India's Got Latent 'ਚ ਜਾ ਕੇ ਬੁਰਾ ਫ਼ਸਿਆ ਰਣਵੀਰ ਅਲਾਹਾਬਾਦੀਆ, BPraak ਨੇ ਰੱਦ ਕੀਤਾ Podcast
.jpg)
Entertainment Desk : 'ਤੇਰੀ ਮਿੱਟੀ', 'ਮਨ ਭਰਿਆ' ਤੇ ਅਜਿਹੇ ਹੋਰ ਕਿੰਨੇ ਹੀ ਸੁਪਰਹਿੱਟ ਗੀਤ ਗਾ ਚੁੱਕੇ ਮਸ਼ਹੂਰ ਪੰਜਾਬੀ ਤੇ ਬਾਲੀਵੁੱਡ ਗਾਇਕ ਬੀ ਪ੍ਰਾਕ ਨੇ ਯੂਟਿਊਬਰ ਰਣਵੀਰ ਅਲਾਹਾਬਾਦੀਆ ਵੱਲੋਂ 'ਇੰਡੀਆਜ਼ ਗੌਟ ਲੇਟੈਂਟ' ਸ਼ੋਅ 'ਚ ਵਰਤੀ ਗਈ ਮਾੜੀ ਸ਼ਬਦਾਵਲੀ ਤੋਂ ਬਾਅਦ ਬੀਅਰਬਾਈਸੈਪਸ ਦੇ ਪੌਡਕਾਸਟ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਰਣਵੀਰ (ਬੀਅਰਬਾਈਸੈਪਸ) ਨੇ ਸਮੈ ਰੈਨਾ ਦੇ ਸ਼ੋਅ, ਇੰਡੀਆਜ਼ ਗੌਟ ਲੇਟੈਂਟ 'ਚ ਡਾਰਕ ਕਾਮੇਡੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੀ ਬਜਾਏ ਉਸ ਨੂੰ ਆਪਣੀਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਦਰਸ਼ਕਾਂ ਦਾ ਵਿਰੋਧ ਸਹਿਣਾ ਪੈ ਰਿਹਾ ਹੈ। ਇਸ ਮਾਮਲੇ 'ਚ ਬੀ ਪ੍ਰਾਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਿਰਾਸ਼ਾ ਜ਼ਾਹਿਰ ਕਰਦਿਆਂ ਰਣਵੀਰ ਅਲਾਹਾਬਾਦੀਆ ਦੀਆਂ ਟਿੱਪਣੀਆਂ ਦੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਉਹ ਰਣਵੀਰ ਦੇ ਸ਼ੋਅ 'ਬੀਅਰਬਾਈਸੈਪਸ' 'ਚ ਪੌਡਕਾਸਟ ਲਈ ਆਉਣ ਵਾਲੇ ਸਨ, ਪਰ ਉਸ ਦੀ "ਮਾੜੀ ਸੋਚ" ਅਤੇ ਅਪਮਾਨਜਨਕ ਭਾਸ਼ਾ ਕਾਰਨ ਉਨ੍ਹਾਂ ਨੇ ਹੁਣ ਇਹ ਪੌਡਕਾਸਟ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਆਪਣੀ ਵੀਡੀਓ 'ਚ ਬੀ ਪ੍ਰਾਕ ਨੇ ਕਿਹਾ, "ਰਾਧੇ ਰਾਧੇ ਦੋਸਤੋ ! ਤੁਸੀਂ ਸਾਰੇ ਕਿਵੇਂ ਹੋ ? ਦੋਸਤੋ, ਮੈਂ ਬੀਅਰਬਾਈਸੈਪਸ ਦੇ ਸ਼ੋਅ 'ਚ ਪੌਡਕਾਸਟ ਕਰਨ ਜਾ ਰਿਹਾ ਸੀ, ਪਰ ਹੁਣ ਮੈਂ ਇਸ ਨੂੰ ਰੱਦ ਕਰ ਦਿੱਤਾ ਹੈ। ਕਿਉਂਕਿ ਤੁਸੀਂ ਜਾਣਦੇ ਹੋ ਕਿ ਉਸ ਦੀ ਕਿਸ ਤਰ੍ਹਾਂ ਦੀ ਤਰਸਯੋਗ ਸੋਚ ਹੈ ਅਤੇ ਉਹ ਕਿਸ ਤਰ੍ਹਾਂ ਦੇ ਸ਼ਬਦਾਂ ਦੀ ਵਰਤੋਂ ਕਰਦਾ ਹੈ।'' ਉਨ੍ਹਾਂ ਅੱਗੇ ਕਿਹਾ, ''ਸਮੈ ਰੈਨਾ ਦੇ ਸ਼ੋਅ 'ਤੇ ਜੋ ਹੋ ਰਿਹਾ ਹੈ, ਇਹ ਸਾਡੀ ਭਾਰਤੀ ਸੰਸਕ੍ਰਿਤੀ ਨਹੀਂ ਹੈ। ਇਹ ਬਿਲਕੁਲ ਵੀ ਸਾਡੀ ਸੰਸਕ੍ਰਿਤੀ ਨਹੀਂ ਹੈ।"ਬੀ ਪ੍ਰਾਕ ਨੇ ਸ਼ੋਅ ਵਿੱਚ ਕੀਤੀ ਗਈ ਗੰਦੀ ਕਾਮੇਡੀ ਦੀ ਵੀ ਆਲੋਚਨਾ ਕੀਤੀ, ਖਾਸ ਤੌਰ 'ਤੇ ਮਾਪਿਆਂ ਦੀਆਂ ਨਿੱਜੀ ਗੱਲਾਂ 'ਤੇ ਚਰਚਾ ਕੀਤੇ ਜਾਣ ਦੇ ਤਰੀਕੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ, "ਆਪਣੇ ਮਾਪਿਆਂ ਦੀਆਂ ਨਿੱਜੀ ਗੱਲਾਂ ਤੁਸੀਂ ਕਿਵੇਂ ਕਰ ਰਹੇ ਹੋ ? ਤੁਸੀਂ ਕਿਸ ਬਾਰੇ ਗੱਲ ਕਰ ਰਹੇ ਹੋ ? ਕੀ ਇਹ ਕਾਮੇਡੀ ਹੈ ? ਇਹ ਬਿਲਕੁਲ ਵੀ ਕਾਮੇਡੀ ਨਹੀਂ ਹੈ! ਇਹ ਬਿਲਕੁਲ ਵੀ ਸਟੈਂਡ-ਅੱਪ ਕਾਮੇਡੀ ਨਹੀਂ ਹੈ। ਲੋਕਾਂ ਨਾਲ ਮਾੜਾ ਵਿਵਹਾਰ ਕਰਨਾ, ਤੇ ਲੋਕਾਂ ਨੂੰ ਵੀ ਦੁਰਵਿਵਹਾਰ ਕਰਨਾ ਸਿਖਾਉਣਾ - ਇਹ ਕਿਹੜੀ ਜਨਰੇਸ਼ਨ ਹੈ ? ਮੈਨੂੰ ਸਮਝ ਨਹੀਂ ਆ ਰਿਹਾ ਕਿ ਇਹ ਕੀ ਹੋ ਰਿਹਾ ਹੈ।"
ਕੇਂਦਰ ਸਰਕਾਰ ਜੰਮੂ-ਕਸ਼ਮੀਰ ਨੂੰ ਸੂਬੇ ਦੇ ਦਰਜੇ ਦੀ ਬਹਾਲੀ ਲਈ 20 ਅਗਸਤ ਨੂੰ ਲੋਕ ਸਭਾ ਵਿਚ ਜੰਮੂ-ਕਸ਼ਮੀਰ ਪੁਨਰ-ਗਠਨ ਸੰਵਿਧਾਨ ਸੋਧ ਬਿੱਲ ਪੇਸ਼ ਕਰ ਸਕਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਪੂਨਮਦੀਪ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ-163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਖ਼ਤ ਹੁਕਮ ਜਾਰੀ ਕੀਤੇ ਹਨ।
ਅੱਖਾਂ ਦੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਬਹੁਤ ਜ਼ਰੂਰੀ ਹੈ ਪਰ ਕੁਝ ਖਾਣ-ਪੀਣ ਦੀਆਂ ਚੀਜ਼ਾਂ ਅਜਿਹੀਆਂ ਹਨ ਜੋ ਜ਼ਿਆਦਾ ਖਾਣ ਨਾਲ ਅੱਖਾਂ ਦੀ ਰੌਸ਼ਨੀ ਘਟਾ ਸਕਦੀਆਂ ਹਨ ਅਤੇ ਵੱਖ-ਵੱਖ ਰੋਗਾਂ ਦਾ ਕਾਰਣ ਬਣ ਸਕਦੀਆਂ ਹਨ। ਆਓ ਜਾਣਦੇ ਹਾਂ ਕਿਹੜੇ ਫੂਡਸ ਅੱਖਾਂ ਲਈ ਨੁਕਸਾਨਦਾਇਕ ਹਨ ਅਤੇ ਉਨ੍ਹਾਂ ਦੇ ਸਾਈਡ ਇਫੈਕਟ