
punjab election 2022 punjab election commission suspends govt employees who remained absent from poll duty
- Politics
- February 25, 2022
- No Comment
- 62
ਪੰਜਾਬ ‘ਚ 20 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਲਾਪਰਵਾਹੀ ਤੇ ਗੈਰਹਾਜ਼ਰ ਰਹਿਣ ਦੇ ਦੋਸ਼ਾਂ ਤਹਿਤ ਚੋਣ ਕਮਿਸ਼ਨ ਨੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਹਨ। ਇਸ ਤਹਿਤ ਜ਼ਿਲ੍ਹੇ ‘ਚ 34 ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ, ਜਦੋਂ ਕਿ ਡਿਊਟੀ ਵਿੱਚ ਅਣਗਹਿਲੀ ਵਰਤਣ ਦੇ ਦੋਸ਼ ਹੇਠ ਇੱਕ ਮੁਲਾਜ਼ਮ ਦੀ ਤਨਖਾਹ ਰੋਕ ਦਿੱਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਅਜਿਹੇ ਮੁਲਾਜ਼ਮਾਂ ‘ਤੇ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਨੂੰ ਚੋਣਾਂ ਤੋਂ ਇਕ ਦਿਨ ਪਹਿਲਾਂ 19 ਫਰਵਰੀ ਨੂੰ ਪੋਲਿੰਗ ਬੂਥ ‘ਤੇ ਭੇਜਿਆ ਗਿਆ ਸੀ ਪਰ ਉਹ 20 ਫਰਵਰੀ ਨੂੰ ਡਿਊਟੀ ‘ਤੇ ਹਾਜ਼ਰ ਨਹੀਂ ਹੋਏ। ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਡਿਊਟੀ ਤੋਂ ਗੈਰਹਾਜ਼ਰ ਰਹਿਣ ਕਾਰਨ ਮੁਅੱਤਲ ਕੀਤੇ ਗਏ ਮੁਲਾਜ਼ਮਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿੱਚ ਤਾਇਨਾਤ ਮੁਲਾਜ਼ਮ ਵੀ ਸ਼ਾਮਲ ਹਨ, ਜਿਸ ਨੂੰ 19 ਫਰਵਰੀ ਨੂੰ ਬੂਥ ’ਤੇ ਭੇਜਿਆ ਗਿਆ ਸੀ ਪਰ ਉਹ 20 ਨੂੰ ਆਪਣੀ ਡਿਊਟੀ ’ਤੇ ਨਹੀਂ ਪੁੱਜਿਆ, ਨੂੰ ਮੁਅੱਤਲ ਕਰਨ ਤੋਂ ਇਲਾਵਾ ਜਾਂਚ ਦੇ ਹੁਕਮ ਦਿੱਤੇ ਹਨ। ਭੁੱਲਰ ਦੇ ਪ੍ਰਾਇਮਰੀ ਹੈਲਥ ਸੈਂਟਰ ਦੇ ਤਰਸੇਮ ਸਿੰਘ, ਪਿੰਡ ਭੈਣੀ ਮੀਆਂ ਖਾਨ ਦੇ ਸਰਕਾਰੀ ਸਕੂਲ ਦੀ ਮਿਨਾਕਸ਼ੀ ਕੁਮਾਰੀ, ਪਿੰਡ ਪੰਡੋਰੀ ਦੇ ਸਰਕਾਰੀ ਸਕੂਲ ਦੀ ਅਮਨਦੀਪ ਕੌਰ, ਕਾਦੀਆਂ ਦੇ ਜੂਨੀਅਰ ਇੰਜੀਨੀਅਰ ਗੁਰਵਿੰਦਰ ਸਿੰਘ, ਦਕੋਹਾ ਦੇ ਸਰਕਾਰੀ ਸਕੂਲ ਦੀ ਰਾਜਬੀਰ ਕੌਰ, ਪਟੀ ਤਾਂਡਾ ਦੇ ਸਰਕਾਰੀ ਸਕੂਲ ਦੀ ਰਾਜਿੰਦਰ ਕੌਰ, ਡੇਰਾ ਬਾਬਾ ਨਾਨਕ-2 ਦੀ ਬੀਪੀਈਓ ਸੰਦੀਪ ਕੌਰ, ਡੇਰਾ ਬਾਬਾ ਨਾਨਕ-2 ਦੀ ਬੀਪੀਈਓ ਰਮਨਦੀਪ ਕੌਰ, ਬਟਾਲਾ ਦੇ ਕਾਲਜ ਦੇ ਡਾ. ਅਸ਼ਵਨੀ ਕੰਸਰਾ, ਕਲਾਨੌਰ ਦੀ ਬੀਪੀਈਓ ਬਲਬੀਰ ਕੌਰ, ਦਰਗਬੜ ਦੇ ਸਰਕਾਰੀ ਸਕੂਲ ਦੀ ਮਿਨਾਕਸ਼ੀ ਸ਼ਰਮਾ, ਦੇਹਰ ਫਤੁਪੁਰ ਦੇ ਸਰਕਾਰੀ ਸਕੂਲ ਦੀ ਸੰਦੀਪ ਕੌਰ, ਗੁਰਦਾਸਪੁਰ ਦੇ ਕਾਲਜ ਦੇ ਬਲਵੰਤ ਸਿੰਘ, ਘੁੰਮਣ ਕਲਾ ਦੇ ਪਾਵਰਕਾਮ ਦੇ ਪਰਮਜੀਤ ਸਿੰਘ ਤੇ ਮਨਦੀਪ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।