Patiala Woe To Those Who Steal Electricity Powercom Released The Whatsapp number For The Complaint

Patiala Woe To Those Who Steal Electricity Powercom Released The Whatsapp number For The Complaint

  • Patiala
  • May 13, 2022
  • No Comment
  • 40

ਪੰਚਾਇਤੀ ਜ਼ਮੀਨਾਂ ‘ਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਤੋਂ ਬਾਅਦ ਹੁਣ ਬਿਜਲੀ ਚੋਰੀ ਕਰਨ ਵਾਲਿਆਂ ਦੀ ਸ਼ਾਮਤ ਆ ਗਈ

 

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਬੁਲਾਰੇ ਨੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾ ਨੂੰ ਸੂਬੇ ਵਿੱਚ ਬਿਜਲੀ ਦੀ ਚੋਰੀ ਬਾਰੇ ਸਹੀ ਜਾਣਕਾਰੀ ਦੇ ਕੇ ਬਿਜਲੀ ਦੀ ਚੋਰੀ ਨੂੰ ਰੋਕਣ ‘ਚ PSPCL ਦੀ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਖਪਤਕਾਰ/ਨਾਗਰਿਕ ਬਿਜਲੀ ਦੀ ਚੋਰੀ ਬਾਰੇ ਵਟਸਐਪ ਨੰਬਰ (WhatsApp Number) 96461-75770 ‘ਤੇ ਜਾਣਕਾਰੀ ਦੇ ਸਕਦਾ ਹੈ। ਪੀਐਸਪੀਸੀਐਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਪਛਾਣ ਗੁਪਤ ਰੱਖੀ ਜਾਵੇਗੀ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਹਰ ਸਾਲ ਔਸਤ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਹੈ ਜਿਸ ਨੂੰ ਰੋਕਣਾ ਬੇਹੱਦ ਜ਼ਰੂਰੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਇੰਨਫੋਰਸਮੈਂਟ ਵਿੰਗ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਤਰਨਤਾਰਨ ਜਿਲ੍ਹੇ ਦੇ ਭਿੱਖੀਵਿੰਡ ਕਸਬੇ ਵਿੱਚ ਇੱਕ ਡੇਰੇ ਵੱਲੋਂ ਕੀਤੀ ਜਾ ਰਹੀ ਵੱਡੇ ਪੈਮਾਨੇ ਤੇ ਬਿਜਲੀ ਚੋਰੀ ਫੜੀ ਗਈ। ਬੁਲਾਰੇ ਨੇ ਦੱਸਿਆ ਕਿ ਬਿਜਲੀ ਚੋਰੀ ਦੀ ਸ਼ਿਕਾਇਤ ਦੀ ਪੜਤਾਲ ਕਰਨ ਲਈ ਇੰਨਫੋਰਸਮੈਂਟ ਵਿੰਗ ਦੀ ਤਰਨਤਾਰਨ ਟੀਮ ਜਦੋਂ ਭਿੱਖੀਵਿੰਡ ਵਿਖੇ ਇੱਕ ਡੇਰੇ ਪਹੁੰਚੀ ਤਾਂ ਮੌਕੇ ਤੇ ਪਾਇਆ ਕਿ ਡੇਰੇ ਵਲੋ ਗੈਰ-ਕਾਨੂੰਨੀ ਰੂਪ ਨਾਲ ਇਕ ਨਾਜਾਇਜ਼ ਟਰਾਂਸਫਾਰਮਰ ਨੂੰ ਸਿੱਧੇ ਤੌਰ ਤੇ ਹਾਈ ਟੈਂਸ਼ਨ ਤਾਰਾ ਨਾਲ ਜੋੜ ਕੇ ਉਸ ਤੋਂ ਵੱਡੇ ਪੈਮਾਨੇ ਵਿੱਚ ਬਿਜਲੀ ਚੋਰੀ ਕੀਤੀ ਜਾ ਰਹੀ ਸੀ। ਟੀਮ ਵੱਲੋਂ ਮੌਕੇ ਤੇ ਬਿਜਲੀ ਦਾ ਲੋਡ ਚੈੱਕ ਕਰਨ ਤੇ 17 ਏ.ਸੀ, 8 ਗੀਜਰ, 4 ਮੌਟਰਾਂ, 196 ਲਾਈਟਾਂ ਅਤੇ 87 ਪੱਖੇ ਤੋਂ ਵੀ ਜ਼ਿਆਦਾ ਲੋਡ ਸਿੱਧੀ ਬਿਜਲੀ ਚੋਰੀ ਰਾਹੀ ਚੱਲਦਾ ਪਾਇਆ ਗਿਆ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫਸਰ ਸੁਰ-ਸਿੰਘ ਵਲੋਂ ਇਸ ਸਬੰਧੀ ਲਗਪਗ 26 ਲੱਖ ਰੁਪਏ ਦਾ ਨੋਟਿਸ ਭੇਜਿਆ ਗਿਆ ਹੈ ਅਤੇ ਇਸ ਸਬੰਧ ਵਿੱਚ ਐਫ.ਆਈ.ਆਰ ਕਰਵਾਉਣ ਦਰਜ ਕਰਵਾਓਣ ਲਈ ਐਂਟੀ ਪਾਵਰ ਥੈਫਟ ਥਾਣਾ ਵੇਰਕਾ, ਅੰਮ੍ਰਿਤਸਰ ਨੂੰ ਵੀ ਸਬੰਧਤ ਦਫਤਰ ਵਲੋਂ ਲਿਖ ਦਿੱਤਾ ਗਿਆ ਹੈ।

 

Related post

‘Operation Fly Formula’: Biden invokes wartime act to address infant formula shortage

‘Operation Fly Formula’: Biden invokes wartime act to address…

US President Joe Biden on Wednesday (local time) invoked the Defense Production Act to ramp up the production of infant formula…
Canada Regular travel and public health standards do not go Together

Canada Regular travel and public health standards do not…

 ਕੈਨੇਡੀਅਨ ਏਅਰਪੋਰਟਸ ਕਾਊਂਸਲ ਦਾ ਕਹਿਣਾ ਹੈ ਕਿ ਕੈਨੇਡੀਅਨ ਏਅਰਪੋਰਟਸ ਉੱਤੇ ਇੰਟਰਨੈਸ਼ਨਲ ਫਲਾਈਟਸ ਕਾਰਨ ਐਨੀ ਭੀੜ ਲੱਗੀ ਹੋਈ ਹੈ ਕਿ ਲੈਂਡ ਕਰਨ…
Pietersen blamed the constant chopping and changing in the playing eleven.

Pietersen blamed the constant chopping and changing in the…

Former England cricketer Kevin Pietersen reckons Kolkata Knight Riders are too good a team to be languishing at the bottom half…

Leave a Reply

Your email address will not be published.