Patiala Municipal Corporation prevented pollution, earned money and also served the environment

Patiala Municipal Corporation prevented pollution, earned money and also served the environment

  • Patiala
  • July 21, 2022
  • No Comment
  • 73

ਨਗਰ ਨਿਗਮ ਪਟਿਆਲਾ ਨੇ ਇਕ ਤੀਰ ਨਾਲ ਤਿੰਨ ਨਿਸ਼ਾਨੇ ਲਗਾਏ ਹਨ। ਨਗਰ ਨਿਗਮ ਨੇ ਪਾਰਕਾਂ ਦੇ ਕੂਡ਼ੇ ਨੂੰ ਅੱਗ ਨਾ ਲਗਾਕੇ ਜਿੱਥੇ ਪ੍ਰਦੂਸ਼ਣ ਰੋਕਿਆ, ਉੱਥੇ ਹੀ ਇਸ ਬਾਗਬਾਨੀ ਕੂਡ਼ੇ ਨੂੰ ਖਾਦ ‘ਚ ਤਬਦੀਲ ਕਰਕੇ ਵਾਤਾਵਰਨ ਦੀ ਸੇਵਾ ਵੀ ਕੀਤੀ ਤੇ ਖਾਦ ਵੇਚਕੇ ਪੈਸੇ ਵੀ ਕਮਾਏ। ਇਸਦੇ ਨਾਲ ਹੀ ਪਟਿਆਲਾ ਦਾ ਨਗਰ ਨਿਗਮ ਕੂਡ਼ੇ ਤੋਂ ਧਨ ਕਮਾਉਣ ਵਾਲਾ ਪੰਜਾਬ ਦਾ ਪਹਿਲਾ ਨਗਰ ਨਿਗਮ ਬਣ ਗਿਆ ਹੈ। ਜਿਹਡ਼ਾ ਕੂਡ਼ਾ ਪ੍ਰਦੂਸ਼ਣ ਦਾ ਕਾਰਨ ਬਣ ਰਿਹਾ ਸੀ, ਪਟਿਆਲਾ ਨਗਰ ਨਿਗਮ ਨੇ ਉਸ ਕੂਡ਼ੇ ਨੂੰ ਆਮਦਨੀ ਦਾ ਜ਼ਰੀਆ ਬਣਾ ਲਿਆ ਹੈ।

ਭਾਵੇਂ ਜਲੰਧਰ, ਲੁਧਿਆਣਾ ਸਮੇਤ ਹੋਰ ਵੱਡੇ ਸ਼ਹਿਰਾਂ ਵਿਚ ਵੀ ਇਸ ਕੂਡ਼ੇ ਦੇ ਨਿਪਟਾਰੇ ਲਈ ਸ਼ੁਰੂਆਤ ਕੀਤੀ ਗਈ ਹੈ ਪਰ ਇਸ ਪ੍ਰੋਜੈਕਟ ’ਚ ਸਫਲਤਾ ਹਾਸਲ ਕਰਕੇ ਪਟਿਆਲਾ ਨਗਰ ਨਿਗਮ ਨੇ ਮਿਸਾਲ ਕਾਇਮ ਕਰ ਦਿੱਤੀ ਹੈ। ਹੁਣ ਤਕ ਨਗਰ ਨਿਗਮ 17 ਟਨ ਖਾਦ ਤਿਆਰ ਕਰ ਚੁੱਕਾ ਹੈ। ਜਿਸਨੂੰ ਖੁੱਲੇ ਬਜਾਰ ਵਿਚ ਪੰਜ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਕੇ ਕਰੀਬ 85 ਹਜ਼ਾਰ ਦੀ ਆਮਦਨੀ ਹੋ ਚੁੱਕੀ ਹੈ।

ਨਗਰ ਨਿਗਮ ਦੀ ਹੱਦ ਵਿਚ ਪੈਂਦੇ 112 ਮਿਉਂਸਪਲ ਪਾਰਕਾਂ ਅਤੇ 10 ਗਰੀਨ ਬੈਲਟ ਤੋਂ ਰੋਜ਼ਾਨਾ 5 ਟਨ ਬਾਗਬਾਨੀ ਰਹਿੰਦ-ਖੂੰਹਦ ਜਿਸ ਵਿੱਚ ਸੁੱਕੇ ਪੱਤੇ, ਫੁੱਲ, ਟਾਹਣੀਆਂ ਅਤੇ ਹੋਰ ਰਹਿੰਦ-ਖੂੰਹਦ ਹੁੰਦੀ ਹੈ ਇਕੱਠੀ ਕੀਤੀ ਜਾਂਦੀ ਹੈ। ਟਰੈਕਟਰ ਨਾਲ ਚੱਲਣ ਵਾਲੀ ‘ਸਟੈਟਿਕ ਸ਼੍ਰੈਡਿੰਗ ਮਸ਼ੀਨ’ ਨਾਲ ਸਾਰੀ ਰਹਿੰਦ-ਖੂੰਹਦ ਨੂੰ ਕੱਟਿਆ ਜਾਂਦਾ ਹੈ। ਇਸ ਰਹਿੰਦ-ਖੂੰਹਦ ਨੂੰ ਵੱਖ-ਵੱਖ ਪਡ਼ਾਵਾਂ ‘ਚ ਕੰਪੋਸਟ ਕਰਕੇ ਖਾਦ ਵਿੱਚ ਬਦਲਿਆ ਜਾਂਦਾ ਹੈ। ਇਹ ਖਾਦ ਕਿਚਨ ਗਾਰਡਨ, ਗਮਲਿਆਂ ਜਾਂ ਨਰਸਰੀ ਵਿਚ ਵਰਤੀ ਜਾ ਸਕਦੀ ਹੈ।

 

Related post

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

ਧਰਨੇ ਦੌਰਾਨ ਕਿਸਾਨ ਨੂੰ ਪਿਆ ਦਿਲ ਦਾ ਦੌਰਾ

 ਸਰਹਿੰਦ ਵਿਖੇ ਜੀ. ਟੀ. ਰੋਡ ’ਤੇ ਕਿਸਾਨਾਂ ਵੱਲੋਂ ਦਿੱਤੇ ਜਾ ਰਹੇ ਧਰਨੇ ਦੌਰਾਨ ਇਕ ਕਿਸਾਨ ਦੀ ਮੌਤ ਹੋ ਗਈ। ਮ੍ਰਿਤਕ ਦੀ…
ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS ਪੂਜਾ ਯਾਦਵ

ਖੂਬਸੂਰਤੀ ’ਚ ਬਾਲੀਵੁੱਡ ਅਦਾਕਾਰਾ ਤੋਂ ਘੱਟ ਨਹੀਂ ਇਹ IPS…

 IPS ਪੂਜਾ ਯਾਦਵ ਦਾ ਜਨਮ 20 ਸਤੰਬਰ 1988 ਨੂੰ ਹੋਇਆ ਸੀ। ਉਨ੍ਹਾਂ ਦਾ ਬਚਪਨ ਹਰਿਆਣਾ ’ਚ ਬੀਤਿਆ। ਪੂਜਾ ਯਾਦਵ ਨੂੰ ਦੇਸ਼…
Biden’s warning to Putin

Biden’s warning to Putin

 ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ-ਯੂਕ੍ਰੇਨ ਜੰਗ ਦਰਮਿਆਨ ਰੂਸ ਨੂੰ ਚਿਤਾਵਨੀ ਦਿੱਤੀ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ…

Leave a Reply

Your email address will not be published.