Van Mahautsav was celebrated in the office of General Police, Railways

Van Mahautsav was celebrated in the office of General Police, Railways

  • Patiala
  • July 25, 2022
  • No Comment
  • 131

ਪਟਿਆਲਾ, 25 ਜੁਲਾਈ:
ਜਨਰਲ ਪੁਲਿਸ, ਰੇਲਵੇਜ਼, ਪੰਜਾਬ ਦੇ ਪਟਿਆਲਾ ਸਥਿਤ ਸਦਰ ਦਫ਼ਤਰ ਵਿਖੇ ਵਾਤਾਵਰਣ ਦੀ ਸ਼ੁੱਧਤਾ ਲਈ ਵਣ ਮਹਾਂਉਤਸਵ ਮਨਾਇਆ ਗਿਆ। ਇਸ ਮੌਕੇ ਜੀ.ਆਰ.ਪੀ. ਯੂਨਿਟ ਪਟਿਆਲਾ ਵੱਲੋਂ ਡੀ.ਆਈ.ਜੀ. ਬਲਜੋਤ ਸਿੰਘ ਰਾਠੌਰ ਤੇ ਏ.ਆਈ.ਜੀ. ਜੀ.ਆਰ.ਪੀ. ਤੇ ਕਾਂਊਟਰ ਇੰਟੈਲੀਜੈਂਸ ਹਰਮੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਦਫਤਰ ਸਦਰ ਜੀ.ਆਰ.ਪੀ. ਸਮੇਤ ਥਾਣਿਆਂ ਤੇ ਚੌਂਕੀਆਂ ‘ਚ 100 ਤੋਂ ਵਧੇਰੇ ਬੂਟੇ ਲਗਾਏ ਗਏ।
ਸ. ਰਾਠੌੜ ਨੇ ਦੱਸਿਆ ਕਿ 11 ਥਾਣਿਆਂ ਸਮੇਤ ਸਾਰੀਆਂ ਚੌਂਕੀਆਂ ‘ਚ ਮੁਨਾਸਬ ਜਗ੍ਹਾ ‘ਤੇ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ.ਜੀ.ਪੀ. ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਧੀਕ ਡਾਇਰੈਕਟਰ ਜਨਰਲ ਪੁਲਿਸ, ਰੇਲਵੇਜ਼, ਐਮ.ਐਫ. ਫ਼ਾਰੂਕੀ ਦੀ ਅਗਵਾਈ ਹੇਠ ਵਾਤਾਵਰਣ ਨੂੰ ਸਵੱਛ ਕਰਨ ਸਬੰਧੀ ਵਣ ਮਹਾਉਤੱਸਵ ਮਨਾਇਆ ਗਿਆ ਹੈ।
ਏ.ਆਈ.ਜੀ. ਜੀ.ਆਰ.ਪੀ. ਤੇ ਕਾਂਊਟਰ ਇੰਟੈਲੀਜੈਂਸ ਹਰਮੀਤ ਸਿੰਘ ਹੁੰਦਲ ਨੇ ਕਿਹਾ ਕਿ ਅਸੀਂ ਆਪਣੀ ਅਗਲੀ ਪੀੜੀ ਨੂੰ ਕੀ ਦੇ ਕੇ ਜਾਵਾਂਗੇ, ਤਹਿਤ ਇਹ ਬੂਟੇ ਲਗਾਏ ਜਾ ਰਹੇ ਹਨ। ਏ.ਆਈ.ਜੀ. ਹੁੰਦਲ ਨੇ ਕਿਹਾ ਕਿ ਹਰ ਵਿਅਕਤੀ ਇੱਕ-ਇੱਕ ਫ਼ਲਦਾਰ ਤੇ ਬੀਜ ਵਾਲਾ ਬੂਟਾ ਜਰੂਰ ਲਗਾਵੇ ਤਾਂ ਕਿ ਸਾਡੇ ਪੰਛੀਆਂ ਲਈ ਰਹਿਣ ਨੂੰ ਥਾਂ ਮਿਲ ਸਕੇ। ਖਾਸ ਕਰਕੇ ਸਾਡੇ ਬੱਚੇ ਬੂਟੇ ਜਰੂਰ ਲਗਾਉਣ ਅਤੇ ਇਨ੍ਹਾਂ ਨੂੰ ਸੰਭਾਲਣ ਦਾ ਉਪਰਾਲਾ ਵੀ ਕਰਨ। ਇਸ ਮੌਕੇ ਡੀ.ਐਸ.ਪੀ ਪ੍ਰਸਾਸ਼ਨ ਦਵਿੰਦਰ ਸਿੰਘ, ਦਫਤਰ ਸੁਪਰਡੈਂਟ ਸਰਬਜੀਤ ਕੌਰ ਤੇ ਹੋਰ ਅਮਲਾ ਹਾਜਰ ਸੀ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *