
ਸ਼ਹਾਦਤ ਨੂੰ ਸਮਰਪਿਤ ਦਸਵੰਧ ਹੈਲਪ ਗਰੁੱਪ ਦਾ ਕੀਤਾ ਆਗਾਜ਼
- Patiala
- March 24, 2022
- No Comment
- 257
ਪਟਿਆਲਾ
ਇਨਕਲਾਬੀ ਸੂਰਮੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲੋੜਵੰਦਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਪਿੰਡ ਧਰਮਹੇੜੀ ਵਿਖੇ ਦਸਵੰਧ ਹੈਲਪ ਗਰੁੱਪ ਦਾ ਉਦਘਾਟਨ ਬਜ਼ੁਰਗ ਅੌਰਤ ਭਰਥੋ ਤੋਂ ਰੀਬਨ ਕਟਵਾ ਕੇ ਰਸਮੀ ਆਗਾਜ਼ ਕੀਤਾ ਗਿਆ। ਇਸ ਮੌਕੇ ਪਿੰਡ ਦੇ ਨੌਜਵਾਨਾਂ ਦੀ ਹਾਜ਼ਰੀ ‘ਚ ਰੀਬਨ ਕੱਟਦਿਆਂ ਭਰਥੋ ਨੇ ਅਸੀਸਾਂ ਦਿੰਦੇ ਹੋਏ ਕਿਹਾ ਕਿ ਦਵਾਈ ਦਾਰੂ ਗਰੀਬ ਵਿਅਕਤੀ ਦੀ ਪਹਿਲੀ ਲੋੜ ਹੈ ਪਰ ਬਹੁਤ ਸਾਰੇ ਵਿੱਤੀ ਪੱਖੋਂ ਗਰੀਬ ਲੋਕ ਦਵਾਈ ਨਹੀਂ ਲੈ ਸਕਦੇ। ਇਨ੍ਹਾਂ ਲੋਕਾਂ ਨੂੰ ਮੁਫਤ ਦਵਾਈਆਂ ਮੁਹੱਈਆ ਕਰਾਉਣ ਲਈ ਇਹ ਉਪਰਾਲਾ ਸ਼ਲਾਘਾਯੋਗ ਹੈ। ਜਾਣਕਾਰੀ ਦਿੰਦਿਆਂ ਲਵਪ੍ਰਰੀਤ ਸਿੰਘ ਨੇ ਦੱਸਿਆ ਕਿ ਅਮਰੀਕਾ ‘ਚ ਰਹਿੰਦੇ ਪ੍ਰਵਾਸੀ ਮਨਜੂਰ ਸਿੰਘ ਵੱਲੋਂ ਪਿੰਡ ਦੇ ਲੋੜਵੰਦ ਲੋਕਾਂ ਦੀ ਸਹਾਇਤਾ ਲਈ ਆਪਣੀ ਮਿਹਨਤ ਦੀ ਕਿਰਤ ਕਮਾਈ ‘ਚੋ ਦਸਵੰਧ ਕੱਿਢਆ ਜਾਂਦਾ ਸੀ। ਹੁਣ ਇਹ ਵਿਚਾਰ ਆਇਆ ਹੈ ਕਿ ਸਰਬੱਤ ਦੇ ਭਲੇ ਦੀ ਸੋਚ ਨਾਲ ਦਸਵੰਧ ਦੇ ਜ਼ਰੀਏ ਇੱਕ ਪੱਕੇ ਟਿਕਾਣੇ ਤੋਂ ਆਪਣੇ ਪਿੰਡ ਧਰਮਹੇੜੀ ਦੇ ਲੋਕ ਜੋ ਆਪਣੀ ਆਮ ਦਵਾਈ ਨਹੀਂ ਖਰੀਦ ਸਕਦੇ, ਉਨ੍ਹਾਂ ਲਈ ਉਹ ਸਹੂਲਤ ਪੱਕੇ ਤੌਰ ‘ਤੇ ਸ਼ੁਰੂ ਕੀਤੀ ਜਾਵੇ। ਇਸ ਉਪਰੰਤ ਅੱਜ ਪਿੰਡ ‘ਚ ਪਿੰਡ ਲਈ ਸਥਾਈ ਟਿਕਾਣੇ ਦਾ ਰਸਮੀ ਆਗਾਜ਼ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼ੁੁਰੂਆਤੀ ਦੌਰ ‘ਚ ਡਾਕਟਰ ਦੀ ਪਰਚੀ ਤੇ ਇੱਥੇ ਤਾਇਨਾਤ ਨੌਜਵਾਨ ਪੜਤਾਲ ਕਰਕੇ ਸਬੰਧਿਤ ਵਿਅਕਤੀ ਨੂੰ ਮੁਫਤ ਦਵਾਈਆਂ ਮੁਹੱਈਆ ਕਰਵਾਵੇਗਾ। ਇਸ ਤੋਂ ਇਲਾਵਾ ਇਹ ਨੌਜਵਾਨ ਸ਼ਹਿਰ ‘ਚ ਸਥਾਪਿਤ ਪੇਸ਼ੇਵਰ ਡਾਕਟਰਾਂ ਦੇ ਪਤੇ, ਪੇਸ਼ੇ ਦੀ ਮੁਹਾਰਤ ਦੇਖਣ ਦੇ ਸਮੇਂ ਬਾਰੇ ਵੀ ਜਾਣਕਾਰੀ ਦੇਵੇਗਾ। ਇਸ ਤੋਂ ਇਲਾਵਾ ਇਥੇ ਮੁਫਤ ਮੈਡੀਕਲ ਕੈਂਪਾਂ ਦਾ ਵੀ ਇਹ ਸਮੂਹ ਸਮੇਂ-ਸਮੇਂ ‘ਤੇ ਪ੍ਰਬੰਧ ਕਰੇਗਾ।