CM ਚੰਨੀ ਨੇ ਬਰਨਾਲਾ ‘ਚ ਚੰਦਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ

CM ਚੰਨੀ ਨੇ ਬਰਨਾਲਾ ‘ਚ ਚੰਦਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ

 ਯੂਕਰੇਨ ਵਿਖੇ ਐਮਬੀਬੀਐਸ ਦੀ ਪੜ੍ਹਾਈ ਕਰਨ ਗਏ ਬਰਨਾਲਾ ਦੇ ਚੰਦਨ ਜਿੰਦਲ ਦੀ ਬਿਮਾਰੀ ਕਾਰਨ ਮੌਤ ਹੋ ਗਈ ਸੀ। ਜਿਸ ਦੀ ਲਾਸ਼ ਲਈ ਉਸਦਾ ਪਰਿਵਾਰ ਜੱਦੋ-ਜਹਿਦ ਕਰ ਰਿਹਾ ਹੈ। ਮੰਗਲਵਾਰ ਸਵੇਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚੰਦਨ ਜਿੰਦਲ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਬਰਨਾਲਾ ਪੁੱਜੇ। ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਤੇ ਮ੍ਰਿਤਕ ਦੇ ਪਿਤਾ ਡਾਕਟਰ ਫਾਰਮੇਸੀ ਅਫ਼ਸਰ ਸ਼ੀਸ਼ਨ ਜਿੰਦਲ ਨਾਲ ਦੁੱਖ ਸਾਂਝਾ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਵਿਦਿਆਰਥੀ ਚੰਦਨ ਜਿੰਦਲ ਦੀ ਮੌਤ ‘ਤੇ ਪਰਿਵਾਰ ਨੂੰ ਅਤੇ ਬਰਨਾਲਾ ਸ਼ਹਿਰ ਲਈ ਵੱਡਾ ਘਾਟਾ ਹੈ, ਕਿ ਬਰਨਾਲਾ ਸ਼ਹਿਰ ਇਕ ਡਾਕਟਰ ਤੋਂ ਵਾਂਝੇ ਹੋ ਰਹੇਗਾ।

ਚੰਦਨ ਜਿੰਦਲ ਨੇ ਯੂਕਰੇਨ ਤੋਂ ਡਾਕਟਰੀ ਦਾ ਕੋਰਸ ਪੂਰਾ ਕਰਕੇ ਬਰਨਾਲਾ ਸ਼ਹਿਰ ਦੇ ਲੋਕਾਂ ਦੀ ਸੇਵਾ ਕਰਨੀ ਸੀ। ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਉਹ ਬੀਤੇ ਦਿਨ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਆਏ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ 997 ਵਿਦਿਆਰਥੀ ਯੂਕ੍ਰੇਨ ‘ਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੇ ਸਨ। ਜਿਨ੍ਹਾਂ ਚੋਂ ਚਾਰ 442 ਬੱਚੇ ਪੰਜਾਬ ਵਾਪਸ ਆ ਚੁੱਕੇ ਹਨ ਤੇ ਬਾਕੀਆਂ ਨੂੰ ਵਾਪਸ ਲਿਆਉਣ ਲਈ ਉਹ ਜਦੋ ਜਹਿਦ ਕਰਦਿਆਂ ਯਤਨ ਕਰ ਰਹੇ ਹਨ।

ਪਰਿਵਾਰ ਵੱਲੋਂ ਚੰਦਨ ਜਿੰਦਲ ਦੀ ਲਾਸ਼ ਨੂੰ ਪੰਜਾਬ ਲਿਆਉਣ ਲਈ ਕੀਤੀ ਮੰਗ ਤੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਚੰਦਨ ਜਿੰਦਲ ਦੀ ਲਾਸ਼ ਬਰਨਾਲਾ ਆਉਣ ਲਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਗੱਲ ਕੀਤੀ ਹੈ। ਜਲਦੀ ਹੀ ਚੰਦਨ ਜਿੰਦਲ ਦੀ ਲਾਸ਼ ਬਰਨਾਲਾ ਪਹੁੰਚੇਗੀ। ਇਸ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਪੰਜਾਬ ਪੰਜਾਬ ਸਟੇਟ ਫਾਰਮੇਸੀ ਕੌਂਸਲ ਦੇ ਚੇਅਰਮੈਨ ਸੁਸ਼ੀਲ ਬਾਂਸਲ ਜ਼ਿਲ੍ਹਾ ਪ੍ਰਧਾਨ ਕਾਂਗਰਸ ਗੁਰਪ੍ਰੀਤ ਸਿੰਘ ਲੱਕੀ ਪੱਖੋਂ, ਭਾਰਤੀ ਜਨਤਾ ਪਾਰਟੀ ਦੇ ਬਰਨਾਲਾ ਤੋਂ ਉਮੀਦਵਾਰ ਧੀਰਜ ਦੱਧਾਹੁੂਰੀਆ ਅਤੇ ਭਾਜਪਾ ਆਗੂ ਤੇ ਪਰਿਵਾਰਕ ਮੈਂਬਰ ਨੀਰਜ ਜਿੰਦਲ ਸਣੇ ਬਰਨਾਲਾ ਸ਼ਹਿਰ ਦੀਆਂ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਵੱਖ – ਵੱਖ ਜਥੇਬੰਦੀਆਂ ਦੇ ਨੁਮਾਇੰਦੇ ਜਿੰਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਸਮੇਂ ਹਾਜ਼ਰ ਸਨ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.