ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ

ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਇਕੋ ਘਰ ਵਿਆਹੇ ਦੋ ਸਕੇ ਭਰਾਵਾਂ ਦੀ ਇਕੱਠਿਆਂ ਮੌਤ

  • Patiala
  • February 8, 2022
  • No Comment
  • 90

 ਪੰਜਾਬ ਵਿੱਚ ਬਿਜਲੀ ਬੋਰਡ ਦੀਆਂ ਨਲਾਇਕੀਆਂ ਕਾਰਨ ਲਗਾਤਾਰ ਕਈ ਕੀਮਤੀ ਜਾਨਾਂ ਜਾ ਰਹੀਆਂ ਹਨ। ਬਿਜਲੀ ਬੋਰਡ ਦੀ ਅਜਿਹੀ ਇਕ ਨਲਾਇਕੀ ਉਦੋਂ ਸਾਹਮਣੇ ਆਈ, ਜਦੋਂ ਨਾਭਾ ਬਲਾਕ ਦੇ ਪਿੰਡ ਲੁਬਾਣਾ ਵਿਖੇ ਖੇਤਾਂ ਵਿਚ ਬਿਜਲੀ ਦੀ ਤਾਰ ਧਰਤੀ ’ਤੇ ਡਿੱਗੀ ਪਈ। ਇਸ ਦੌਰਾਨ ਦੋ ਸਕੇ ਭਰਾ, ਜੋ ਖੇਤਾਂ ਵਿੱਚ ਰੇਹ ਪਾ ਰਹੇ ਸਨ, ਦੀ ਤਾਰ ਵਿਚ ਕਰੰਟ ਆਉਣ ਨਾਲ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ ਉਕਤ ਦੋਵੇਂ ਭਰਾ ਖੇਤਾਂ ’ਚ ਰੇਹ ਪਾ ਰੇਹ ਸਨ। ਇਸ ਦੌਰਾਨ ਇੱਕ ਭਰਾ ਨੂੰ ਧਰਤੀ ’ਤੇ ਡਿੱਗੀ ਤਾਰ ’ਚ ਆਏ ਕਰੰਟ ਨੇ ਆਪਣੀ ਲਪੇਟ ’ਚ ਲੈ ਲਿਆ। ਦੂਜੇ ਭਰਾ ਨੇ ਜਦੋਂ ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਕਰੰਟ ਨੇ ਉਸ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਨਾਲ ਦੋਵੇਂ ਭਰਾਵਾਂ ਦੀ ਮੌਕੇ ’ਤੇ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਵਿੱਚ ਸਹਿਮ ਦਾ ਮਾਹੌਲ ਪਸਰ ਗਿਆ।

ਦੱਸ ਦੇਈਏ ਕਿ ਮ੍ਰਿਤਕ ਦੋਵੇਂ ਭਰਾਵਾਂ ਇੱਕੋ ਘਰ ਵਿੱਚ ਵਿਆਹੇ ਹੋਏ ਸਨ। ਇਸ ਘਟਨਾ ਨਾਲ ਜਿੱਥੇ ਉਨ੍ਹਾਂ ਦੀਆਂ ਪਤਨੀਆਂ ਵਿਧਵਾ ਹੋ ਗਈਆਂ, ਉਥੇ ਬੱਚੇ ਵੀ ਅਨਾਥ ਹੋ ਗਏ। ਉਨ੍ਹਾਂ ਦੇ ਮਾਂ-ਬਾਪ ਵੀ ਹੁਣ ਕਿਸ ਦੇ ਸਹਾਰੇ ਆਪਣੀ ਜ਼ਿੰਦਗੀ ਬਤੀਤ ਕਰਨਗੇ। 2 ਨੌਜਵਾਨਾਂ ਦੀ ਮੌਤ ਹੋ ਜਾਣ ’ਤੇ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ।

ਇਸ ਦੁਖ਼ਦ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਕਿਹਾ ਕਿ ਹਰਵੀਰ ਸਿੰਘ ਤੇ ਜਸਬੀਰ ਸਿੰਘ ਦੀ ਜੋ ਮੌਤ ਹੋਈ ਹੈ। ਇਸ ਲਈ ਬਿਜਲੀ ਬੋਰਡ ਦੇ ਅਧਿਕਾਰੀ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਇਸ ਟੁੱਟੀ ਹੋਈ ਤਾਰ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। 

Related post

Hello world

Welcome to wiki This is your first post. Edit or delete it, then start blogging!

Hello world

Welcome to wiki This is your first post. Edit or delete it, then start blogging!

How to Write an Essay Next Day

If you want to compose an essay following day it contador de clicks 10 segundos is not impossible. There are some…

Leave a Reply

Your email address will not be published. Required fields are marked *