The barracks of the inmates locked with Navjot Singh in Patiala Jail were changed

The barracks of the inmates locked with Navjot Singh in Patiala Jail were changed

  • Patiala
  • July 13, 2022
  • No Comment
  • 56

ਪਟਿਆਲਾ ਜੇਲ ਵਿੱਚ ਬੰਦ ਨਵਜੋਤ ਸਿੰਘ ਨਾਲ ਬੰਦ ਕੈਦੀਆਂ ਦੀ ਬੈਰਕ ਬਦਲ ਦਿੱਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਇਨ੍ਹਾਂ ਕੈਦੀਆਂ ਨਾਲ ਸਿੱਧੂ ਦੀ ਬਹਿਸ ਤੋਂ ਬਾਅਦ ਕੈਦੀਆਂ ਨੇ ਨਵਜੋਤ ਸਿੰਘ ਸਿੱਧੂ ‘ਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਦੇ ਦੋਸ਼ ਲਾਏ।
ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਦੀ ਕੰਟੀਨ ਤੋਂ ਇਨ੍ਹਾਂ ਕੈਦੀਆਂ ਤੋਂ ਸਾਮਾਨ ਮੰਗਵਾਇਆ ਸੀ ਕਿਉਂਕਿ ਸੁਰੱਖਿਆ ਕਾਰਨ ਨਵਜੋਤ ਸਿੰਘ ਸਿੱਧੂ ਕੰਟੀਨ ਵਿੱਚ ਨਹੀਂ ਜਾ ਸਕਦੇ ਸਨ ਪਰ ਇਨ੍ਹਾਂ ਕੈਦੀਆਂ ਨੇ ਜੇਲ੍ਹ ਵਿੱਚ ਬਣੇ ਨਵਜੋਤ ਸਿੰਘ ਸਿੱਧੂ ਦੇ ਕਾਰਡ ਤੋਂ ਵੀ ਆਪਣਾ ਸਾਮਾਨ ਖਰੀਦਿਆ ਸੀ। ਜਿਸ ‘ਤੇ ਨਵਜੋਤ ਸਿੰਘ ਸਿੱਧੂ ਨੇ ਇਤਰਾਜ਼ ਕੀਤਾ ਅਤੇ ਉਨ੍ਹਾਂ ਦੀ ਉਨ੍ਹਾਂ ਨਾਲ ਬਹਿਸ ਹੋ ਗਈ, ਜਿਸ ਕਾਰਨ ਇਹ ਕੈਦੀ ਨਵਜੋਤ ਸਿੰਘ ਸਿੱਧੂ ਦੀ ਬੈਰਕ ਨੰਬਰ 10 ਤੋਂ ਵੱਖ ਹੋ ਗਏ ਹਨ, ਕੈਦੀਆਂ ਨੇ ਸਿੱਧੂ ‘ਤੇ ਦੁਰਵਿਵਹਾਰ ਕਰਨ ਦੇ ਦੋਸ਼ ਲਗਾਏ ਹਨ।ਇਸ ਮਾਮਲੇ ਬਾਲੇ ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਨੇ ਕਿਹਾ ਹੈ ਕਿ ਅਸੀਂ ਕੈਦੀਆਂ ਦੀਆਂ ਬੈਰਕਾਂ ਤਾਂ ਬਦਲੀਆਂ ਹਨ ਪਰ ਇਹ ਇੱਕ ਰੁਟੀਨ ਅਨੁਸਾਰ ਬਦਲੀਆਂ ਗਈਆਂ ਹਨ, ਨਵਜੋਤ ਸਿੰਘ ਸਿੱਧੂ ਵੱਲੋਂ ਹੋਰਨਾਂ ਕੈਦੀਆਂ ਨਾਲ ਕੀਤੀ ਗਈ ਬਹਿਸ ਵਿੱਚ ਕੋਈ ਸੱਚਾਈ ਨਹੀਂ ਹੈ।
ਇਸ ਬਾਰੇ ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਕੋਈ ਝਗੜਾ ਨਹੀਂ ਹੋਇਆ। ਇਹ ਚਾਰ ਦਿਨ ਪੁਰਾਣਾ ਮਾਮੂਲੀ ਮਾਮਲਾ ਸੀ। ਜੇਲ੍ਹ ‘ਚ ਹਰ ਕੈਦੀ ਨੂੰ ਰਾਸ਼ਨ ਲਈ ਇਕ ਕਾਰਡ ਜਾਰੀ ਕੀਤਾ ਜਾਂਦਾ ਹੈ। ਸਿੱਧੂ ਦਾ ਕਹਿਣਾ ਹੈ ਕਿ ਇਕ ਕੈਦੀ ਨੇ ਉਨ੍ਹਾਂ ਦੇ ਕਾਰਡ ‘ਤੇ ਆਪਣੇ ਲਈ ਰਾਸ਼ਨ ਲਿਆ ਹੈ। ਜੇਲ੍ਹ ਮੰਤਰੀ ਬੈਂਸ ਅਨੁਸਾਰ ਅਜਿਹੀਆਂ ਖ਼ਬਰਾਂ ਚਲਾਉਣ ਵਾਲੇ ਚੈਨਲਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ।

Related post

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਫੈਸਲਾ ਰੱਖਿਆ ਸੁਰੱਖਿਅਤ

ਜੰਮੂ-ਕਸ਼ਮੀਰ ’ਚ ਹੱਦਬੰਦੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ…

 ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ’ਚ ਵਿਧਾਨ ਸਭਾ ਅਤੇ ਲੋਕ ਸਭਾ ਚੋਣ ਖੇਤਰਾਂ ਦੇ ਮੁੜ ਨਿਰਧਾਰਨ ਲਈ ਇਕ ਹੱਦਬੰਦੀ ਕਮਿਸ਼ਨ ਦੇ ਗਠਨ…
ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ ਭੇਜਿਆ ਨੋਟਿਸ

ਜਗਮੀਤ ਬਰਾੜ ’ਤੇ ਐਕਸ਼ਨ ਦੀ ਤਿਆਰੀ, ਅਕਾਲੀ ਦਲ ਨੇ…

ਸ਼੍ਰੋਮਣੀ ਅਕਾਲੀ ਦਲ ਦੀ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਸਿਕੰਦਰ ਸਿੰਘ ਮਲੂਕਾ ਨੇ ਸਾਬਕਾ ਐੱਮ. ਪੀ. ਜਗਮੀਤ ਸਿੰਘ ਬਰਾੜ ਨੂੰ ਆਖਿਆ ਕਿ…
Urban Estate Phase-II, residents up in arms over PDA’s anti-encroachment drive

Urban Estate Phase-II, residents up in arms over PDA’s…

Two days after encroachments on green belt and public land outside 150 houses in Urban Estate, Phase II, were removed in…

Leave a Reply

Your email address will not be published. Required fields are marked *