
ਰਾਤ ਨੂੰ ਕਮਰੇ ‘ਚ ਰੱਖੀ ਅੰਗੀਠੀ ਨੇ ਲਈਆਂ ਦੋ ਜਾਨਾਂ
- Patiala
- January 15, 2022
- No Comment
- 65
ਇਥੋਂ ਨਜ਼ਦੀਕ ਸਥਿਤ ਥਾਣਾ ਸਦਰ ਪਟਿਆਲਾ ਅਧੀਨ ਪਿੰਡ ਸੁਨਿਆਰਹੇੜੀ ਵਿਖੇ ਰਾਤ ਨੂੰ ਕਮਰੇ ਵਿੱਚ ਰੱਖੀ ਅੰਗੀਠੀ ਨੇ ਦੋ ਜਣਿਆਂ ਦੀ ਜਾਨ ਲੈ ਲਈ। ਇਹ ਘਟਨਾ ਇਥੇ ਮਾਰਬਲ ਹਾਊਸ ਦੀ ਹੈ। ਮੌਤ ਦੇ ਮੂੰਹ ਜਾਣ ਵਾਲ਼ੇ ਦੋਵੇਂ ਵਿਅਕਤੀ ਨੇਪਾਲ ਦੇ ਸਨ, ਜਿਨ੍ਹਾਂ ਦੀ ਪਛਾਣ ਪੂਰਨ ਅਤੇ ਮਨੋਜ ਕੁਮਾਰ ਵਜੋਂ ਹੋਈ ਹੈ। ਥਾਣਾ ਸਦਰ ਪਟਿਆਲਾ ਦੇ ਐੱਸਐੱਚਓ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦਾ ਕਹਿਣਾ ਹੈ ਕਮਰਾ ਬਹੁਤ ਛੋਟਾ ਹੈ ਤੇ ਰੋਸ਼ਨਦਾਨ ਵੀ ਨਹੀਂ ਸੀ। ਰਾਤ ਨੂੰ ਠੰਢ ਤੋਂ ਬਚਣ ਲਈ ਬਾਲੀ ਅੱਗ ਵਿਚੋਂ ਨਿਕਲੀ ਗੈਸ ਕਾਰਨ ਦੋਵਾਂ ਦੀ ਮੌਤ ਹੋਈ ਲੱਗਦੀ ਹੈ।