ਨਵਜੋਤ ਸਿੱਧੂ ਨੂੰ ਗਵਾਹ ਵਜੋਂ ਤਲਬ ਕਰਨ ਦਾ ਮਾਮਲਾ

ਨਵਜੋਤ ਸਿੱਧੂ ਨੂੰ ਗਵਾਹ ਵਜੋਂ ਤਲਬ ਕਰਨ ਦਾ ਮਾਮਲਾ

  • Patiala
  • September 27, 2022
  • No Comment
  • 56

ਸਾਬਕਾ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਲਗਾਈ ਗਈ ਪਟੀਸ਼ਨ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੁਨੀਸ਼ ਸਿੰਗਲ ਵੱਲੋਂ ਖਾਰਜ ਕਰਨ ਮਗਰੋਂ ਸੀ. ਜੇ. ਐੱਮ. ਸੁਮਿਤ ਕੱਕੜ ਦੀ ਅਦਾਲਤ ਨੇ ਪਟਿਆਲਾ ਜੇਲ੍ਹ ਸੁਪਰੀਡੈਂਟ ਦੇ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਨਵਜੋਤ ਸਿੱਧੂ ਨੂੰ ਲੁਧਿਆਣਾ ਦੀ ਸੁਮਿਤ ਕੱਕੜ ਦੀ ਅਦਾਲਤ ਨੇ ਨਿੱਜੀ ਤੌਰ ’ਤੇ ਗਵਾਹ ਵਜੋਂ ਅਦਾਲਤ ’ਚ ਤਲਬ ਕਰ ਰੱਖਿਆ ਹੈ।

ਸਾਬਕਾ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖ਼ੁਰਾਕ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਾਇਰ ਇਕ ਮਾਮਲੇ ’ਚ ਨਵਜੋਤ ਸਿੰਘ ਸਿੱਧੂ ਨੂੰ ਸੀ. ਜੇ. ਐੱਮ. ਦੀ ਅਦਾਲਤ ਨੇ ਬਤੌਰ ਗਵਾਹ ਅਦਾਲਤ ’ਚ ਤਲਬ ਕੀਤਾ ਹੈ। ਜਿਸ ’ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਗਵਾਹ ਦੇ ਰੂਪ ’ਚ ਤਲਬ ਕਰਨ ਦੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਸਿੱਧੂ ਨੇ ਸੈਸ਼ਨ ਕੋਰਟ ’ਚ ਲਗਾਈ ਪਟੀਸ਼ਨ ਵਿਚ ਉਨ੍ਹਾਂ ਦਾ ਨਾਂ ਗਵਾਹ ਵਜੋਂ ਹਟਾਉਣ ਜਾਂ ਫਿਰ ਵੀਡੀਓ ਕਾਨਫਰੰਸਿੰਗ ਜ਼ਰੀਏ ਉਸ ਤੋਂ ਪੁੱਛਗਿੱਛ ਕਰਨ ਦੀ ਬੇਨਤੀ ਕੀਤੀ ਸੀ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਸੀ। ਸੀ. ਜੇ. ਐੱਮ. ਸੁਮਿਤ ਕੱਕੜ ਦੀ ਅਦਾਲਤ ਨੇ ਸਿੱਧੂ ਨੂੰ ਅਦਾਲਤ ’ਚ ਪੇਸ਼ ਨਾ ਕੀਤੇ ਜਾਣ ਦਾ ਨੋਟਿਸ ਲੈਂਦੇ ਹੋਏ ਪਟਿਆਲਾ ਜੇਲ੍ਹ ਸੁਪਰੀਡੈਂਟ ਦੇ ਜ਼ਮਾਨਤੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਉਨ੍ਹਾਂ ਨੇ ਸਿੱਧੂ ਦੇ 4 ਅਕਤੂਬਰ ਲਈ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਸਿੱਧੂ ਇਸ ਸਮੇਂ ਪਟਿਆਲਾ ਜੇਲ੍ਹ ’ਚ ਬੰਦ ਹਨ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *