Two Friends Drowned While Bathing In The Canal

Two Friends Drowned While Bathing In The Canal

  • Patiala
  • May 14, 2022
  • No Comment
  • 74

ਇਥੇ ਭਾਖੜਾ ਨਹਿਰ ’ਚ ਅੱਜ ਨਹਾਉਣ ਗਏ ਬਾਰ੍ਹਵੀਂ ਜਮਾਤ ਦੇ ਦੋ ਦੋਸਤ ਡੁੱਬ ਗਏ। ਇਹ ਮੰਦਭਾਗੀ ਘਟਨਾ ਸ਼ੁੱਕਰਵਾਰ ਨੂੰ ਦੁਪਹਿਰ ਵੇਲੇ ਇਥੋਂ ਕੁਝ ਹੀ ਦੂਰ ਸ਼ਹਿਰ ਦੇ ਬਾਹਰਵਾਰ ਸੰਗਰੂਰ ਰੋਡ ’ਤੇ ਸਥਿਤ ਭਾਖੜਾ ਦੇ ਪਸਿਆਣਾ ਵਾਲ਼ੇ ਪੁਲ਼ਾਂ ਦੇ ਕੋਲ਼ ਵਾਪਰੀ। ਦੋਵੇਂ ਮ੍ਰਿਤਕ ਪਟਿਆਲਾ ਜ਼ਿਲ੍ਹੇ ਦੇ ਦੇਵੀਗੜ੍ਹ ਰੋਡ ’ਤੇ ਸਥਿਤ ਕਸਬਾਨੁਮਾ ਪਿੰਡ ਭੁਨਰਹੇੜੀ ਦੇ ਵਸਨੀਕ ਸਨ। ਦੋਵਾਂ ਦੀ ਉਮਰ 18-18 ਸਾਲ ਸੀ ਤੇ ਉਹ ਦੋਵੇਂ ਹੀ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਸਨ। ਇਤਫਾਕ ਨਾਲ ਦੋਵਾਂ ਦਾ ਨਾਮ ਵੀ ਇਕੋ ਹੀ ‘ਸਾਹਿਲ’ ਸੀ। ਇਸ ਘਟਨਾ ਕਾਰਨ ਨਾ ਸਿਰਫ਼ ਭੁਨਰਹੇੜੀ, ਬਲਕਿ ਸਮੁੱਚੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਸਬੰਧੀ ਇਕੱਤਰ ਕੀਤੇ ਵੇਰਵਿਆਂ ਅਨੁਸਾਰ ਅਤਿ ਦੀ ਗਰਮੀ ਦੇ ਚੱਲਦਿਆਂ ਇਹ ਦੋਵੇਂ ਦੋਸਤ ਆਪਣੇ ਤਿੰਨ ਹੋਰ ਦੋਸਤਾਂ ਨਾਲ਼ ਇਥੇ ਭਾਖੜਾ ਨਹਿਰ ਵਿੱਚ ਨਹਾਉਣ ਲਈ ਆਏ ਸਨ। ਨਾਲ਼ ਆਏ ਤਿੰਨ ਹੋਰ ਲੜਕੇ ਤਾਂ ਡਰਦਿਆਂ ਭਾਖੜਾ ਵਿੱਚ ਨਾ ਉਤਰੇ। ਪਰ ਇਨ੍ਹਾਂ ਦੋਵਾਂ ਨੇ ਭਾਖੜਾ ’ਚ ਛਾਲ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾਂ ਇੱਕ ਦੋ ਵਾਰ ਛਾਲ. ਮਾਰ ਕੇ ਉਹ ਬਾਹਰ ਵੀ ਨਿਕਲ ਆਏ ਸਨ। ਪਰ ਫੇਰ ਇਸ ਕਦਰ ਛਾਲ਼ ਮਾਰੀ ਕਿ ਪਾਣੀ ਦੇ ਵਹਾਅ ’ਚ ਵਹਿਣ ਲੱਗੇ ਤੇ ਦੇਖਦਿਆਂ ਦੇਖਦਿਆਂ ਉਹ ਪਾਣੀ ਦੇ ਤੇਜ਼ ਵਹਾਅ ਵਿਚ ਡੁੱਬ ਗਏ। ਇਸ ਮਗਰੋਂ ਉਨ੍ਹਾਂ ਦੇ ਸਾਥੀਆਂ ਨੇ ਪੁਲੀਸ ਅਤੇ ਗੋਤਾਖੋਰਾਂ ਨੂੰ ਵੀ ਇਤਲਾਹ ਦਿੱਤੀ। ਗੋਤਾਖੋਰ ਟੀਮ ਦੇ ਮੈਂਬਰਾਂ ਨੇ ਵੀ ਦੋਵਾਂ ਨੌਜਵਾਨਾਂ ਦੀ ਕਾਫ਼ੀ ਤਲਾਸ਼ ਕੀਤੀ, ਪਰ ਰਾਤ ਸਵਾ ਨੌਂ ਵਜੇ ਤੱਕ ਦੋਵਾਂ ਦਾ ਕੁਝ ਵੀ ਪਤਾ ਨਹੀਂ ਸੀ ਲੱਗ ਸਕਿਆ।ਪਰ ਰਾਤ ਤੱਕ ਵੀ ਦੋਵਾਂ ਦਾ ਪਤਾ ਨਹੀਂ ਲੱਗ ਸਕਿਆ। ਇਥੇ ਦੱਸਣਯੋਗ ਹੈ ਕਿ ਪ੍ਰਸ਼ਾਸਨ ਨੇ ਨਹਿਰਾਂ ’ਚ ਨਹਾਉਣ ’ਤੇ ਪਾਬੰਦੀ ਲਗਾਈ ਹੋਈ ਹੈ ਪਰ ਲੋਕ ਪ੍ਰਸ਼ਾਸਨ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਖਤਰਾ ਮੁੱਲ ਲੈ ਰਹੇ ਹਨ। ਜਾਣਕਾਰੀ ਅਨੁਸਾਰ ਦੋਵਾਂ ਦਾ ਨਾਮ ਭਾਵੇਂ ਸਾਹਿਲ ਸੀ। ਪਰ ਇਨ੍ਹਾਂ ਵਿਚੋਂ ਇੱਕ ਦੇ ਪਿਤਾ ਦਾ ਨਾਮ ਕੁਲਦੀਪ ਸਿੰਘ ਅਤੇ ਦੂਜੇ ਦੇ ਪਿਤਾ ਦਾ ਨਾਮ ਕੁਲਵਿੰਦਰ ਸਿੰਘ ਹੈ। ਇਨ੍ਹਾਂ ਵਿਚੋਂ ਇੱਕ ਭੁਨਰਹੇੜੀ ਵਿਚਲੇ ਸਰਕਾਰੀ ਸਕੂਲ ਵਿਚ ਪੜ੍ਹਦਾ ਸੀ। ਜਦਕਿ ਦੂਜਾ ਗੌਡ ਗਿਫਟ ਸਕੂਲ ਵਿਚ ਪੜ੍ਹਦਾ ਸੀ। ਉਂਜ ਦੋਵਾਂ ਦੀ ਜਮਾਤ ਬਾਰ੍ਹਵੀਂ ਸੀ ਜਿਨ੍ਹਾਂ ਦਾ ਸੋਮਵਾਰ ਨੂੰ ਪੇਪਰ ਵੀ ਸੀ। ਉਂਜ ਦੋਵੇਂ ਹੀ ਗਰੀਬ ਘਰਾਂ ਦੇ ਬੱੱਚੇ ਦੱਸੇ ਜਾ ਰਹੇ ਹਨ। ਹਲਕਾ ਸਨੌਰ ਦੇ ਆਪ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ, ਸਾਬਕਾ ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਹੈਰੀ ਮਾਨ ਨੇ ਦੋਵਾਂ ਬੱਚਿਆਂ ਦੀ ਮੌਤ ’ਤੇ ਗਹਿਰਾ ਦੁੱਖ ਜ਼ਾਹਿਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ। 

Related post

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ

ਰੂਸ ’ਚ ਈਂਧਨ ਟੈਂਕਰ ’ਚ ਅੱਗ ਲੱਗਣ ਕਾਰਨ 3…

 ਰੂਸ ਦੇ ਰਿਆਜਾਨ ਸ਼ਹਿਰ ਕੋਲ ਇਕ ਹਵਾਈ ਅੱਡੇ ਕੋਲ ਈਂਧਨ ਟੈਂਕਰ ’ਚ ਧਮਾਕੇ ਕਾਰਨ ਅੱਗ ਲੱਗਣ ਨਾਲ 3 ਲੋਕਾਂ ਦੀ ਮੌਤ…
ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ, ਭਾਰਤ ਦੇ ਰਾਜਦੂਤ ਤਰਨਜੀਤ ਸੰਧੂ ਨੇ ਕੀਤਾ ਸਨਮਾਨਿਤ

ਗੂਗਲ ਦੇ CEO ਸੁੰਦਰ ਪਿਚਾਈ ਨੂੰ ਮਿਲਿਆ ਪਦਮ ਭੂਸ਼ਣ,…

ਗੂਗਲ ਅਤੇ ਅਲਫਾਬੇਟ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਸੁੰਦਰ ਪਿਚਾਈ ਨੂੰ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਨਾਗਰਿਕ ਸਨਮਾਨ…
ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਮਾਮਲੇ ’ਚ ਨਵਾਂ ਮੋੜ

ਬੀਤੇ ਦਿਨੀਂ ਜੀ.ਟੀ. ਰੋਡ ’ਤੇ ਪੈਂਦੇ ਜ਼ਿਲ੍ਹੇ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਦਾ ਭਰਿਆ ਟਰੱਕ ਪਲਟਣ ਉਪਰੰਤ ਸੇਬਾਂ ਦੀਆਂ ਪੇਟੀਆਂ ਚੁੱਕ…

Leave a Reply

Your email address will not be published. Required fields are marked *