Malwa Sahitya Kala Manch conducted the seminar

Malwa Sahitya Kala Manch conducted the seminar

  • Patiala
  • June 27, 2022
  • No Comment
  • 32

ਮਾਲਵਾ ਸਾਹਿਤ ਕਲਾ ਮੰਚ ਨੇ ਸੈਮੀਨਾਰ ਕਰਵਾਇਆ

 

ਮਾਲਵਾ ਸਾਹਿਤ ਕਲਾ ਮੰਚ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਥਾਨਕ ਡੀਏਵੀ ਸਕੂਲ ‘ਚ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਸੰਸਥਾ ਦੇ ਸੰਸਥਾਪਕ ਡਾ: ਮਨਮੋਹਨ ਸਹਿਗਲ ਅਤੇ ਪ੍ਰਧਾਨ ਡਾ: ਮਹੇਸ਼ ਚੰਦਰ ਗੌਤਮ ਦੀ ਹਾਜ਼ਰੀ ‘ਚ ਕਰਵਾਇਆ ਗਿਆ। ਮੰਚ ਸੰਚਾਲਨ ਸੰਸਥਾ ਦੇ ਜਨਰਲ ਸਕੱਤਰ ਡਾ. ਪੂਨਮ ਗੁਪਤ ਨੇ ਕੀਤਾ। ਇਸ ਸੈਮੀਨਾਰ ‘ਚ ਯੋਗ ਦੀ ਮਹੱਤਤਾ ਬਾਰੇ ਚਰਚਾ ਕੀਤੀ ਗਈ। ਮੁੱਖ ਬੁਲਾਰੇ ਵਜੋਂ ਸਟੇਟ ਐਵਾਰਡੀ ਅਧਿਆਪਕਾ ਅਰੁਣ ਜੈਨ ਨੇ ਰੋਜ਼ਾਨਾ ਜੀਵਨ ‘ਚ ਯੋਗ ਦੀ ਮਹੱਤਤਾ ਬਾਰੇ ਗੱਲ ਕੀਤੀ। ਉਨਾਂ੍ਹ ਛੋਟੀਆਂ-ਛੋਟੀਆਂ ਯੋਗ ਕਿਰਿਆਵਾਂ ਰਾਹੀਂ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਬਾਰੇ ਜਾਣਕਾਰੀ ਦਿੱਤੀ। ਉਨਾਂ੍ਹ ਦੇ ਭਾਸ਼ਣ ਤੋਂ ਬਾਅਦ ਕਵਿਤਾ ਪਾਠ ਦਾ ਦੌਰ ਚੱਲਿਆ, ਜਿਸ ‘ਚ ਹਾਜ਼ਰ ਕਵੀਆਂ ਨੇ ਆਪਣੀਆਂ ਰਚਨਾਵਾਂ ਸੁਣਾਈਆਂ। ਸਭ ਤੋਂ ਪਹਿਲਾਂ ਸ਼ੀਤਲ ਖੰਨਾ ਨੇ ਆਪਣੀ ਕਵਿਤਾ- ‘ਹਾਂ, ਮੈਂ ਬਦਲ ਗਿਆ ਹੂੰ’ ਪੇਸ਼ ਕੀਤੀ, ਜਿਸ ਨੂੰ ਸਭ ਨੇ ਬਹੁਤ ਪਸੰਦ ਕੀਤਾ। ਉਪਰੰਤ ਪ੍ਰਸਿੱਧ ਪੰਜਾਬੀ ਸ਼ਾਇਰ ਡਾ: ਅਮਰਜੀਤ ਕੌਂਕੇ ਨੇ ਮੁਖੌਟੇ ਬਾਰੇ ਬੋਲਦਿਆਂ ਅੱਜ ਦਾ ਸੱਚ ਬਿਆਨ ਕੀਤਾ। ਪ੍ਰਸਿੱਧ ਸ਼ਾਇਰ ਹਰਦੀਪ ਸੱਭਰਵਾਲ ਨੇ ਆਪਣੀ ਕਵਿਤਾ-‘ਜਾਨਵਰ ਜੰਗਲਾਂ ਵਿੱਚ ਹੀ ਨਹੀਂ ਹੁੰਦੇ’ ਪੇਸ਼ ਕੀਤੀ। ਪ੍ਰਸਿੱਧ ਸ਼ਾਇਰ ਸਾਗਰ ਸੂਦ ਨੇ ਮਾਂ ਬਾਰੇ ਆਪਣੀ ਰਚਨਾ ਸੁਣਾ ਕੇ ਸਭ ਨੂੰ ਭਾਵੁਕ ਕਰ ਦਿੱਤਾ। ਸੰਸਥਾ ਦੇ ਪ੍ਰਰੈਸ ਸਕੱਤਰ ਅਜੇ ਕੁਮਾਰ ਗੁਪਤਾ ਨੇ ਅੱਜ ਦੇ ਇਸ ਖੂਬਸੂਰਤ ਪੋ੍ਗਰਾਮ ਲਈ ਸਮੂਹ ਸਾਹਿਤਕਾਰ ਭਰਾਵਾਂ ਦਾ ਧੰਨਵਾਦ ਕੀਤਾ ਅਤੇ ਸੰਸਥਾ ਦੇ ਅਧਿਕਾਰੀਆਂ ਨੂੰ ਪੋ੍ਗਰਾਮ ਦੀ ਸਫਲਤਾ ਲਈ ਵਧਾਈ ਦਿੱਤੀ।

Related post

The Academy hailed ‘Laal Singh Chaddha’ as a “faithful adaptation’ of ‘Forest Gump’.

The Academy hailed ‘Laal Singh Chaddha’ as a “faithful…

Despite low box-office collection so far, Aamir Khan’s latest release ‘Laal Singh Chaddha’, which is the official remake of Forrest Gump,…
Phillips, Mitchell shine as New Zealand clinch T20I series against West Indies

Phillips, Mitchell shine as New Zealand clinch T20I series…

Top knocks by Glenn Phillips and Daryl Mitchell helped New Zealand to register 90 runs against West Indies in the second…
Renowned author Salman Rushdie is currently on a ventilator

Renowned author Salman Rushdie is currently on a ventilator

Renowned author Salman Rushdie is currently on a ventilator and is likely to lose an eye after he underwent surgery following…

Leave a Reply

Your email address will not be published.