
ਸਮ੍ਰਿਤੀ ਇਰਾਨੀ ਦਾ ਦਾਅਵਾ, ਇਸ ਵਾਰ ਪੰਜਾਬ ’ਚ ਖਿਲੇਗਾ ‘ਕਮਲ’ ਦਾ ਫੁੱਲ
- Politics
- February 16, 2022
- No Comment
- 60
ਚੋਣਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਅੱਜ ਬਠਿੰਡਾ ਪਹੁੰਚੀ। ਇਥੇ ਉਨ੍ਹਾਂ ਨੇ ਇਕ ਰੈਲੀ ਨੂੰ ਸੰਬੋਧਨ ਕੀਤਾ। ਆਪਣੇ ਭਾਸ਼ਣ ਦੌਰਾਨ ਸਮਿ੍ਰਤੀ ਇਰਾਨੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਹੈ। ਉਥੇ ਹੀ ਕੋਰੋਨਾ ਕਾਲ ’ਚ ਮੋਦੀ ਸਰਕਾਰ ਵੱਲੋਂ ਕੀਤੇ ਗਏ ਕਾਰਜਾਂ ਦਾ ਜ਼ਿਕਰ ਕਰਦੇ ਹੋਏ ਸਮਿ੍ਰਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਘਰ-ਘਰ ਮੁਫ਼ਤ ਰਾਸ਼ਨ ਪਹੁੰਚਾਇਆ ਗਿਆ।
ਕੋਰੋਨਾ ਦੀ ਵੈਕਸੀਨ ਮੁਫ਼ਤ ’ਚ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਵਿਕਾਸ ਦੇ ਕੰਮ ਦੇ ਦੇਸ਼ ਅਤੇ ਪੰਜਾਬ ’ਚ ਹੋਏ ਹਨ, ਉਹ ਕਾਂਗਰਸ ਦੀ ਸਰਕਾਰ ਨੇ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਨੇ ਕੀਤੇ ਹਨ। ਸਮਿ੍ਰਤੀ ਇਰਾਨੀ ਨੇ ਬਠਿੰਡਾ ਜਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਥੇ ਤਾਂ ਜੋ-ਜੋ ਟੈਕਸ ਵੀ ਲੱਗਦਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ’ਚ ਇਸ ਵਾਰ ਕਮਲ ਖਿਲੇਗਾ। ਉਨ੍ਹਾਂ ਨੂੰ ਲੋਕਾਂ ਅਪੀਲ ਕਰਦੇ ਹੋਏ ਕਿਹਾ ਕਿ ਕਮਲ ਲਕਸ਼ਮੀ ਦਾ ਸੰਦੇਸ਼ ਹੈ ਅਤੇ ਇਸ ਵਾਰ ਤੁਹਾਨੂੰ ਕਮਲ ਦਾ ਬਟਨ ਦਬਾਉਣਾ ਹੈ।