Revenue officials will also set up Lok Adalat in their offices on August 13

Revenue officials will also set up Lok Adalat in their offices on August 13

  • Patiala
  • August 4, 2022
  • No Comment
  • 20

  ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਅਗਸਤ ਨੂੰ ਐਸ.ਡੀ.ਐਮਜ਼, ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਵੱਲੋਂ ਮਾਲ ਵਿਭਾਗ ਨਾਲ ਸਬੰਧਤ ਕੇਸਾਂ ਦੇ ਨਿਪਟਾਰੇ ਲਈ ਲੋਕ ਅਦਾਲਤ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਲਗਾਈ ਜਾ ਰਹੀ ਲੋਕ ਅਦਾਲਤ ‘ਚ ਮਾਲ ਵਿਭਾਗ ਨਾਲ ਸਬੰਧਤ ਜਾਂ ਕੋਈ ਹੋਰ ਕੇਸ ਜੋ ਵਿਚਾਰ ਅਧੀਨ ਹੈ ਦਾ ਪਹਿਲ ਦੇ ਆਧਾਰ ‘ਤੇ ਨਿਪਟਾਰਾ ਕੀਤਾ ਜਾਵੇਗਾ।
ਸ. ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ 13 ਅਗਸਤ ਨੂੰ ਲੱਗਣ ਵਾਲੀ ਲੋਕ ਅਦਾਲਤ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਸਬੰਧਤ ਅਧਿਕਾਰੀ ਆਪਣੇ ਆਪਣੇ ਦਫ਼ਤਰਾਂ ‘ਚ ਲਗਾਉਣਾ ਯਕੀਨੀ ਬਣਾਉਣਗੇ ਅਤੇ ਲੰਬਿਤ ਪਏ ਕੇਸਾਂ ਨਾਲ ਸਬੰਧਤ ਧਿਰਾਂ ਨੂੰ ਲੋਕ ਅਦਾਲਤ ਸਬੰਧੀ ਜਾਣੂ ਕਰਵਾਉਣਗੇ ਤਾਂ ਜੋ ਵੱਧ ਤੋਂ ਵੱਧ ਕੇਸਾਂ ਦਾ ਨਿਪਟਾਰਾ ਲੋਕ ਅਦਾਲਤ ਦੌਰਾਨ ਕੀਤਾ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਆਪਣੇ ਮਾਲ ਵਿਭਾਗਾਂ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ 13 ਅਗਸਤ ਨੂੰ ਲੱਗਣ ਵਾਲੀ ਲੋਕ ਅਦਾਲਤ ‘ਚ ਕਰਵਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਨਾਲ ਦੋਵੇਂ ਧਿਰਾਂ ਦੀ ਖੱਜਲ ਖੁਆਰੀ ਖਤਮ ਹੋਣ ਦੇ ਨਾਲ ਨਾਲ ਪੈਸੇ ਦੇ ਸਮੇਂ ਦੀ ਬਰਬਾਦੀ ਤੋਂ ਵੀ ਬਚਾਅ ਹੁੰਦਾ ਹੈ ਤੇ ਆਪਸੀ ਸਹਿਮਤੀ ਨਾਲ ਕੀਤੇ ਗਏ ਫੈਸਲੇ ਸਦਕਾ ਦੋਵਾਂ ਧਿਰਾਂ ‘ਚ ਭਾਈਚਾਰਕ ਸਾਂਝ ਬਣੀ ਰਹਿੰਦੀ ਹੈ।

Related post

US to host security exercise to stop flow of weapons of mass destruction

US to host security exercise to stop flow of…

The United States will host Proliferation Security Initiative (PSI) Exercise Fortune Guard 22 on August 8-12, 2022, in Honolulu, Hawaii. Fortune…
My Florida home Mar-a-Lago under siege by FBI: Donald Trump

My Florida home Mar-a-Lago under siege by FBI: Donald…

 Former US President Donald Trump said that Federal Bureau of Investigation (FBI) on Monday raided his Mar-a-Lago home in Palm Beach, Florida. Trump in a statement…
Three days training of newly appointed teachers of Patiala district started

Three days training of newly appointed teachers of Patiala…

ਪਟਿਆਲਾ 9 ਅਗਸਤ:   ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ…

Leave a Reply

Your email address will not be published.