ਓਪਨ ਅਕਸਚੇਂਜ ‘ਚ ਬਿਜਲੀ ਮੁੱਲ ਨੇ ਰਿਕਾਰਡ ਤੋੜੇ

ਓਪਨ ਅਕਸਚੇਂਜ ‘ਚ ਬਿਜਲੀ ਮੁੱਲ ਨੇ ਰਿਕਾਰਡ ਤੋੜੇ

  • Patiala
  • March 26, 2022
  • No Comment
  • 65

ਪਟਿਆਲਾ : ਕੋਲੇ ਦੇ ਨਾਲ ਬਾਹਰੋਂ ਬਿਜਲੀ ਖ਼ਰੀਦ ਵੀ ਮਹਿੰਗੀ ਹੋ ਗਈ ਹੈ, ਜਿਸ ਕਰਕੇ ਪਾਵਰਕਾਮ ਕਸੂਤੀ ਸਥਿਤੀ ਵਿਚ ਫਸ ਗਿਆ ਹੈ। ਫਿਲਹਾਲ ਬਿਜਲੀ ਮੰਗ ਪੂਰੀ ਕਰਨ ਲਈ ਪੀਐੱਸਪੀਸੀਐੱਲ ਦੀ ਸੂਬੇ ਵਿਚਲੇ ਪਲਾਂਟਾਂ ‘ਤੇ ਹੀ ਟੇਕ ਹੈ। ਓਪਨ ਅਕਸਚੇਂਜ ਵਿਚ ਬਿਜਲੀ ਦਾ ਪ੍ਰਤੀ ਯੂਨਿਟ ਔਸਤਨ ਮੁੱਲ 18.67 ਰੁਪਏ ਤਕ ਪੁੱਜ ਗਿਆ ਹੈ ਜੋਕਿ ਹੁਣ ਤਕ ਦਾ ਸਭ ਤੋਂ ਵੱਧ ਮੁੱਲ ਹੈ। ਪਾਵਰਕਾਮ ਨੇ ਬਾਹਰੋਂ ਬਿਜਲੀ ਖ਼ਰੀਦਣ ਤੋਂ ਤੌਬਾ ਕਰ ਲਈ ਹੈ। ਸ਼ੁੱਕਰਵਾਰ ਨੂੰ ਪਾਵਰਕਾਮ ਨੇ ਦੋ ਸਰਕਾਰੀ ਥਰਮਲਾਂ ਦੇ ਅੱਠ ਯੂਨਿਟਾਂ ‘ਚੋਂ 6 ਯੂਨਿਟਾਂ ਤੇ ਰਣਜੀਤ ਸਾਗਰ ਦੇ ਚਾਰ ‘ਚੋਂ ਦੋ ਯੂਨਿਟਾਂ ਤੋਂ ਬਿਜਲੀ ਉਤਪਾਦਨ ਕੀਤਾ ਹੈ।

ਰੋਪੜ ਪਲਾਂਟ ਦੇ ਚਾਰ ਯੂਨਿਟਾਂ ਵਿਚੋਂ ਇਕ ਯੂਨਿਟ ਸਾਲਾਨਾ ਮੁਰੰਮਤ ਕਰਕੇ ਬੰਦ ਹੈ। ਸ਼ੁੱਕਰਵਾਰ ਦੀ ਸਵੇਰ ਲਹਿਰਾ ਮੁਹੱਬਤ ਪਲਾਂਟ ਦੇ ਚਾਰੇ ਯੂਨਿਟ ਚੱਲੇ ਪਰ ਦੁਪਹਿਰ ਤਕ ਚਾਰ ਨੰਬਰ ਯੂਨਿਟ ਬੰਦ ਹੋ ਗਿਆ। ਰਣਜੀਤ ਸਾਗਰ ਡੈਮ ਦੇ ਚਾਰ ‘ਚੋਂ ਦੋ ਯੂਨਿਟ ਤੋਂ ਬਿਜਲੀ ਉਤਪਾਦਨ ਹੋ ਰਿਹਾ ਹੈ। ਸੂਤਰਾਂ ਅਨੁਸਾਰ ਇਸ ਵਾਰ ਡੈਮ ‘ਚ ਪਾਣੀ ਮਾਤਰਾ ਪਿਛਲੇ ਸਾਲ ਨਾਲੋਂ 35 ਫੁੱਟ ਵੱਧ ਹੈ, ਇਸ ਲਈ ਝੋਨੇ ਦੇ ਸੀਜ਼ਨ ਵਿਚ ਡੈਮ ਤੋਂ ਬਿਜਲੀ ਉਤਪਾਦਨ ਪਾਵਰਕਾਮ ਲਈ ਕਾਫ਼ੀ ਸਹਾਈ ਹੋਵੇਗਾ। ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟ ਦੇ ਸਾਰੇ ਯੂਨਿਟਾਂ ਤੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ ਜਦੋਂਕਿ ਜੀਵੀਕੇ ਦਾ ਦੋ ਨੰਬਰ ਯੂਨਿਟ ਨਹੀਂ ਚੱਲ ਸਕਿਆ ਹੈ। ਸ਼ੁੱਕਰਵਾਰ ਨੂੰ ਬਿਜਲੀ ਦੀ ਮੰਗ ਸੱਤ ਹਜ਼ਾਰ ਮੈਗਾਵਾਟ ਤਕ ਦਰਜ ਕੀਤੀ ਗਈ। ਪਾਵਰਕਾਮ ਦੇ ਆਪਣੇ ਥਰਮਲਾਂ ਤੋਂ 1145, ਨਿੱਜੀ ਥਰਮਲਾਂ ਤੋਂ 2680, ਹਾਈਡਰੋ ਤੋਂ 358 ਤੇ ਹੋਰ ਸਰੋਤਾਂ ਤੋਂ 153 ਮੈਗਾਵਾਟ ਬਿਜਲੀ ਹਾਸਲ ਕੀਤੀ ਹੈ। ਸ਼ੁੱਕਰਵਾਰ ਸ਼ਾਮ ਸਾਢੇ ਛੇ ਵਜੇ ਤਕ ਸੂਬੇ ਦੇ 211 ਫੀਡਰਾਂ ਤੋਂ 2 ਘੰਟੇ, 32 ਫੀਡਰਾਂ ਤੋਂ 2 ਤੋਂ 4 ਘੰਟੇ, 2 ਫੀਡਰ 4 ਤੋਂ 6 ਘੰਟੇ ਤੇ 10 ਫੀਡਰਾਂ ਤੋਂ 6 ਤੋਂ ਵੱਧ ਘੰਟੇ ਬਿਜਲੀ ਪ੍ਰਭਾਵਿਤ ਰਹੀ ਹੈ। ਇਸ ਦੌਰਾਨ ਸੂਬੇ ਭਰ ਤੋਂ 7500 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ।

Related post

US, Australia, Japan ask China to immediately cease military exercises

US, Australia, Japan ask China to immediately cease military…

  The United States, Australia and Japan on Saturday condemned China’s launch of ballistic missiles and urged China to immediately cease…
If you want to enter The Kapil Sharma Show, then apply like this

If you want to enter The Kapil Sharma Show,…

 ਦ ਕਪਿਲ ਸ਼ਰਮਾ ਸ਼ੋਅ ਲੰਬੇ ਬ੍ਰੇਕ ਤੋਂ ਬਾਅਦ ਵਾਪਸ ਆ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਜੂਨ ਤੋਂ ਆਪਣੇ ਪਸੰਦੀਦਾ ਕਾਮੇਡੀਅਨ ਕਪਿਲ…
Soap or body wash for skin care… Which one is more beneficial

Soap or body wash for skin care… Which one…

ਪਰ ਅੱਜ ਕੱਲ੍ਹ ਲੋਕਾਂ ਵਿੱਚ ਇਸ ਗੱਲ ਦੀ ਚਰਚਾ ਜ਼ਿਆਦਾ ਹੈ ਕਿ ਸਾਬਣ ਚਮੜੀ ਲਈ ਚੰਗਾ ਹੈ ਜਾਂ ਬਾਡੀ ਵਾਸ਼। ਹਾਲਾਂਕਿ…

Leave a Reply

Your email address will not be published.