ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ

ਵਿੱਤੀ ਸੰਕਟ ਨਾਲ ਜੂਝ ਰਹੇ ਪਾਵਰਕੌਮ ਨੇ ਡਿਫਾਲਟਰ ਖਪਤਕਾਰਾਂ ਖਿਲਾਫ ਕਾਰਵਾਈ ਦਾ ਮਨ ਬਣਾ ਲਿਆ

  • Patiala
  • April 26, 2022
  • No Comment
  • 90

ਪਾਵਰਕੌਮ ਨੇ ਸਰਕਾਰ ਤੇ ਗੈਰ ਸਰਕਾਰੀ ਖਪਤਕਾਰਾਂ ਨੂੰ ਬਕਾਇਆ ਬਿੱਲ ਰਾਸ਼ੀ ਤੁਰੰਤ ਜਮਾਂ ਕਰਵਾਉਣ ਦੀ ਅਪੀਲ ਕਰਨ ਦੇ ਨਾਲ ਅਜਿਹਾ ਨਾ ਹੋਣ ’ਤੇ ਬਿੱਲ ਕਨੈਕਸ਼ਲ ਕੱਟਣ ਦੀ ਸਖਤ ਚਿਤਾਵਨੀ ਵੀ ਦਿੱਤੀ ਗਈ ਹੈ।

ਮੁੱਖ ਇੰਜੀਨੀਅਰ (ਵੰਡ) ਦੱਖਣ ਜ਼ੋਨ, ਪਟਿਆਲਾ ਵੱਲੋਂ ਦੱਖਣ ਜ਼ੋਨ ਅਧੀਨ ਆੳਂਦੇ ਪਟਿਆਲਾ, ਮੋਹਾਲੀ, ਰੋਪੜ, ਸੰਗਰੂਰ ਅਤੇ ਬਰਨਾਲਾ ਜਿਲ੍ਹਿਆਂ ਅਧੀਨ ਪੈਂਦੇ ਨਿੱਜੀ ਅਤੇ ਸਰਕਾਰੀ ਡਿਫਾਲਟਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਖੜ੍ਹੀ ਬਕਾਇਆ ਰਾਸ਼ੀ ਨੂੰ ਉਗਰਾਹੁਣ ਲਈ 22 ਅਪ੍ਰੈਲ 2022 ਤੋਂ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਸਿੱਟੇ ਵਜੋਂ 24 ਅਪ੍ਰੈਲ ਤੱਕ ਸਰਕਾਰੀ ਖਪਤਕਾਰਾਂ ਤੋਂ 352.55 ਲੱਖ ਰੁਪਏ ਅਤੇ ਗੈਰ ਸਰਕਾਰੀ ਖਪਤਕਾਰਾਂ ਤੋਂ 464.6 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਜਾ ਚੁੱਕੀ ਹੈ। ਇਸ ਤਰ੍ਹਾਂ ਹੁਣ ਤੱਕ ਕੁੱਲ 817.15 ਲੱਖ ਰੁਪਏ ਦੀ ਰਕਮ ਰਿਕਵਰ ਕੀਤੀ ਗਈ ਹੈ। ਇਸ ਰਿਕਵਰੀ ਮੁਹਿੰਮ ਦੌਰਾਨ ਧਿਆਨ ਵਿੱਚ ਆਇਆ ਹੈ ਕਿ ਖਪਤਕਾਰਾਂ ਦੇ ਬਿਜਲੀ ਸਪਲਾਈ ਕੁਨੈਕਸ਼ਨ ਕੱਟਣ ਨਾਲ ਉਹਨਾਂ ਵੱਲੋਂ ਰਕਮ ਭਰਵਾਉਣ ਉਪਰੰਤ ਕੁਨੈਕਸ਼ਨ ਨੂੰ ਮੁੜ ਚਾਲੂ ਕਰਵਾਉਣ ਲਈ ਕਈ ਵਾਰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।

ਮੁੱਖ ਇੰਜੀਨੀਅਰ ਜ਼ੋਨ ਦੱਖਣ, ਇੰਜ. ਸੰਦੀਪ ਗੁਪਤਾ ਨੇ ਸਮੂਹ ਖਪਤਕਾਰਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ ਕਿ ਜਿਹੜੇ ਵੀ ਉਦਯੋਗਿਕ, ਵਪਾਰਿਕ, ਘਰੇਲੂ, ਟੈਂਪਰੇਰੀ ਆਦਿ ਸਰਕਾਰੀ ਜਾਂ ਗੈਰ ਸਰਕਾਰੀ ਖਪਤਕਾਰਾਂ ਵਿਰੁੱਧ ਬਿਜਲੀ ਬਿੱਲਾਂ ਦੀ ਬਕਾਇਆ ਰਕਮ ਖੜੀ ਹੈ ਉਹ ਇਸ ਰਕਮ ਦੀ ਨਗਦੀ ਜਾਂ ਮਹਿਕਮੇ ਵੱਲੋਂ ਜਾਰੀ ਵੱਖ ਵੱਖ ਡਿਜਿਟਲ ਮੋਡ ਦੀ ਸੁਵਿਧਾ ਮੁਤਾਬਿਕ ਆਪਣੀ ਰਕਮ ਤੁਰੰਤ ਜਮ੍ਹਾਂ ਕਰਵਾਉਣ। ਇਸ ਤੋਂ ਇਲਾਵਾ ਇੰਜੀਨੀਅਰ ਸੰਦੀਪ ਗੁਪਤਾ ਮੁੱਖ ਇੰਜੀਨੀਅਰ ਵੱਲੋਂ ਇਹ ਵੀ ਬੇਨਤੀ ਕੀਤੀ ਗਈ ਹੈ ਕਿ ਖਪਤਕਾਰਾਂ ਵੱਲੋਂ ਇਸ ਕੁਤਾਹੀ ਰਕਮ ਦੀ ਕੀਤੀ ਅਦਾਇਗੀ ਦੀ ਰਸੀਦ ਸੰਭਾਲ ਕੇ ਰੱਖੀ ਜਾਵੇ ਤਾਂ ਜ਼ੋ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਕਿਸੇ ਵੀ ਅਧਿਕਾਰੀ ਵੱਲੋਂ ਕੁਤਾਹੀ ਰਕਮ ਦੀ ਉਗਰਾਹੀ ਕਰਨ ਆਉਣ ਸਮੇਂ ਪੈਸੇ ਜਮ੍ਹਾਂ ਕਰਵਾਉਣ ਦੀ ਰਸੀਦ ਬਤੌਰ ਸਬੂਤ ਉਹਨਾਂ ਨੂੰ ਦਿਖਾਈ ਜਾ ਸਕੇ ਤਾਂ ਜ਼ੋ ਖਪਤਕਾਰ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *