ਅਰਬਨ ਅਸਟੇਟ ’ਚ ਅਰਬਾਂ ਰੁਪਏ ਦੀ ਜ਼ਮੀਨ ਕੌਢੀਆਂ ਦੇ ਭਾਅ ਵੇਚਣ ਤੋਂ ਭੜਕੇ ਲੋਕ

ਅਰਬਨ ਅਸਟੇਟ ’ਚ ਅਰਬਾਂ ਰੁਪਏ ਦੀ ਜ਼ਮੀਨ ਕੌਢੀਆਂ ਦੇ ਭਾਅ ਵੇਚਣ ਤੋਂ ਭੜਕੇ ਲੋਕ

  • Patiala
  • September 29, 2022
  • No Comment
  • 41

ਸ਼ਾਹੀ ਸ਼ਹਿਰ ਦੇ ਅਰਬਨ ਅਸਟੇਟ ਦੇ ਫੇਸ-2 ਵਿਖੇ ਪਟਿਆਲਾ ਡਿਵੈਲਪਮੈਂਟ ਅਥਾਰਟੀ (ਪੀ. ਡੀ. ਏ.) ਵੱਲੋਂ ਅਰਬਾਂ ਰੁਪਏ ਦੀ ਜ਼ਮੀਨ ਕੌਢੀਆਂ ਦੇ ਭਾਅ ਵੇਚਣ ਤੋਂ ਇਸ ਇਲਾਕੇ ਦੇ ਲੋਕ ਭੜਕ ਉੱਠੇ ਹਨ। ਲੋਕਾਂ ਨੇ ਇਸ ਡੀਲ ਨੂੰ ਰੱਦ ਕਰਵਾਉਣ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਵਿਭਾਗ ਦੇ ਕੈਬਨਿਟ ਮੰਤਰੀ ਅਮਨ ਅਰੋਡ਼ਾ ਅਤੇ ਚੀਫ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਨੂੰ ਮੰਗ-ਪੱਤਰ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਸ ਮੰਗ-ਪੱਤਰ ’ਤੇ ਅਰਬਨ ਅਸਟੇਟ ਦੀਆਂ ਸਮੁੱਚੀਆਂ ਰੈਜੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ ਅਤੇ ਸੈਂਕਡ਼ੇ ਅਰਬਨ ਅਸਟੇਟ ਨਿਵਾਸੀਆਂ ਨੇ ਹਸਤਾਖ਼ਰ ਕੀਤੇ ਹੋਏ ਹਨ। ਲੋਕਾਂ ਨੇ ਆਪਣੀ ਸ਼ਿਕਾਇਤ ’ਚ ਕਿਹਾ ਕਿ ਅਰਬਨ ਅਸਟੇਟ ਫੇਸ-2 ਪਟਿਆਲਾ ਦੇ ਮੇਨ ਗੇਟ ਨੇਡ਼ੇ ਪੁੱਡਾ ਦੀ 2.25 ਏਕਡ਼ ਕਮਰਸ਼ੀਅਲ ਜਗ੍ਹਾ ਪੀ. ਡੀ. ਏ. ਵੱਲੋਂ ਕਿਸੇ ਪ੍ਰਾਈਵੇਟ ਬਿਲਡਰ ਨੂੰ ਸਿਰਫ 36 ਕਰੋੜ ਰੁਪਏ ’ਚ ਵੇਚ ਦਿੱਤੀ ਗਈ ਹੈ। 

ਬਿਲਡਰ ਵੱਲੋਂ ਇਸ ਜਗ੍ਹਾ ’ਤੇ ਬਹੁ-ਮੰਜ਼ਿਲਾ ਰਿਹਾਇਸ਼ੀ ਫਲੈਟ ਬਣਾਏ ਜਾਣਗੇ ਹਨ। ਇਹ ਜਗ੍ਹਾ ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਕੁਝ ਸਮਾਂ ਪਹਿਲਾਂ ਹੀ ਵੇਚੀ ਗਈ ਹੈ। ਇਹ ਡੀਲ ਜਲਦਬਾਜ਼ੀ ’ਚ ਕੀਤੀ ਗਈ ਹੈ। ਪੁੱਡਾ ਦੀ ਇਹ ਜ਼ਮੀਨ 100 ਕਰੋਡ਼ ਤੋਂ ਲੈ ਕੇ 150 ਕਰੋੜ ਤੱਕ ਦੀ ਹੈ ਕਿਉਂਕਿ ਇਥੇ ਮਾਰਕੀਟ ਰੇਟ ਕਾਫੀ ਜ਼ਿਆਦਾ ਹੈ। ਕੁਝ ਦਿਨ ਪਹਿਲਾਂ ਹੀ ਇਸ ਜਗ੍ਹਾ ਦੇ ਨਾਲ ਲੱਗਦੀ ਤੁੰਗ ਮੰਦਿਰ ਦੇ ਸਾਹਮਣੇ ਵਾਲੀ ਮਾਰਕੀਟ ’ਚ ਪੀ. ਡੀ. ਏ. ਵੱਲੋਂ ਬੂਥਾਂ ਤੇ ਸ਼ੌਅ ਰੂਮਾਂ ਦੀ ਨੀਲਾਮੀ ਕੀਤੀ ਗਈ ਸੀ। ਉਸ ਦਾ ਰਿਜ਼ਰਵ ਪ੍ਰਾਈਜ਼ 1 ਲੱਖ ਰੁਪਏ ਪ੍ਰਤੀ ਵਰਗ ਗਜ਼ ਸੀ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *