
ਚੜ੍ਹਦੇ ਸਾਲ ਤੋਂ ਪਟਿਆਲਾ ਪੁਲਿਸ ਨਸ਼ਿਆਂ ਦੇ ਖ਼ਿਲਾਫ਼…
- Patiala
- January 3, 2023
- No Comment
- 26
ਚੜ੍ਹਦੇ ਸਾਲ ਤੋਂ ਹੀ ਪਟਿਆਲਾ ਪੁਲਿਸ ਨੇ ਨਸ਼ੇੜੀਆਂ ਤੇ ਨਸ਼ਾ ਤਸਕਰਾਂ ਖਿਲਾਫ ਮੁਹਿੰਮ ਵਿੱਢ ਦਿੱਤੀ ਹੈ। ਪਹਿਲੀ ਜਨਵਰੀ ਨੂੰ ਵੱਖ-ਵੱਖ ਥਾਣਿਆਂ ‘ਚ ਨੌਂ ਪਰਚਿਆਂ ‘ਚੋਂ ਅੱਠ ਪਰਚੇ ਨਸ਼ਾ ਵਪਾਰੀਆਂ ਖਿਲਾਫ ਦਰਜ ਹੋਏ ਹਨ। ਨਾਭਾ ਦੇ ਥਾਣਾ ਸਦਰ, ਪਟਿਆਲਾ ਕੋਤਵਾਲੀ, ਅਨਾਜ ਮੰਡੀ, ਤਿ੍ਪੜੀ, ਅਰਬਨ ਅਸਟੇ, ਸਦਰ ਥਾਣਾ, ਪਸਿਆਣਾ ਤੇ ਪਾਤੜਾਂ ਥਾਣੇ ਵਿਚ ਨਸ਼ਾਤਸਕਰੀ ਸਬੰਧੀ ਮਾਮਲੇ ਦਰਜ ਕਰ ਕੇ ਹੈਰੋਇਨ, ਭੁੱਕੀ, ਗਾਂਜਾ, ਨਸ਼ੇ ਦੀਆਂ ਗੋਲੀਆਂ ਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਪੁਲਿਸ ਨੇ ਸਾਲ ਦੇ ਪਹਿਲੇ ਦਿਨ ਹੀ ਨਸ਼ੇ ਦੇ ਵਪਾਰੀਆਂ ਨੂੰ ਕਾਬੂ ਕਰ ਕੇ ਸਾਰਾ ਸਾਲ ਪੂਰੇ ਜੋਸ਼ ਨਾਲ ਨਸ਼ਿਆਂ ਖਿਲਾਫ ਮੁਹਿੰਮ ਚਲਾਉਣ ਦੇ ਸੰਕੇਤ ਦੇ ਦਿੱਤੇ ਹਨ।
ਜਾਣਕਾਰੀ ਅਨੁਸਾਰ ਸਦਰ ਨਾਭਾ ਸਹਾਇਕ ਥਾਣੇਦਾਰ ਅਮਰਜੀਤ ਸਿੰਘ ਪੁਲਿਸ ਟੀਮ ਸਮੇਤ ਰੋਹਟੀ ਪੁੱਲ ਕੋਲ ਮੋਜੂਦ ਸੀ। ਇਸੇ ਦੌਰਾਨ ਹੀ ਇਕ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਕੋਲੋਂ 10 ਕਿਲੋ ਭੁੱਕੀ ਬਰਾਮਦ ਕੀਤੀ ਗਈ ਹੈੇ। ਮੁਲਜਮ ਦੀ ਪਛਾਣ ਬਿਕਰਮਜੀਤ ਸਿੰਘ ਵਾਸੀ ਰੋਹਟੀ ਛੰਨਾ ਵਜੋਂ ਹੋਈ ਹੈ। ਜਿਸ ਖਿਲਾਫ ਥਾਣਾ ਸਦਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਐਸ.ਆਈ ਮੇਵਾ ਸਿੰਘ ਪੁਲਿਸ ਟੀਮ ਸਮੇਤ ਪਟਿਆਲਾ ਦੇ ਰੋੜੀ ਕੁੱਅ ਮੁਹੱਲਾ ਕੋਲ ਮੋਜੂਦ ਸੀ। ਇਸੇ ਦੌਰਾਨ ਇਕ ਅੌਰਤ ਕੋਲੋਂ 100 ਗ੍ਰਾਮ ਗਾਂਜਾ ਬਰਾਮਦ ਹੋਇਆ ਹੈ। ਮੁਲਜਮ ਦੀ ਪਛਾਣ ਮੀਨਾ ਵਾਸੀ ਰੋੜੀ ਕੁੱਟ ਮੁਹੱਲਾ ਵਜੋਂ ਹੋਈ ਹੈ, ਜਿਸ ਖਿਲਾਫ ਥਾਣਾ ਕੋਤਵਾਲੀ ਵਿਖੇ ਮਾਮਲਾ ਦਰਜ ਕੀਤਾ ਗਿਆ।