
The AAP government demanded Rs 13.98 crore for the city during Captain Sarkar’s return
- Patiala
- May 25, 2022
- No Comment
- 109
ਕਾਂਗਰਸ ਸਰਕਾਰ ਵੱਲੋਂ ਨਗਰ ਨਿਗਮ ਨੂੰ ਅਲਾਟ ਕੀਤੇ 13.98 ਕਰੋੜ ਰੁਪਏ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ਤੋਂ ਬਾਅਦ ਵਾਪਸ ਮੰਗ ਲਏ ਗਏ ਹਨ। ਸਾਬਕਾ ਵਿਦੇਸ਼ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਨੇ ਅੱਜ ਸ਼ਹਿਰ ਦੇ ਮੇਅਰ ਤੇ ਕੌਂਸਲਰਾਂ ਨਾਲ ਮਿਲ ਕੇ ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਤੋਂ ਵਿਕਾਸ ਫੰਡ ਵਾਪਸ ਖੋਹਣ ਦੇ ਹੁਕਮਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਮੰਗ ਪੱਤਰ ਸੌਂਪਿਆ।ਪਰਨੀਤ ਕੌਰ ਨੇ ਦੱਸਿਆ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ 10 ਮਈ ਨੂੰ ਦਿੱਤੇ ਇਕ ਹੁਕਮ ਰਾਹੀਂ ਪਿਛਲੀ ਸਰਕਾਰ ਵੱਲੋਂ ਨਗਰ ਨਿਗਮ ਨੂੰ ਅਲਾਟ ਕੀਤੇ 13.98 ਕਰੋੜ ਰੁਪਏ ਦੇ ਵਿਕਾਸ ਫੰਡਾਂ ਨੂੰ ਰੋਕ ਕੇ ਸਰਕਾਰ ਨੂੰ ਵਾਪਸ ਕਰਨ ਦਾ ਹੁਕਮ ਦਿੱਤਾ ਹੈ। ਇਹ ਫੰਡ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਪਟਿਆਲਾ ਦੇ ਵਿਕਾਸ ਕਾਰਜਾਂ ਲਈ ਨਗਰ ਨਿਗਮ ਨੂੰ ਦਿੱਤੇ ਗਏ ਸਨ, ਇਨਾਂ੍ਹ ਕੰਮਾਂ ਦੇ ਟੈਂਡਰ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ ਅਤੇ ਵਰਕ ਆਰਡਰ ਵੀ ਪਾਸ ਕੀਤੇ ਜਾ ਚੁੱਕੇ ਹਨ ਅਤੇ ਜੇਕਰ ਇਹ ਕੰਮ ਮੁਕੰਮਲ ਨਹੀਂ ਹੋਏ ਤਾਂ ਪਟਿਆਲੇ ਦੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਪਰਨੀਤ ਕੌਰ ਨਾਲ ਉਨਾਂ੍ਹ ਦੀ ਬੇਟੀ ਜੈ ਇੰਦਰ ਕੌਰ ਤੇ ਮੇਰ ਸੰਜੀਵ ਸ਼ਰਮਾ ਬਿੱਟੂ ਦੇ ਇਲਾਵਾ ਡਿਪਟੀ ਪੀਐਲਸੀ ਕੇ.ਕੇ ਸ਼ਰਮਾ, ਪੰਜਾਬ ਲੋਕ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕੇ. ਮਲ੍ਹੋਤਰਾ, ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਹਰਿੰਦਰ ਕੋਹਲੀ, ਡਿਪਟੀ ਮੇਇਰ ਵਿੰਤੀ ਸੰਗਰ, ਪੀਐੱਲਸੀ ਬਲਾਕ ਪ੍ਰਧਾਨ ਏਵ ਪਾਰਸ਼ਦ ਵਿਜੇ ਕੂਕਾ, ਪੀਏਲਸੀ ਬਲਾਕ ਪ੍ਰਧਾਨ ਨੰਦ ਲਾਲ ਗੁਰਾਬਾ, ਜ਼ੋਨ ਇੰਚਾਰਜ ਸੁਰਿੰਦਰ ਵਾਲੀਆ, ਐੱਸਸੀਬੀਸੀ ਦੇ ਪ੍ਰਧਾਨ ਸੋਨੂੰ ਸੰਗਰ, ਕਰਣ ਗੌੜ, ਯੂਥ ਪ੍ਰਧਾਨ ਅਨੁਜ ਖੋਸਲਾ, ਯੂਥ ਪ੍ਰਧਾਨ ਨਿਖਿਲ ਕਾਕਾ, ਸੰਦੀਪ ਮਲਹੋਤਰਾ, ਸਮੇਤ ਵੱਡੀ ਗਿਣਤੀ ਵਿਚ ਪੀਐੱਲਸੀ ਤੇ ਭਾਜਪਾ ਵਰਕਰ ਹਾਜ਼ਰ ਸਨ।