
Former Punjab Chief Minister Capt. Amarinder Singh donated black buffalo to win the elections
- Patiala
- February 19, 2022
- No Comment
- 53
ਪੰਜਾਬ ਦੇ ਦੋ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸ਼ਨੀ ਦੇਵ ਨੂੰ ਖੁਸ਼ ਕਰਨ ਦੇ ਲਈ ਮੋਤੀ ਬਾਗ ਪੈਲੇਸ ਵਿਖੇ ਵੋਟਾਂ ਤੋਂ ਪਹਿਲਾਂ ਕੱਟਾ ਦਾਨ ਕੀਤਾ ਗਿਆ। ਉਨ੍ਹਾਂ ਨੇ ਆਪਣੀ ਪਟਿਆਲਾ ਰਿਹਾਇਸ਼ ਨਿਊ ਮੋਤੀ ਮਹਿਲ ਵਿਖੇ ਪੰਡਿਤ ਦੀ ਮੌਜੂਦਗੀ ਵਿਚ ਇਕ ਕਾਲਾ ਕੱਟਾ ਦਾਨ ਕੀਤਾ ਹੈ।
ਮੰਨਿਆ ਜਾਂਦਾ ਹੈ ਕਿ ਬੀਤੇ ਦਿਨੀਂ ਨੂੰ ਕਾਲਾ ਕੱਟਾ ਦਾਨ ਕਰਨ ’ਤੇ ਸ਼ਨੀ ਦੇਵ ਖੁਸ਼ ਹੁੰਦਾ ਹੈ ਤੇ ਉਸ ਦੀ ਰਹਿਮਤ ਦੀ ਵਰਖਾ ਹੁੰਦੀ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਵੀ ਸ਼ਾਂਤ ਹੁੰਦਾ ਹੈ। ਚੰਗੇ ਕੰਮਾਂ ਵਿਚ ਰੁਕਾਵਟ ਦੂਰ ਹੁੰਦੀ ਹੈ।
ਦੱਸ ਦਈਏ ਕਿ ਪੰਜਾਬ ਲੋਕ ਕਾਂਗਰਸ, ਭਾਜਪਾ ਤੇ ਢੀਂਡਸਾ ਗੱਠਜੋੜ ਵੱਲੋਂ ਚੋਣ ਲੜ ਰਹੇ ਕੈਪਟਨ ਅਮਰਿੰਦਰ ਨੂੰ ਪਟਿਆਲਾ ਸੀਟ ਤੋਂ ਸਖ਼ਤ ਚੁਣੌਤੀ ਮਿਲ ਰਹੀ ਹੈ। ਵਾਇਰਲ ਹੋਈ ਵੀਡੀਓ ਵਿੱਚ ਪਟਿਆਲਾ ਦੇ ਨਿਊ ਮੋਤੀ ਮਹਿਲ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਾਹਮਣ ਬੁਲਾਏ ਹੋਏ ਹਨ ਤੇ ਉਨ੍ਹਾਂ ਤੋਂ ਪੂਜਾ ਕਰਵਾਈ ਗਈ ਹੈ।