠ ਗਿਆ ਸੀ। ਨੌਜਵਾਨਾਂ ਨੂੰ ਕੇਜਰੀਵਾਲ ਤੋਂ ਬਦਲਾਅ ਤੇ ਰਾਜਨੀਤੀ ਵਿਚ ਸੁਧਾਰ ਦੀ ਉਮੀਦ ਲੱਗੀ ਹੈ। ਭਗਵੰਤ ਮਾਨ ਤੇ ਕੇਜਰੀਵਾਲ ਦੀ ਜੋਡ਼ੀ ਬਣਨ ਨਾਲ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋਈ ਹੈ। ਨੌਜਵਾਨਾਂ ਤੇ ਔਰਤਾਂ ਨੇ ‘ਆਪ’ ਦੇ ਹੱਕ ’ਚ ਸਭ ਤੋਂ ਜ਼ਿਆਦਾ ਵੋਟਾਂ ਪਾਈਆਂ ਹਨ।
ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ’ਤੇ ਲੋਕਾਂ ਨੇ ਭਰੋਸਾ ਕੀਤਾ ਜਾਂ ਫਿਰ ਰਵਾਇਤੀ ਪਾਰਟੀਆਂ ਤੋਂ ਅੱਕੇ ਹੋਏ ਲੋਕਾਂ ਨੇ ਵੋਟਾਂ ਪਾਈਆਂ।
ਲੋਕਾਂ ਦੀਆਂ ਉਮੀਦਾਂ ਬਹੁਤ ਨੇ ਤੇ ਰਾਜਨੀਤੀ ਗੰਧਲੀ ਹੋ ਚੁੱਕੀ ਹੈ, ‘ਆਪ’ ਕੋਲ ਕਿਹਡ਼ਾ ਜਾਦੂ ਹੈ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢ ਸਕੇਗੀ।
ਦਰਅਸਲ ਪਹਿਲਾਂ ਰਾਜਸੀ ਆਗੂ ਆਪਣੇ-ਆਪਣੇ ਹਿੱਸਿਆਂ, ਆਪਣੇ ਧੀਆਂ ਪੁੱਤਰਾਂ ਨੂੰ ਐਡਜਸਟ ਕਰਨ ਲਈ ਸੋਚਦੇ ਸਨ। ਪਰ ਆਮ ਆਦਮੀ ਪਾਰਟੀ ਪੰਜਾਬ ਲਈ ਸੋਚਦੀ ਹੈ। ਮੈਂ ਸਵੇਰੇ 9 ਵਜੇ ਦਫ਼ਤਰ ਪੁੱਜ ਜਾਂਦਾ ਹਾਂ। ਸੂਬੇ ਦੇ ਸੁਧਾਰ ਲਈ ਸੋਚਦਾ ਹਾਂ। ਜਦ ਮੁੱਖ ਮੰਤਰੀ, ਸਮੁੱਚੀ ਵਜ਼ਾਰਤ ਤੇ ਵਿਧਾਇਕ ਪੰਜਾਬ ਬਾਰੇ ਸੋਚਣਗੇ ਤਾਂ ਸੁਧਾਰ ਹੋਵੇਗਾ ਤੇ ਪੰਜਾਬ ਅੱਗੇ ਵਧੇਗਾ।
ਤੁਸੀਂ ਮਾਈਨਿੰਗ ਵਿਭਾਗ ਦੇ ਵਜ਼ੀਰ ਹੋ। ਨਾਜਾਇਜ਼ ਮਾਈਨਿੰਗ ਸੂਬੇ ਵਿਚ ਵੱਡਾ ਮੁੱਦਾ ਬਣਿਆ ਹੋਇਆ ਹੈ। ਮਾਈਨਿੰਗ ਮਾਫ਼ੀਆਂ ਦਾ ਵੱਡਾ ਦਬਦਬਾ ਹੈ। ਤੁਹਾਡੇ ਆਪਣੇ ਜ਼ਿਲ੍ਹੇ ਰੂਪਨਗਰ ਵਿਚ ਵੱਡੇ ਪੱਧਰ ’ਤੇ ਮਾਈਨਿੰਗ ਹੋ ਰਹੀ ਹੈ, ਪਹਾਡ਼ ਤਕ ਕੱਟ ਦਿੱਤੇ ਗਏ ਨੇ।
ਨਾਜ਼ਾਇਜ਼ ਮਾਈਨਿੰਗ ਰੋਕਣ ਲਈ ਕੰਮ ਸ਼ੁਰੂ ਹੋ ਚੁੱਕਿਆ ਹੈ। ਹੁਣ ਮੈਂ ਰਹਾਂਗਾ ਜਾਂ ਫਿਰ ਮਾਈਨਿੰਗ ਮਾਫ਼ੀਆ। ਨਵੀਂ ਮਾਈਨਿੰਗ ਨੀਤੀ ’ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਮੌਜੂਦਾ ਤੇ ਸਾਬਕਾ ਅਧਿਕਾਰੀਆਂ, ਪੱਤਰਕਾਰਾਂ, ਆਰਟੀਆਈ ਐਕਟੀਵਿਸਟ, ਜੁਆਲੋਜੀ ਵਿਭਾਗ ਦੇ ਮਾਹਿਰਾਂ ਤੋ ਸਲਾਹ ਮਸ਼ਵਰਾਂ ਲੈ ਰਿਹਾ ਹਾਂ। ਆਉਣ ਵਾਲੇ ਤਿੰਨ ਚਾਰ ਦਿਨਾਂ ਵਿਚ ਕੁਝ ਬਦਲਾਅ ਜ਼ਰੂਰ ਨਜ਼ਰ ਆਵੇਗਾ। ਛੇ ਮਹੀਨਿਆਂ ਤਕ ਮਾਈਨਿੰਗ ਪਾਲਿਸੀ ਵੀ ਬਣ ਜਾਵੇਗੀ। ਪਰ ਪਿਛਲੀ ਸਰਕਾਰ ਤਾਂ ਪਾਲਿਸੀ ਅਜਿਹੀ ਬਣਾਈ ਗਈ ਕਿ ਤੁਸੀਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਸਕੋਗੇ।
ਜਵਾਬ : ਹਾਂ, ਕੈਪਟਨ ਸਰਕਾਰ ਨੇ 2020 ਵਿਚ ਜਿਹਡ਼ੇ ਜ਼ਿਲ੍ਹਿਆਂ ’ਚੋਂ ਰੇਤ ਨਿਕਲਦੀ ਹੈ, ਉਨ੍ਹਾਂ ਜ਼ਿਲ੍ਹਿਆਂ ਨੂੰ ਸੱਤ ਬਲਾਕਾਂ ਵਿਚ ਵੰਡ ਦਿੱਤਾ। ਕੈਪਟਨ ਸਰਕਾਰ ਨੇ ਮਾਈਨਿੰਗ ਪਾਲਿਸੀ ਵਿਚ ਪੰਜ ਸੋਧਾਂ ਕੀਤੀਆਂ ਸਨ, ਹੁਣ ਅਸੀਂ ਵੀ ਸੋਧ ਕਰਨ ਬਾਰੇ ਸੋਚ ਰਹੇ ਹਾਂ। ਜਾਂ ਫਿਰ ਮੌਜੂਦਾ ਠੇਕੇਦਾਰਾਂ, ਕੰਪਨੀਆਂ ਜਿਨ੍ਹਾਂ ਨੂੰ ਰੇਤ ਕੱਢਣ ਦਾ ਕੰਮ ਅਲਾਟ ਹੋਇਆ ਹੈ, ਨੂੰ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਪਣੇ ਸਿਸਟਮ ’ਚ ਸੁਧਾਰ ਕਰਨ ਤੇ ਸਰਕਾਰ ਦੀ ਪਾਲਿਸੀ ਮੁਤਾਬਕ ਚੱਲਣ ਦਾ ਸਮਾਂ ਦੇਵਾਂਗੇ। ਜੇਕਰ ਸਰਕਾਰ ਮੁਤਾਬਕ ਨਾ ਚੱਲੇ ਤਾਂ ਫਿਰ ਸਰਕਾਰ ਆਪਣਾ ਕੰਮ ਕਰੇਗੀ।
ਸਵਾਲ : ਪਰ ਠੇਕੇਦਾਰਾਂ ਕੋਲ ਤਾਂ 2023 ਤਕ ਰੇਤ ਕੱਢਣ ਦਾ ਸਮਾਂ ਹੈ।
ਜਵਾਬ : ਹਾਂ ਮਾਰਚ 2023 ਤਕ ਰੇਤ ਕੱਢਣ ਲਈ ਖੱਡਾ ਅਲਾਟ ਕੀਤੀਆਂ ਹੋਈਆਂ ਹਨ। ਫਿਰ ਵੀ ਅਸੀਂ ਨਵੀਂ ਤਕਨੀਕ ਲਿਆ ਰਹੇ ਹਾਂ। ਕੁਦਰਤ ਨੇ ਪੰਜਾਬ ਨੂੰ ਪਾਣੀ ਤੇ ਰੇਤ ਦਿੱਤਾ ਹੈ। ਇਸ ਲਈ ਨਾਜਾਇਜ਼ ਮਾਈਨਿੰਗ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਹੋਵੇਗੀ। ਉਨ੍ਹਾਂ ਦਾ ਮਕਸਦ ਨਾਜਾਇਜ਼ ਮਾਈਨਿੰਗ ਨੂੰ ਰੋਕਣਾ ਤੇ ਮਾਲੀਆ ਸਰਕਾਰੀ ਖ਼ਜ਼ਾਨੇ ਵਿਚ ਜਮ੍ਹਾਂ ਕਰਵਾਉਣਾ ਹੈ ਤਾਂ ਜੋ ਪੰਜਾਬ ਨੂੰ ਖ਼ੁਸ਼ਹਾਲ ਪੰਜਾਬ ਬਣਾਇਆ ਜਾ ਸਕੇ। ਪਰ ਪਹਿਲੀਆਂ ਸਰਕਾਰਾਂ ਨੇ ਵਿਧਾਇਕਾਂ ਨੂੰ ਖ਼ੁਸ਼ ਕਰਨ ਲਈ ਮਾਈਨਿੰਗ ਦੀ ਖੁੱਲ੍ਹ ਦਿੱਤੀ ਹੋਈ ਸੀ।