‘ਆਪ’ ਵੱਲੋਂ ਰਾਜ ਸਭਾ ਦੀ ਉਮੀਦਵਾਰੀ ਲਈ ਹਰਭਜਨ, ਅਸ਼ੋਕ ਮਿੱਤਲ ਸਮੇਤ 5 ਚਿਹਰਿਆਂ ਦਾ ਕਿੱਤਾ ਐਲਾਨ

‘ਆਪ’ ਵੱਲੋਂ ਰਾਜ ਸਭਾ ਦੀ ਉਮੀਦਵਾਰੀ ਲਈ ਹਰਭਜਨ, ਅਸ਼ੋਕ ਮਿੱਤਲ ਸਮੇਤ 5 ਚਿਹਰਿਆਂ ਦਾ ਕਿੱਤਾ ਐਲਾਨ

  • Politics
  • March 21, 2022
  • No Comment
  • 188

 ਪੰਜਾਬ ਵਿੱਚ ਰਾਜ ਸਭਾ ਦੀਆਂ ਪੰਜ ਸੀਟਾਂ ਲਈ 31 ਮਾਰਚ ਨੂੰ ਚੋਣਾਂ ਹੋਣ ਜਾ ਰਹੀਆਂ ਹਨ। 21 ਮਾਰਚ ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਹੈ। ਇਹ ਸਾਰੀਆਂ ਪੰਜ ਸੀਟਾਂ ਆਮ ਆਦਮੀ ਪਾਰਟੀ ਨੂੰ ਮਿਲ ਸਕਦੀਆਂ ਹਨ, ਜਿਸ ਨੇ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਰਾਜ ਸਭਾ ਜਾਣ ਵਾਲੇ ਪੰਜਾਂ ਨਾਵਾਂ ‘ਤੇ ਮੋਹਰ ਲਗਾ ਦਿੱਤੀ ਹੈ। ਇਨ੍ਹਾਂ ਵਿਚ ਡਾ. ਸੰਦੀਪ ਪਾਠਕ, ਕ੍ਰਿਕਟਰ ਹਰਭਜਨ ਸਿੰਘ, ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਜੀਵ ਅਰੋੜਾ ਦੇ ਨਾਂ ਸ਼ਾਮਲ ਹਨ। ਸਾਰੇ ਪੰਜਾਂ ਉਮੀਦਵਾਰਾਂ ਨੇ ਅੱਜ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਜਿੱਤ ਵਿੱਚ ਡਾ. ਸੰਦੀਪ ਪਾਠਕ (Sandeep Pathak) ਦਾ ਅਹਿਮ ਯੋਗਦਾਨ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਡਾ: ਸੰਦੀਪ ਪਾਠਕ ਨੇ ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਦੀ ਰਣਨੀਤੀ ਬਣਾਈ ਹੈ। ਸੰਜੀਵ ਅਰੋੜਾ ਪੰਜਾਬ ਦੇ ਵੱਡੇ ਸਨਅਤਕਾਰ ਹਨ ਤੇ ਅਸ਼ੋਕ ਮਿੱਤਲ ਐੱਲਪੀਯੂ ਦੇ ਚਾਂਸਲਰ ਹਨ। ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਉਨ੍ਹਾਂ ਦੇ ਚੰਗੇ ਸਬੰਧ ਹਨ। ਇਸ ਦੇ ਨਾਲ ਹੀ ਵਿਧਾਨ ਸਭਾ ਚੋਣਾਂ ਦੌਰਾਨ ਹਰਭਜਨ ਸਿੰਘ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਸਨ। ਇਹ ਚਰਚਾ ਉਸ ਸਮੇਂ ਹੋਈ ਜਦੋਂ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨਾਲ ਇੱਕ ਫੋਟੋ ਟਵੀਟ ਕੀਤੀ।

ਇਸ ਤੋਂ ਪਹਿਲਾਂ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇੱਕ ਟਵੀਟ ਕੀਤਾ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹਰਭਜਨ ਸਿੰਘ ਤੋਂ ਇਲਾਵਾ ਪੰਜਾਬ ‘ਆਪ’ ਦੇ ਸਹਿ-ਇੰਚਾਰਜ ਅਤੇ ਦਿੱਲੀ ਦੇ ਵਿਧਾਇਕ ਰਾਘਵ ਚੱਢਾ, ਆਈਆਈਟੀ ਦਿੱਲੀ ਦੇ ਸੰਦੀਪ ਪਾਠਕ, ਗੁਜਰਾਤ ਦੇ ਪਾਟੀਦਾਰ ਆਗੂ ਨਰੇਸ਼ ਪਟੇਲ, ਰੈੱਡਫੋਰਟ ਫਿਲਮ ਨਿਰਮਾਤਾ ਖਿਲੇ ਸ਼ਰਮਾ ਨੂੰ ਰਾਜ ਸਭਾ ਭੇਜਣ ਦੀ ਤਿਆਰੀ ਕਰ ਰਿਹਾ ਹੈ। ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਸੱਚ ਹੈ ਕਿ ਇਹ ਪੰਜਾਬ ਲਈ ਸਭ ਤੋਂ ਦੁਖਦਾਈ ਖਬਰ ਹੈ ਅਤੇ ਇਹ ਸਾਡੇ ਸੂਬੇ ਲਈ ਪਹਿਲਾ ਵਿਤਕਰਾ ਹੋਵੇਗਾ। ਅਸੀਂ ਕਿਸੇ ਵੀ ਗੈਰ-ਪੰਜਾਬੀ ਦੀ ਨਾਮਜ਼ਦਗੀ ਦਾ ਸਖ਼ਤ ਵਿਰੋਧ ਕਰਾਂਗੇ। ਪਾਰਟੀ ਲਈ ਕੰਮ ਕਰਨ ਵਾਲੇ ‘ਆਪ’ ਵਰਕਰਾਂ ਨਾਲ ਵੀ ਇਹ ਮਜ਼ਾਕ ਹੈ।

Related post

Hello world

Welcome to wiki This is your first post. Edit or delete it, then start blogging!

Hello world

Welcome to wiki This is your first post. Edit or delete it, then start blogging!

How to Write an Essay Next Day

If you want to compose an essay following day it contador de clicks 10 segundos is not impossible. There are some…

Leave a Reply

Your email address will not be published. Required fields are marked *