ਸਿੱਧੂ ਦਾ ਸਿਆਸੀ ਪੇਚ ; ਪਟਿਆਲਾ ਸਥਿਤ ਆਪਣੀ ਨਿੱਜੀ ਰਿਹਾਇਸ਼ ‘ਤੇ ਸਾਬਕਾ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੂੰ ਬੁਲਾਇਆ

ਸਿੱਧੂ ਦਾ ਸਿਆਸੀ ਪੇਚ ; ਪਟਿਆਲਾ ਸਥਿਤ ਆਪਣੀ ਨਿੱਜੀ ਰਿਹਾਇਸ਼ ‘ਤੇ ਸਾਬਕਾ ਵਿਧਾਇਕਾਂ ਤੇ ਕਾਂਗਰਸੀ ਆਗੂਆਂ ਨੂੰ ਬੁਲਾਇਆ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਟਿਆਲਾ ਸਥਿਤ ਆਪਣੀ ਨਿੱਜੀ ਰਿਹਾਇਸ਼ ਵਿਖੇ ਕਾਂਗਰਸ ਦੇ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਨਾਲ ਬੈਠਕ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਸਿੱਧੂ ਸਮਾਣਾ ਤੋਂ ਵਿਧਾਇਕ ਰਹੇ ਰਾਜਿੰਦਰ ਸਿੰਘ ਦੇ ਘਰ ਵੀ ਬੈਠਕ ਕੀਤੀ ਗਈ। ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਮਿਲੀ ਵੱਡੀ ਹਾਰ ਅਤੇ ਪ੍ਰਧਾਨਗੀ ਅਹੁਦਾ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਵੱਲੋਂ ਸਾਬਕਾ ਵਿਧਾਇਕਾਂ ਨਾਲ ਇਹ ਤੀਸਰੀ ਬੈਠਕ ਕੀਤੀ ਜਾ ਰਹੀ ਹੈ।ਇਸ ਮੌਕੇ ਪਿਰਮਲ ਸਿੰਘ ਸਾਬਕਾ ਵਿਧਾਇਕ ਭਦੌੜ, ਹਰਜਿੰਦਰ ਸਿੰਘ ਕਾਂਗਰਸੀ ਆਗੂ ਕਪੂਰਥਲਾ, ਤਰਲੋਚਨ ਸਿੰਘ ਸਾਬਕਾ ਵਿਧਾਇਕ ਬੰਗਾ, ਸੰਤੋਸ਼ ਚੌਧਰੀ ਸਾਬਕਾ ਵਿਧਾਇਕ ਸ਼ਾਮਚੁਰਾਸੀ, ਸ਼ਮਸ਼ੇਰ ਸਿੰਘ ਦੂਲੋਂ ਸਾਬਕਾ ਮੈਂਬਰ ਰਾਜ ਸਭਾ, ਹਰਿੰਦਰਪਾਲ ਸਿੰਘ ਹੈਰੀਮਾਨ ਇੰਚਾਰਜ ਹਲਕਾ ਸਨੌਰ, ਹਰਦਿਆਲ ਕੰਬੋਜ ਸਾਬਕਾ ਵਿਧਾਇਕ ਰਾਜਪੁਰਾ, ਰਜਿੰਦਰ ਸਿੰਘ ਸਾਬਕਾ ਵਿਧਾਇਕ ਸਮਾਣਾ, ਵਿਸ਼ਨੂੰ ਸ਼ਰਮਾ ਸਾਬਕਾ ਵਿਧਾਇਕ ਕਾਂਗਰਸ ਪਟਿਆਲਾ ਸ਼ਹਿਰੀ, ਗੁਰਪ੍ਰੀਤ ਸਿੰਘ ਜੀਪੀ ਐੱਕਸ ਐੱਮਐੱਲਏ ਬੱਸੀ ਪਠਾਣਾ, ਸੁਰਜੀਤ ਧੀਮਾਨ ਸਾਬਕਾ ਵਿਧਾਇਕ ਅਮਰਗੜ੍ਹ, ਅਸ਼ਵਨੀ ਸ਼ੇਖੜੀ ਸਾਬਕਾ ਵਿਧਾਇਕ ਬਟਾਲਾ, ਸੁਨੀਲ ਦੱਤੀ ਕਾਂਗਰਸੀ ਆਗੂ ਅੰਮ੍ਰਿਤਸਰ, ਮੁਹੰਮਦ ਮੁਸਤਫਾ ਸਾਬਕਾ ਪੁਲਿਸ ਅਧਿਕਾਰੀ, ਰਜੀਆ ਸੁਲਤਾਨਾ ਸਾਬਕਾ ਵਿਧਾਇਕ, ਸੁਖਵਿੰਦਰ ਸਿੰਘ ਡੈਨੀ ਸਾਬਕਾ ਵਿਧਾਇਕ ਜੰਡਿਆਲਾ, ਮਹਿੰਦਰ ਸਿੰਘ ਕੇ.ਪੀ. ਸਾਬਕਾ ਵਿਧਾਇਕ ਜਲੰਧਰ, ਗੁਰਪ੍ਰੀਤ ਸਿੰਘ ਜੇ.ਪੀ ਸਾਬਕਾ ਵਿਧਾਇਕ, ਦਵਿੰਦਰ ਗੁਬਾਇਆ ਸਾਬਕਾ ਵਿਧਾਇਕ, ਆਦਿ ਕਾਂਗਰਸੀ ਆਗੂ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚ ਗਏ ਹਨ।

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.