The farmers met the officials of the power board

The farmers met the officials of the power board

  • Patiala
  • May 24, 2022
  • No Comment
  • 144

ਪਿੰਡਾਂ ਦੇ ਕਿਸਾਨਾਂ ਨੂੰ ਬਿਜਲੀ ਸਪਲਾਈ ਦੀ ਸਮੱਸਿਆ ਵੱਡੇ ਪੱਧਰ ‘ਤੇ ਆ ਰਹੀ ਹੈ ਅਤੇ ਬਿਜਲੀ ਨਾ ਆਉਣ ਕਰਕੇ ਕਿਸਾਨਾਂ ਦੀਆਂ ਫਸਲਾਂ ਸੋਕੇ ਦਾ ਸ਼ਿਕਾਰ ਹੋ ਰਹੀਆਂ ਹਨ। ਇਸ ਸਬੰਧੀ ਪਿੰਡ ਸ਼ਾਦੀਪੁਰ, ਦੌਲਤਪੁਰ, ਦੁੜਦ, ਮਹਿਮੂਦਪੁਰ ਅਤੇ ਉਲਟਪੁਰ ਦੇ ਕਿਸਾਨਾਂ ਦਾ ਇੱਕ ਵਫਦ ਕਿਸਾਨ ਆਗੂ ਬੂਟਾ ਸਿੰਘ ਸ਼ਾਦੀਪੁਰ ਦੀ ਅਗਵਾਈ ‘ਚ ਉਪ ਮੰਡਲ ਅਫਸਰ ਪੰਜਾਬ ਪਾਵਰਕੌਮ ਦੇਵੀਗੜ੍ਹ ਸਰਬਜੀਤ ਸਿੰਘ ਨੂੰ ਉਨਾਂ੍ਹ ਦੇ ਦਫਤਰ ਮਿਲਿਆ। ਵਫਦ ਨੇ ਉਨਾਂ੍ਹ ਨੂੰ ਦੱਸਿਆ ਉਪਰੋਕਤ ਪਿੰਡਾਂ ਨੂੰ ਦੋ ਫੀਡਰਾਂ ਰਾਹੀਂ ਬਿਜਲੀ ਸਪਲਾਈ ਮਿਲਦੀ ਹੈ ਤੇ ਇਹ ਲਾਈਨ ਬੜੀ ਲੰਮੀ ਤੇ ਭੁਨਰਹੇੜੀ ਬੀੜ ‘ਚੋਂ ਗੁਜਰ ਕੇ ਜਾਂਦੀ ਹੈ। ਇਸ ਕਾਰਨ ਬਰਸਾਤ ਜਾਂ ਹਨੇਰੀ ਝੱਖੜ ਦੇ ਸਮੇਂ ਇਨਾਂ੍ਹ ਤਾਰਾਂ ਉਪਰ ਦਰੱਖਤ ਡਿੱਗ ਜਾਂਦੇ ਹਨ, ਜਿਸ ਕਾਰਨ ਲਾਈਨ ਦੀਆਂ ਤਾਰਾਂ ਟੁੱਟ ਜਾਂਦੀਆਂ ਹਨ ਤੇ ਕਈ ਕਈ ਦਿਨ ਠੀਕ ਨਹੀਂ ਹੁੰਦੀਆਂ, ਜਿਸ ਕਾਰਨ ਕਿਸਾਨਾਂ ਨੂੰ ਪਾਣੀ ਦੀ ਕਾਫੀ ਦਿੱਕਤ ਆਉਂਦੀ ਹੈ ਤੇ ਫਸਲਾਂ ਸੁੱਕ ਜਾਂਦੀਆਂ ਹਨ। ਇਸ ਲਈ ਵਫਦ ਨੇ ਬਿਜਲੀ ਅਧਿਕਾਰੀ ਤੋਂ ਮੰਗ ਕੀਤੀ ਹੈ ਕਿ ਇਨਾਂ੍ਹ ਫੀਡਰਾਂ ਦੀ ਲਾਈਨ ਦੀਆਂ ਤਾਰਾਂ ਦੀ ਥਾਂ ਕੇਬਲ ਪਾਈ ਜਾਵੇ। ਇਸ ਮੌਕੇ ਐੱਸਡੀਓ ਸਰਬਜੀਤ ਸਿੰਘ ਨੇ ਕਿਸਾਨ ਵਫਦ ਨੂੰ ਭਰੋਸਾ ਦਿੱਤਾ ਹੈ ਕਿ ਉਹ ਕਿਸਾਨਾਂ ਦੀ ਇਸ ਮੰਗ ਨੂੰ ਜਲਦੀ ਹੱਲ ਕਰਵਾਉਣਗੇ। ਇਸ ਮੌਕੇ ਵਫਦ ‘ਚ ਬਲਵੰਤ ਸਿੰਘ, ਬਲਜਿੰਦਰ ਸਿੰਘ, ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਲਾਡੀ, ਅਵਤਾਰ ਸਿੰਘ, ਜ਼ੋਰਾ ਸਿੰਘ ਦੁੜਦ, ਸੁਰਜੀਤ ਗਿਰ, ਅਜੈਬ ਸਿੰਘ, ਜਸਵੀਰ ਸਿੰਘ, ਸੁਖਵਿੰਦਰ ਸਿੰਘ, ਰਛਪਾਲ ਸਿੰਘ, ਬਲਵਿੰਦਰ ਸਿੰਘ, ਪ੍ਰਸ਼ੋਤਮ ਸਿੰਘ, ਸੁਖਦੇਵ ਸਿੰਘ, ਬਲਦੇਵ ਸਿੰਘ, ਸੁਬੇਗ ਸਿੰਘ, ਮਨਜੀਤ ਸੰਧੂ, ਸੁਖਪਾਲ ਸਿੰਘ ਲਾਲੀ, ਰਵਨੀਤ ਸਿੰਘ ਸਰਪੰਚ ਆਦਿ ਮੌਜੂਦ ਸਨ।

Related post

US Speaker vows bill pushing Tibet-China conflict resolution

US Speaker vows bill pushing Tibet-China conflict resolution

US lawmakers will soon introduce new legislation pushing for a peaceful resolution to the Chinese government’s decades-long illegal occupation of Tibet,…
The national executive of the Shiv Sena: Maharashtra Chief Minister and party chief Uddhav Thackeray to take action against the rebels.

The national executive of the Shiv Sena: Maharashtra Chief…

The national executive of the Shiv Sena on Saturday passed a resolution authorizing Maharashtra Chief Minister and party chief Uddhav Thackeray…
“Former chief minister Capt Amarinder Singh in a Vidhan Sabha session had talked about a 10-12 page list of political leaders engaging in illegal sand mining

“Former chief minister Capt Amarinder Singh in a Vidhan…

Mines and Geology Minister Harjot Singh Bains on Saturday said discrepancies in sand mining in Punjab would be highlighted in detail along with the roadmap for…

Leave a Reply

Your email address will not be published.