ਮੰਡੀਆਂ ਵਿੱਚ ਕਣਕ ਦੀ ਚੁਕਾਈ ਬਣੀ ਵੱਡੀ ਸਮੱਸਿਆ

ਮੰਡੀਆਂ ਵਿੱਚ ਕਣਕ ਦੀ ਚੁਕਾਈ ਬਣੀ ਵੱਡੀ ਸਮੱਸਿਆ

  • Patiala
  • April 14, 2022
  • No Comment
  • 46

ਕਣਕ ਦੀ ਫਸਲ ਦੇ ਚੱਲ ਰਹੇ ਮੌਜੂਦਾ ਸੀਜਨ ਦੌਰਾਨ ਰਾਜਪੁਰਾ ਤੇ ਘਨੌਰ ਦੀਆਂ ਅਨਾਜ ਮੰਡੀਆਂ ਵਿੱਚ ਫਸਲ ਦੀ ਆਮਦ ਜ਼ੋਰਾਂ ’ਤੇ ਹੋਣ ਦੇ ਬਾਵਜੂਦ ਸਰਕਾਰੀ ਏਜੰਸੀਆਂ ਦੁਆਰਾ ਖਰੀਦੀ ਗਈ ਫਸਲ ਦੀ ਚੁਕਾਈ ਨਾ ਹੋਣ ’ਤੇ ਆੜ੍ਹਤੀਆਂ ਤੇ ਕਿਸਾਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੌਰਾਨ ਮੌਸਮ ਦੇ ਵਿਗਾੜ ਕਾਰਨ  ਕਣਕ ਦੀ ਫਸਲ ਦੇ ਮਾਜੂ ਦਾਣੇ ਦੀ ਚਾਲੂ ਸੀਜ਼ਨ ਦੌਰਾਨ ਵਧੇਰੇ ਮਾਤਰਾ ਹੋਣ ਕਾਰਨ ਕੇਂਦਰ ਤੇ ਪੰਜਾਬ ਸਰਕਾਰ ਵਿਚਾਲੇ ਬਣੇ ਰੇੜਕੇ ਦੌਰਾਨ ਅੱਜ ਐਫ.ਸੀ.ਆਈ ਵੱਲੋਂ ਘਨੌਰ ਦੀਆਂ ਮੰਡੀਆਂ ਵਿੱਚੋਂ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਅੱਜ ਖਰੀਦੀ 38840 ਕੁਇੰਟਲ ਕਣਕ ਵਿੱਚੋਂ ਐਫ.ਸੀ.ਆਈ ਨੇ 3500 ਕੁਇੰਟਲ ਕਣਕ ਦੀ ਖਰੀਦ ਕੀਤੀ ਗਈ। ਹੁਣ ਤੱਕ ਰਾਜਪੁਰਾ ਦੀ ਮੰਡੀ ਵਿੱਚ ਖਰੀਦੀ ਗਈ 3 ਲੱਖ 50 ਹਜ਼ਾਰ 780 ਕੁਇੰਟਲ ਕਣਕ ਵਿੱਚੋਂ ਅਜੇ ਕੇਵਲ 65 ਫੀਸਦੀ ਚੁਕਾਈ ਹੋਈ ਹੈ। ਜਦੋਂ ਕਿ ਘਨੌਰ ਦੀਆਂ ਮੰਡੀਆਂ ਵਿੱਚੋਂ ਕੇਵਲ 40 ਫੀਸਦੀ ਹੀ ਚੁਕਾਈ ਹੋ ਸਕੀ। ਮੰਡੀਆਂ ਵਿੱਚ ਨਵੀਂ ਫਸਲ ਲੈ ਕੇ ਆ ਰਹੇ ਕਿਸਾਨਾਂ ਨੂੰ ਕਣਕ ਦੀ ਢੇਰੀ ਲਗਾਉਣ ਲਈ ਜਗ੍ਹਾ ਦੀ ਥੁੜ ਕਾਰਨ ਮੰਡੀਆਂ ਤੋਂ ਦੂਰ ਦੂਰਾਡੇ ਜਾਂ ਕੱਚੀਆਂ ਥਾਵਾਂ ’ਤੇ ਫਸਲ ਰੱਖਣੀ ਪੈ ਰਹੀ ਹੈ।

ਮਾਰਕੀਟ ਕਮੇਟੀ ਰਾਜਪੁਰਾ ਤੇ ਘਨੌਰ ਦੇ ਸਕੱਤਰ ਜੈ ਵਿਜੇ ਨੇ ਦੱਸਿਆ ਕਿ ਐਫ.ਸੀ.ਆਈ ਵੱਲੋਂ ਫਸਲ ਨਿਰਧਾਰਿਤ ਮਾਪਦੰਡ ਨਾ ਹੋਣ ਬਹਾਨੇ ਖਰੀਦ ਤੋਂ ਆਨਾਕਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੇਬਰ ਅਤੇ ਢੋਆ-ਢੋਆਈ ਲਈ ਟਰੱਕਾਂ ਦੀ ਘਾਟ ਕਾਰਨ ਚੁਕਾਈ ਦੀ ਰਫਤਾਰ ਮੱਠੀ ਹੈ। ਜਲਦੀ ਹੀ ਚੁਕਾਈ ਦੀ ਕੰਮ ਤੇਜ਼ ਹੋ ਜਾਵੇਗਾ।

ਜ਼ਿਲ੍ਹਾ ਹੈਡਕੁਆਟਰ ਦੀ ਅਨਾਜ ਮੰਡੀ ਵਿਚ ਹੁਣ ਤੱਕ ਕਰੀਬ 70 ਫੀਸਦੀ ਕਣਕ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦ ਕੀਤੀ ਗਈ ਹੈ ਜਦੋਂ ਕਿ ਵੱਖ-ਵੱਖ ਸਰਕਾਰੀ ਖਰੀਦ ਏਜੰਸੀਆਂ ਵਲੋਂ ਹੁਣ ਤੱਕ ਸਿਰਫ਼ 30 ਫੀਸਦੀ ਕਣਕ ਦੀ ਖਰੀਦ ਹੋਈ ਹੈ। ਪ੍ਰਾਈਵੇਟ ਵਪਾਰੀਆਂ ਵਲੋਂ ਕਿਸਾਨਾਂ ਨੂੰ ਕਣਕ ਦੇ ਸਰਕਾਰੀ ਭਾਅ ਤੋਂ 5 ਰੁਪਏ ਪ੍ਰਤੀ ਕੁਇੰਟਲ ਵੱਧ ਭਾਅ ਮਿਲ ਰਿਹਾ ਹੈ। ਹੁਣ ਤੱਕ ਸੰਗਰੂਰ ਦੀ ਅਨਾਜ਼ ਮੰਡੀ ਵਿਚ 20457 ਮੀਟਰਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਜਿਸ ਵਿਚੋਂ 19122 ਮੀਟਰਕ ਟਨ ਕਣਕ ਦੀ ਖਰੀਦ ਹੋਈ ਹੈ। ਕਣਕ ਦੀ ਮੰਗ ਵਧਣ ਕਾਰਨ ਕਣਕ ਦਾ ਭਾਅ ਵੀ ਵਧਣ ਦੇ ਆਸਾਰ ਹਨ।

 

 

Related post

The Academy hailed ‘Laal Singh Chaddha’ as a “faithful adaptation’ of ‘Forest Gump’.

The Academy hailed ‘Laal Singh Chaddha’ as a “faithful…

Despite low box-office collection so far, Aamir Khan’s latest release ‘Laal Singh Chaddha’, which is the official remake of Forrest Gump,…
Phillips, Mitchell shine as New Zealand clinch T20I series against West Indies

Phillips, Mitchell shine as New Zealand clinch T20I series…

Top knocks by Glenn Phillips and Daryl Mitchell helped New Zealand to register 90 runs against West Indies in the second…
Renowned author Salman Rushdie is currently on a ventilator

Renowned author Salman Rushdie is currently on a ventilator

Renowned author Salman Rushdie is currently on a ventilator and is likely to lose an eye after he underwent surgery following…

Leave a Reply

Your email address will not be published.