ਪਟਿਆਲਾ ਦੇ ਸਨੌਰੀ ਅੱਡੇ ਵਿਖੇ ਇਕ ਵਿਅਕਤੀ ਨੇ ਦਫ਼ਤਰ ਵਿਚ ਖੁਦ ਨੂੰ ਲਗਾ ਲਈ  ਅੱਗ……..

ਪਟਿਆਲਾ ਦੇ ਸਨੌਰੀ ਅੱਡੇ ਵਿਖੇ ਇਕ ਵਿਅਕਤੀ ਨੇ ਦਫ਼ਤਰ ਵਿਚ ਖੁਦ ਨੂੰ ਲਗਾ ਲਈ ਅੱਗ……..

ਪਟਿਆਲਾ ਦੇ ਸਨੌਰੀ ਅੱਡੇ ਵਿਖੇ ਇਕ ਵਿਅਕਤੀ ਨੇ ਦਫ਼ਤਰ ਵਿਚ ਖੁਦ ਨੂੰ ਅੱਗ ਲਗਾ ਲਈ। ਇਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।

 

ਅੱਜ ਪਟਿਆਲਾ ‘ਚ ਸਨੌਰੀ ਅੱਡੇ ਵਿਖੇ ਇਕ ਵਿਅਕਤੀ ਨੇ ਆਪਣੇ ਦਫ਼ਤਰ ਵਿਚ ਖ਼ੁਦ ਨੂੰ ਬੰਦ ਕਰਕੇ ਅੱਗ ਲਾ ਕੇ ਆਤਮਦਾਹ ਕਰ ਲਿਆ। ਖੁਦਕਸ਼ੀ ਕਰਨ ਵਾਲੇ ਵਿਅਕਤੀ ਦੀ ਪਛਾਣ ਗੁਰਮੁਖ ਸਿੰਘ ਧਾਲੀਵਾਲ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਸਨੌਰੀ ਅੱਡਾ ਸਥਿਤ ਉਸ ਨੇ ਆਪਣੇ ਦਫ਼ਤਰ ਵਿਚ ਦਰਵਾਜ਼ਾ ਬੰਦ ਕਰਕੇ ਖੁਦ ਨੂੰ ਅੱਗ ਲਗਾ ਲਈ ਤੇ ਪੂਰੀ ਤਰ੍ਹਾਂ ਝੁਲਸ ਗਿਆ। ਦਫ਼ਤਰ ਨੁਮਾ ਦੁਕਾਨ ਵਿੱਚੋਂ ਧੂੰਆ ਨਿਕਲਦਾ ਦੇਖ ਆਸ ਪਾਸ ਦੇ ਦੁਕਾਨਦਾਰਾਂ ਨੇ ਸ਼ੀਸ਼ੇ ਦਾ ਦਰਵਾਜ਼ਾ ਤੋੜ ਕੇ ਪਾਣੀ ਦੀਆਂ ਬਾਲਟੀਆਂ ਨਾਲ ਅੱਗ ਬੁਝਾਈ ਤੇ ਗੁਰਮੁਖ ਨੂੰ ਇਕ ਕਾਰ ਰਾਹੀਂ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਜ਼ਿਕਰਯੋਗ ਹੈ ਕਿ ਗੁਰਮੁੱਖ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਉਤੇ ਦੜਾ ਸੱਟਾ ਦਾ ਪਰਚਾ ਵੀ ਦਰਜ ਹੈ। ਸੂਤਰਾਂ ਮੁਤਾਬਕ ਖੁਦਕਸ਼ੀ ਕਰਨ ਤੋਂ ਪਹਿਲਾਂ ਉਸ ਨੇ ਆਪਣੀ ਮੌਤ ਲਈ ਕੁਝ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਮੌਕੇ ਬੀਬਾ ਜੈ ਇੰਦਰ ਕੌਰ ਹਸਪਤਾਲ ਪੁੱਜੇ ਤੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।

Related post

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ ਸੁਪਰੀਮ ਕੋਰਟ ਦੇ ਕੀਮਤੀ ਸਮੇਂ ਦੀ ਬਰਬਾਦੀ

BBC ਸੀਰੀਜ਼ ਮਾਮਲਾ ਕੋਰਟ ਪੁੱਜਣ ‘ਤੇ ਬੋਲੇ ਰਿਜਿਜੂ- ਇਹ…

 ਕਾਨੂੰਨ ਮੰਤਰੀ ਕਿਰੇਨ ਰਿਜਿਜੂ ਨੇ ਸੋਮਵਾਰ ਨੂੰ 2002 ਦੇ ਗੁਜਰਾਤ ਦੰਗਿਆਂ ‘ਤੇ ਬੀਬੀਸੀ ਦੀ ਇਕ ਸੀਰੀਜ਼ ‘ਤੇ ਪਾਬੰਦੀ ਲਗਾਉਣ ਦੇ ਕੇਂਦਰ…
ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

ਬੱਸ ‘ਚ ਲੱਗੀ ਭਿਆਨਕ ਅੱਗ, 43 ਯਾਤਰੀ ਸਨ ਸਵਾਰ

 ਤਾਮਿਲਨਾਡੂ ਦੇ ਸਲੇਮ ਜ਼ਿਲ੍ਹੇ ‘ਚ ਮੇਤੂਰ ਦੇ ਨੇੜੇ ਬੇਂਗਲੁਰੂ ਜਾ ਰਹੀ ਇਕ ਪ੍ਰਾਈਵੇਟ ਬੱਸ ‘ਚ ਐਤਵਾਰ ਦੇਰ ਰਾਤ ਅੱਗ ਲੱਗਣ ਨਾਲ…
ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ ਲਾਏ ਗੰਭੀਰ ਦੋਸ਼

ਕੇਂਦਰੀ ਜੇਲ੍ਹ ਪਟਿਆਲਾ ’ਚ ਹਵਾਲਾਤੀ ਦੀ ਮੌਤ, ਪਰਿਵਾਰ ਨੇ…

ਕੇਂਦਰੀ ਜੇਲ੍ਹ ਪਟਿਆਲਾ ’ਚ ਐੱਨ. ਡੀ. ਪੀ. ਐੱਸ. ਕੇਸ ’ਚ ਬੰਦ ਹਵਾਲਾਤੀ ਦਵਿੰਦਰ ਸਿੰਘ (45) ਦੀ ਮੌਤ ਹੋ ਗਈ। ਪਰਿਵਾਰ ਵਾਲਿਆ…

Leave a Reply

Your email address will not be published. Required fields are marked *