
Punjab Government Trembles Due To Lack Of Experience Gen jj Singh
- Patiala
- May 16, 2022
- No Comment
- 41
ਪੰਜਾਬ ਸਰਕਾਰ ਤਜਰਬੇ ਦੀ ਘਾਟ ਕਾਰਨ ਕੰਬ ਰਹੀ ਹੈ ਜਨਰਲ ਜੇ.ਜੇ
ਭਾਰਤੀ ਫੌਜ ਦੇ ਸਾਬਕਾ ਮੁਖੀ ਅਤੇ ਭਾਜਪਾ ਆਗੂ ਜਨਰਲ ਜੇ.ਜੇ. ਸਿੰਘ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਕੋਲ਼ ਸਰਕਾਰ ਚਲਾਉਣ ਦਾ ਤਜਰਬਾ ਨਹੀਂ ਹੈ। ਇਸੇ ਕਰਕੇ ਜਲਦੀ ਹੀ ਇਹ ਸਰਕਾਰ ਥਿੜਕਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪਟਿਆਲਾ ’ਚ ਵਾਪਰੀ ਹਿੰਸਾ ਸਮੇਤ ਰਾਜ ਅੰਦਰ ਗੈਂਗਸਟਰਾਂ ਦਾ ਸਰਗਰਮ ਹੋਣਾ ਸਾਬਤ ਕਰਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਹੁਣ ਵੀ ਜੇ ਹਾਲਾਤ ਕਾਬੂ ਹੇਠ ਨਾ ਲਿਆਂਦੇ ਗਏ, ਤਾਂ ਜਨਤਾ ਨੂੰ ਸਰਕਾਰ ਦੀ ਜਵਾਬਦੇਹੀ ਤੈਅ ਕਰਨੀ ਆਉਂਦੀ ਹੈ। ਅੱਜ ਇਥੇ ‘ਪਟਿਆਲਾ ਮੀਡੀਆ ਕਲੱਬ’ ਵਿਖੇ ਪ੍ਰੈਸ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿੱਖਾਂ ਪ੍ਰਤੀ ਵੀ ਪੂਰੀ ਤਰ੍ਹਾਂ ਸੁਹਿਰਦ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵਿਚਾਰ ਚਰਚਾਵਾਂ ਚੱਲ ਰਹੀਆਂ ਹਨ। ਸਾਬਕਾ ਫੌਜ ਮੁਖੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਜਿੰਨਾ ਵੱਡਾ ਬਹੁਮਤ ਦੇ ਕੇ ਜਿਵੇਂ ‘ਆਪ’ ਸਰਕਾਰ ਬਣਾਈ ਹੈ, ਉਸ ਤੋਂ ਵੱਡੀਆਂ ਉਮੀਦਾਂ ਆਸਾਂ ਹਨ, ਪ੍ਰੰਤੂ ਦੋ ਮਹੀਨਿਆਂ ’ਚ ਹੀ ਸਰਕਾਰ ਪ੍ਰਤੀ ਲੋਕ ਮਨਾ ’ਚ ਨਫਰਤ ਪੈਦਾ ਹੋਣ ਲੱਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੱਡੇ ਆਰਥਿਕ ਸੰਕਟ ਅਤੇ ਚੁਣੌਤੀਆਂ ਵਿਚੋਂ ਲੰਘ ਰਿਹਾ ਹੈ ਜਿਸ ਪ੍ਰਤੀ ‘ਆਪ’ ਸਰਕਾਰ ਸੁਹਿਰਦ ਨਹੀਂ ਹੈ।