'Agneepath newly introduced by Modi government' against contract recruitment'Puppet Demonstration' by Employees Across Punjab
'ਮੋਦੀ ਸਰਕਾਰ ਵੱਲੋੱ ਨਵੀਂ ਲਿਆਂਦੀ ਅਗਨੀਪਥ' ਠੇਕਾ ਫੌਜੀ ਭਰਤੀ ਖਿਲਾਫ ਮੁਲਾਜ਼ਮਾਂ ਵੱਲੋਂ ਸਾਰੇ ਪੰਜਾਬ ਵਿੱਚ ਪੁਤਲਾ ਫੂਕ ਮੁਜ਼ਾਹਰੇ 22 ਨੂੰ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਵਾਲੀ ਚਾਰ ਸਾਲ ਦੇ ਠੇਕੇ ਤੇ ਫੌਜੀ ਭਰਤੀ ਸਕੀਮ ਖਿਲਾਫ ਚਲ ਰਹੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ
ਦੇ ਸਮੱਰਥਨ ਵਿੱਚ ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ , ਚੰਡੀਗੜ੍ਹ ਵੱਲੋਂ 22 ਜੂਨ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਪੰਜਾਬ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ
ਦੇ ਦਫ਼ਤਰਾਂ ਸਾਹਮਣੇ ਰੋਸ ਰੈਲੀਆਂ ਕਰਨ ਤੋਂ ਬਾਅਦ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੇ ਪੁਤਲਾ ਫੂਕਣ ਦਾ ਐਕਸ਼ਨ ਪ੍ਰੋਗ੍ਰਾਮ ਉਲੀਕਿਆ ਗਿਆ ਹੈ । ਇਹ ਜਾਣਕਾਰੀ ਦਿੰਦਿਆਂ ਪੰਜਾਬ ਸੁਬਾਰਡੀਨੇਟ
ਸਰਵਸਿਜ਼ ਫੈਡਰੇਸ਼ਨ ਦੇ ਸੂਬਾਈ ਆਗੂ ਰਣਬੀਰ ਸਿੰਘ ਢਿੱਲੋਂ , ਚਰਨ ਸਿੰਘ ਸਰਾਭਾ , ਦਰਸ਼ਨ ਸਿੰਘ ਲੁਬਾਣਾ ਤੇ ਰਣਜੀਤ ਸਿੰਘ ਰਾਣਵਾਂ , ਦਿ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ
ਆਗੂ ਜਸਵਿੰਦਰ ਪਾਲ ਉੱਘੀ , ਜਗਮੋਹਨ ਨੌਲੱਖਾ , ਮਾਧੋ ਲਾਲ ਰਾਹੀ , ਰਾਮ ਪ੍ਰਸਾਦ ਫਿਰੋਜ਼ਪੁਰ , ਰਾਜ ਕੁਮਾਰ ਮਾਨਸਾ , ਅਵਤਾਰ ਸਿੰਘ ਚੀਮਾ , ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ
ਪੰਜਾਬ ਦੇ ਆਗੂ ਗਰਜੰਟ ਸਿੰਘ ਕੋਕਰੀ , ਮਨਜੀਤ ਸਿੰਘ ਗਿੱਲ ,ਅਵਤਾਰ ਸਿੰਘ ਤਾਰੀ ਤੇ ਗੁਰਜੀਤ ਸਿੰਘ ਘੋੜੇਵਾਹ , ਪੀ ਆਰ ਟੀ ਸੀ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਨਿਰਮਲ ਸਿੰਘ
ਧਾਲੀਵਾਲ ਤੇ ਸੁਖਦੇਵ ਸੁ੍ੱਖੀ , ਪੀ. ਐਸ ਈ ਬੀ ਇੰਪਲਾਈਜ਼ ਫੈਡਰੇਸ਼ਨ ਦੇ ਸੂਬਾਈ ਆਗੂ ਹਰਭਜਨ ਸਿੰਘ ਪਿਲਖਣੀ,ਗੌ:ਸਕੂਲ ਟੀਚਰ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਪੁਆਰੀ,ਪ੍ਰੇਮ ਚਾਵਲਾ,
ਸੁਖਦੇਵ ਸਿੰਘ ਸੁਰਤਾਪੁਰੀ ਨੇ ਕਿਹਾ ਕਿ ਪਹਿਲਾਂ ਤਾਂ ਠੇਕੇ ਤੇ ਅਤੇ ਆਰਜੀ ਤੌਰ ਤੇ ਭਰਤੀ ਅਧਿਆਪਕਾਂ, ਦਫ਼ਤਰੀ ਕਰਮਚਾਰੀਆਂ ਜਾਂ ਬਿਜਲੀ ਅਤੇ ਰੋਡਵੇਜ ਮੁਲਾਜ਼ਮਾਂ ਆਦਿ ਦੀ ਕੀਤੀ ਜਾਂਦੀ ਸੀ
ਤੇ ਇਹ ਮਲਾਜ਼ਮ ਪੱਕੇ ਹੋਣ ਲਈ ਸੰਘਰਸ਼ ਕਰਦੇ ਸਨ ,, ਪਰ ਹੁਣ ਮੋਦੀ ਸਰਕਾਰ ਦੇਸ਼ ਦੀ ਰਖਵਾਲੀ ਕਰਨ ਲਈ ਹਰ ਸਮੇਂ ਦੁਸ਼ਮਣ ਦੀ ਗੋਲੀ ਦੀ ਮਾਰ ਸਹਿਣ ਲਈ ਤਿਆਰ ਬਰ ਤਿਆਰ ਰਹਿੰਦੇ
ਫੌਜੀ ਜਵਾਨ ਵੀ ਠੇਕੇ ਤੇ ਭਰਤੀ ਕਰਨ ਦੀ ਸਕੀਮ ਲਾਗੂ ਕਰਨ ਜਾ ਰਹੀ ਹੈ। ਕੇਂਦਰ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਚਾਰ ਸਾਲ ਦੀ ਨੌਕਰੀ ਬਾਅਦ 21 ਸਾਲ ਦੀ ਜਵਾਨ ਉਮਰ ਵਿੱਚ ਜਬਰੀ
ਸੇਵਾ ਮੁਕਤ ਕੀਤੇ ਇਹ ਫੌਜੀ ਕੀ ਕਰਨਗੇ ਅਤੇ ਕਿਥੇ ਜਾਣਗੇ? ਸਰਕਾਰ ਨੇ ਇਸ ਸਕੀਮ ਨਾਲ ਸਾਬਕਾ ਫੌਜੀਆਂ ਨੂੰ ਦਿੱਤੀ ਜਾਣ ਵਾਲੀ ਪੈਨਸ਼ਨ ਤਾਂ ਬਚਾਅ ਲਈ ਹੈ ਪਰ ਦੇਸ਼ ਦੀ ਸੁਰੱਖਿਆ ਨੂੰ ਦਾਅ ਤੇ
ਲਗਾ ਕੇ ਅਰਾਜਕਤਾ ਦੇ ਹਾਲਾਤ ਪੈਦਾ ਕਰ ਦਿੱਤੇ ਹਨ। ਦੇਸ਼ ਦੇ ਅਨੇਕ ਸੂਬਿਆਂ ਵਿੱਚੋਂ ਨੌਜਵਾਨਾਂ ਵੱਲੋਂ ਹਿੰਸਕ ਵਿਰੋਧ ਦੀਆਂ ਖਬਰਾਂ ਆ ਰਹੀਆਂ ਹਨ ਜੋ ਸਾਡੇ ਸਾਰਿਆਂ ਲਈ ਚਿੰਤਾਜਨਕ ਹਨ ।
ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਇਹ ਲੋਕ ਵਿਰੋਧੀ ਅਗਨੀਪੱਥ ਸਕੀਮ ਵਾਪਸ ਲਈ ਜਾਵੇ ਤੇ ਪਹਿਲਾਂ ਵਾਂਗ ਸਾਰੀਆਂ ਸੈਨਾਵਾਂ ਵਿੱਚ ਤੁਰੰਤ ਰੈਗੂਲਰ ਭਰਤੀ ਕੀਤੀ ਜਾਵੇ ।
ਇਸ ਮੌਕੇ" ਤੇ ਹੋਰਨਾਂ ਤੋਂ ਇਲਾਵਾ ਮੁਲਾਜ਼ਮ ਆਗੂ ਮੇਲਾ ਸਿੰਘ ਪੁੰਨਾਂਵਾਲ,ਵੇਦ ਪ੍ਰਕਾਸ਼ ਜਲੰਧਰ,ਅਸੋਕ ਕੌਸਲ ਫਰੀਦਕੋਟ,ਸੁਰਿੰਦਰ ਪੁਆਰੀ,ਬਲਜਿੰਦਰ ਸਿੰਘ ਪਟਿਆਲਾ ਸਮੇਤ ਆਦਿ ਸ਼ਾਮਲ ਸਨ ।