Inauguration of ‘Post Office Export Centre’ at Patiala Head Post Office

Inauguration of ‘Post Office Export Centre’ at Patiala Head Post Office

  • Patiala
  • September 17, 2022
  • No Comment
  • 46

 

‘ਸੰਚਾਰ ਮੰਤਰਾਲੇ ਦਾ ਡਾਕ ਵਿਭਾਗ ਆਮ ਜਨਤਾ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ। ਹੁਣ ਡਾਕ ਵਿਭਾਗ ਡਾਕਘਰਾਂ ਰਾਹੀਂ ਨਿਰਯਾਤ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ, ਜਿਸ ਨਾਲ ਸਾਡੀ ਭਾਰਤ ਦੀ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ।ਇਹ ਪ੍ਰਗਟਾਵਾ ਅੱਜ ਡਾਕ ਸੇਵਾ (ਹੈਡਕੁਆਰਟਰ) ਪੰਜਾਬ ਸਰਕਲ ਦੇ ਡਾਇਰੈਕਟਰ ਰਾਧਿਕਾ ਧੀਰ ਹਾਂਡਾ ਨੇ ਪਟਿਆਲਾ ਮੁੱਖ ਡਾਕਘਰ ਵਿਖੇ ‘ਡਾਕਘਰ ਨਿਰਯਾਤ ਕੇਂਦਰ’ ਦਾ ਉਦਘਾਟਨ ਕਰਨ ਮੌਕੇ ਕੀਤਾ।
ਡਾਇਰੈਕਟਰ ਰਾਧਿਕਾ ਧੀਰ ਹਾਂਡਾ ਨੇ ਬੈਂਕਾਂ, ਬੀਮਾ ਕੰਪਨੀਆਂ, ਰਾਜ ਸਰਕਾਰ ਦੇ ਵਿਭਾਗਾਂ, ਈ-ਕਾਮਰਸ ਵੈੱਬਸਾਈਟਾਂ ਦੇ ਵਿਕਰੇਤਾ ਤੇ ਐਡਵੋਕੇਟਸ ਆਦਿ ਦੀ ਸਹੂਲਤ ਲਈ ਪਟਿਆਲਾ ਮੁੱਖ ਡਾਕਘਰ ਵਿਖੇ ਬਲਕ ਬੁਕਿੰਗ ਕਾਊਂਟਰ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਪਟਿਆਲਾ ‘ਫੁਲਕਾਰੀ’ ਦੇ ਕੰਮ ਲਈ ਮਸ਼ਹੂਰ ਹੈ ਅਤੇ ਡਾਕ ਵਿਭਾਗ ਸਥਾਨਕ ਕਾਰੀਗਰਾਂ, ਫੁਲਕਾਰੀ ਕਾਮਿਆਂ ਅਤੇ ਛੋਟੇ ਬਰਾਮਦਕਾਰਾਂ ਦੀ ਮਦਦ ਲਈ ਅੱਗੇ ਆਇਆ ਹੈ।ਉਹਨਾਂ ਨੂੰ ਨਿਰਯਾਤ ਤੋਂ ਪੈਸਾ ਕਮਾਉਣ ਲਈ ਇੱਕ ਆਸਾਨ ਚੈਨਲ ਪ੍ਰਦਾਨ ਕਰਦੇ ਹੋਏ ਡਾਕ ਵਿਭਾਗ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ।
ਇਸ ਮੌਕੇ ਪਟਿਆਲਾ ਡਵੀਜ਼ਨ ਦੇ ਡਾਕ ਸੁਪਰਡੈਂਟ ਪ੍ਰਭਾਤ ਗੋਇਲ ਨੇ ਦੱਸਿਆ ਕਿ ਇਸ ਕੇਂਦਰ ਦੇ ਉਦਘਾਟਨ ਦੇ ਪਹਿਲੇ ਦਿਨ ਹੀ ਪਟਿਆਲਾ ਜ਼ਿਲ੍ਹੇ ਦੀਆਂ ਚਾਰ ਐਕਸਪੋਰਟ ਫਰਮਾਂ ਨੇ ਇਸ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਹੈ। ਇਹ ਨਿਰਯਾਤ ਕੇਂਦਰ ਇਲੈਕਟ੍ਰਾਨਿਕ ਕਸਟਮ ਕਲੀਅਰੈਂਸ ਸਾਫਟਵੇਅਰ ਨਾਲ ਲੈਸ ਹੈ ਅਤੇ ਹੁਣ ਔਨਲਾਈਨ ਕਸਟਮ ਕਲੀਅਰੈਂਸ ਸਕਿੰਟਾਂ ਵਿੱਚ ਪ੍ਰਾਪਤ ਕੀਤੀ ਜਾਵੇਗੀ ਜਿਸਨੂੰ ਕਿ ਪਹਿਲਾਂ 5 ਤੋਂ 7 ਦਿਨ ਲਗਦੇ ਸਨ। ਇਹ ਵਿਦੇਸ਼ੀ ਪਾਰਸਲ/ਸਪੀਡ ਪੋਸਟ ਦੇ ਡਿਲੀਵਰੀ ਸਮੇਂ ਨੂੰ ਵੀ ਸਿੱਧੇ ਤੌਰ ‘ਤੇ ਘਟਾ ਦੇਵੇਗਾ। ਪ੍ਰਭਾਤ ਗੋਇਲ ਨੇ ਹੋਰ ਦੱਸਿਆ ਕਿ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ 5-6 ਤੋਂ ਵੱਧ ਨਿਰਯਾਤ ਫਰਮਾਂ ਨਿਰਯਾਤ ਕੇਂਦਰ ਦੀ ਸਹੂਲਤ ਹਾਸਲ ਕਰਨ ਲਈ ਡਾਕ ਵਿਭਾਗ ਦੇ ਸੰਪਰਕ ਵਿੱਚ ਹਨ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *