ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਸਕੂਲ ਖੋਲ੍ਹਣ ਵਾਲੇ ਪ੍ਰਾਈਵੇਟ ਸਕੂਲਾਂ 'ਤੇ ਸਰਕਾਰ ਦੀ ਵੱਡੀ ਕਾਰਵਾਈ

ਲੁਧਿਆਣਾ : ਪੰਜਾਬ ਵਿਚ ਪੈ ਰਹੀ ਅੱਤ ਦੀ ਗਰਮੀ ਦੌਰਾਨ ਪੰਜਾਬ ਸਰਕਾਰ ਵਲੋਂ ਸਕੂਲਾਂ ਵਿਚ ਛੁੱਟੀਆਂ ਕਰਨ ਹੁਕਮਾਂ ਨੂੰ ਟਿੱਚ ਜਾਣਨ ਵਾਲੇ ਪ੍ਰਾਈਵੇਟ ਸਕੂਲਾਂ 'ਤੇ ਵਿਭਾਗ ਨੇ ਸਖ਼ਤ ਕਾਰਵਾਈ ਕੀਤੀ ਹੈ। ਵਿਭਾਗ ਵਲੋਂ ਜਾਰੀ ਸੂਚਨਾ ਮੁਤਾਬਕ ਗਰਮੀਆਂ ਦੀਆਂ ਛੁੱਟੀਆਂ ਦੇ ਬਾਵਜੂਦ ਕੁਝ ਪ੍ਰਾਈਵੇਟ ਸਕੂਲ ਖੁਲ੍ਹਣ ਸੰਬੰਧੀ ਸ਼ਿਕਾਇਤਾਂ ਮਿਲੀਆਂ ਸਨ ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਉਨ੍ਹਾਂ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।
ਇਨ੍ਹਾਂ ਸਕੂਲਾਂ ਵਿਚ ਟੈਗਰ ਇੰਟਰਨੈਸ਼ਨਲ ਸਕੂਲ ਲੁਧਿਆਣਾ, ਜੋਸਪ ਸੈਕਰਡ ਹਾਰਟ ਸਕੂਲ ਸਾਊਥ ਸਿਟੀ ਲੁਧਿਆਣਾ, ਗੁਰੂ ਨਾਨਕ ਪਬਲਿਕ ਸਕੂਲ ਬੱਸੀਆ, ਗੁਰੂ ਹਰਕ੍ਰਿਸ਼ਨ ਆਦਰਸ਼ ਸਕੂਲ ਧਾਂਦਰਾ, ਪਿੰਕੀ ਪਲੇਅ ਵੇ ਸਕੂਲ ਸਰਾਭਾ ਨਗਰ, ਗੁਰੂ ਹਰਕ੍ਰਿਸ਼ਨ ਸਕੂਲ ਧਾਂਦਰਾ, ਈ-ਕਨੇਡੀਅਨ ਸਕੂਲ ਮਾਣਕਵਾਲ ਧਾਂਦਰਾ ਰੋਡ, ਸ੍ਰੀਰਾਮ ਯੂਨੀਵਰਸਲ ਸਕੂਲ ਸਰਾਭਾ ਨਗਰ, ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ, ਸੈਂਟਰਲ ਮਾਡਲ ਹ/ਸ ਸਕੂਲ ਲੁਧਿਆਣਾ ਸ਼ਾਮਲ ਹਨ।
ਬੁਰਸ਼ ਕਰਨ ਤੋਂ ਪਹਿਲਾਂ ਜਾਂ ਬਾਅਦ 'ਚ, ਜਾਣੋ ਸਵੇਰੇ ਉੱਠ ਕੇ ਕਦੋਂ ਪੀਣਾ ਚਾਹੀਦਾ ਪਾਣੀ?
ਆਸਾਰਾਮ ਬਾਪੂ ‘ਤੇ ਦਸਤਾਵੇਜ਼ੀ: SC ਵੱਲੋਂ ਡਿਸਕਵਰੀ ਇੰਡੀਆ ਦੇ ਅਧਿਕਾਰੀਆਂ ਨੂੰ ਅੰਤਰਿਮ ਪੁਲੀਸ ਸੁਰੱਖਿਆ
ਅਮਰੀਕੀ ਨੇਮਾਂ ਤਹਿਤ ਭਾਰਤੀਆਂ ਦੀ ਹੋਈ ਵਤਨ ਵਾਪਸੀ: ਜੈਸ਼ੰਕਰ