ਪੈਸੇ ਦੀ ਅਦਾਇਗੀ ਨੂੰ ਆਸਾਨ ਬਣਾਉਣ ਲਈ ਬਣਾਏ ਗਏ ਸਨ ਐਪਸ
ਮੋਬਾਈਲ ਫੋਨ ਰਾਹੀਂ ਇਕ ਖਾਤੇ ਤੋਂ ਦੂਜੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰਨ ਨੂੰ ਆਸਾਨ ਬਣਾਉਣ ਲਈ ਕਈ ਐਪਸ ਬਣਾਏ ਗਏ, ਪਰ ਇਸ ਸਿਸਟਮ ਨੂੰ ਕੁਝ ਸ਼ਾਤਿਰ ਲੋਕਾਂ ਨੇ ਠੱਗੀ ਬਣਾਉਣ ਦਾ ਸਾਧਨ ਬਣਾ ਲਿਆ। ਮਾਹਿਰਾਂ ਨੇ ਮੋਬਾਈਲ ਫੋਨਾਂ ’ਤੇ ਗੂਗਲ ਪੇਅ, ਫ਼ੋਨ ਪੇਅ, ਪੇਟੀਐੱਮ ਅਤੇ ਕਈ ਹੋਰ ਆਨਲਾਈਨ ਐਪਾਂ ਆਦਿ ਨੂੰ ਲੋਕਾਂ ਨੂੰ ਸਹੂਲਤ ਦੇਣ ਲਈ ਬਣਾਇਆ ਗਿਆ ਸੀ ਪਰ ਹੁਣ ਇਨ੍ਹਾਂ ਐਪਾਂ ਨੂੰ ਧੋਖਾਦੇਹੀ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੇ ਆਪਣਾ ਹਥਿਆਰ ਬਣਾ ਲਿਆ ਹੈ, ਜਿਸ ਕਾਰਨ ਉਹ ਕਿਤੇ ਵੀ ਬੈਠੇ ਹੋਏ ਵੀ ਕੁਝ ਹੀ ਮਿੰਟਾਂ ਵਿੱਚ ਕਿਸੇ ਦੇ ਬੈਂਕ ਖਾਤੇ ਵਿੱਚੋਂ ਸਾਰੀ ਰਕਮ ਕੱਢ ਲੈਂਦੇ ਹਨ।
ਲੋਕਾਂ ਨੂੰ ਵੀ ਜਾਗਰੂਕ ਹੋਣ ਦੀ ਲੋੜ
ਹੁਣ ਲੋਕਾਂ ਨੂੰ ਅਜਿਹੇ ਮਾਮਲਿਆਂ ਬਾਰੇ ਜਾਗਰੂਕ ਹੋਣਾ ਪਵੇਗਾ, ਤਾਂ ਹੀ ਅਜਿਹੇ ਮਾਮਲਿਆਂ ’ਤੇ ਲਗਾਮ ਲੱਗੇਗੀ। ਜੇਕਰ ਕਿਸੇ ਨੂੰ ਵੀ ਕਿਸੇ ਅਣਜਾਣ ਵਿਅਕਤੀ ਦਾ ਕਾਲ ਆਉਂਦੀ ਹੈ ਤਾਂ ਉਹ ਫੋਨ ਨੂੰ ਧਿਆਨ ਨਾਲ ਸੁਣਨ ਅਤੇ ਕਿਸੇ ਨਾਲ ਕੋਈ ਵੀ ਓ. ਟੀ. ਪੀ. ਸਾਂਝਾ ਨਾ ਕਰਨ ਅਤੇ ਕਿਸੇ ਹੋਰ ਬੈਂਕ ਜਾਂ ਕ੍ਰੈਡਿਟ ਕਾਰਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰਨ, ਨਹੀਂ ਤਾਂ ਜੇਕਰ ਉਹ ਇਹ ਜਾਣਕਾਰੀ ਹੈਕਰ ਨਾਲ ਸਾਂਝੀ ਕਰਦੇ ਹਨ, ਤਾਂ ਉਹ ਕਿਸੇ ਵੀ ਸਮੇਂ ਆਨਲਾਈਨ ਠੱਗੀ ਦਾ ਸ਼ਿਕਾਰ ਹੋ ਸਕਦੇ ਹਨ।
1930 ਨੰਬਰ ’ਤੇ ਕਰੋ ਕਾਲ, ਤੁਰੰਤ ਰਕਮ ਹੋ ਜਾਵੇਗੀ ਫਰੀਜ : ਪੁਲਸ ਕਮਿਸ਼ਨਰ ਭੁੱਲਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕੰਮ ਲਈ ਵਿਸ਼ੇਸ਼ ਤੌਰ ’ਤੇ ਪੜ੍ਹੇ-ਲਿਖੇ ਅਤੇ ਮਾਹਿਰ ਅਧਿਕਾਰੀਆਂ ਦੀ ਇੱਕ ਹਾਈਟੈੱਕ ਟੀਮ ਬਣਾਈ ਹੈ। ਨਵੀਂ ਟੀਮ ਬਹੁਤ ਤਤਪਰ ਹੈ ਅਤੇ ਔਨਲਾਈਨ ਧੋਖਾਧੜੀ ਦੇ ਬਹੁਤ ਸਾਰੇ ਮਾਮਲਿਆਂ ਨੂੰ ਹੱਲ ਕਰ ਰਹੀ ਹੈ। ਸਭ ਤੋਂ ਮਹੱਤਵਪੂਰਨ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਆਨਲਾਈਨ ਧੋਖਾਧੜੀ ਦੇ ਮਾਮਲਿਆਂ ਸਬੰਧੀ ਸ਼ਿਕਾਇਤਾਂ ਦਰਜ ਕਰਨ ਲਈ ਦੋ ਪੋਰਟਲ ਬਣਾਏ ਗਏ ਹਨ। ਇਨ੍ਹਾਂ ਵਿੱਚੋਂ ਇੱਕ ਹੈਲਪਲਾਈਨ ਨੰਬਰ 1930, ਯੂ. ਐਨ.ਸੀ.ਆਰ.ਬੀ ਪੋਰਟਲ ਅਤੇ ਦੂਜਾ ਪੋਰਟਲ ਪੀ. ਜੀ. ਡੀ ਹੈ, ਜਿਸ ਨੂੰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਜਾਰੀ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਵਿਭਾਗ ਕੋਲ ਜੋ ਵੀ ਸ਼ਿਕਾਇਤ ਆਉਂਦੀ ਹੈ, ਉਸ ਦੀ ਸੂਚਨਾ ਤੁਰੰਤ ਕਮਿਨਰੈਟ ਪੇਜ 'ਤੇ ਪਾ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਕਿਸੇ ਨਾ ਕਿਸੇ ਮਾਮਲੇ 'ਤੇ ਅਧਿਕਾਰੀ ਜੋ ਵੀ ਕੰਮ ਕਰਦੇ ਹਨ, ਉਸ ਦਾ ਪੂਰਾ ਵੇਰਵਾ ਕਮਿਸ਼ਨਰੇਟ ਪੁਲਸ ਦੇ ਪੇਜ ’ਤੇ ਪਾ ਦਿੱਤਾ ਜਾਂਦਾ ਹੈ, ਤਾਂ ਜੋ ਸ਼ਿਕਾਇਤਕਰਤਾ ਨੂੰ ਆਪਣੇ ਕੇਸ ਸਬੰਧੀ ਰੋਜ਼ਾਨਾ ਪੁਲਿਸ ਦੇ ਕੰਮ ਦੀ ਜਾਣਕਾਰੀ ਮਿਲ ਸਕੇ । ਕਮਿਸ਼ਨਰ ਭੁੱਲਰ ਨੇ ਕਿਹਾ ਕਿ ਅਜਿਹੇ ਮਾਮਲਿਆਂ ਪ੍ਰਤੀ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕਿਸੇ ਅਣਪਛਾਤੇ ਵਿਅਕਤੀ ਦਾ ਫੋਨ ਆਉਂਦਾ ਹੈ ਤਾਂ ਉਸ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ, ਤਾਂ ਜੋ ਕੋਈ ਵੀ ਹੈਕਰ ਤੁਹਾਨੂੰ ਇਮੋਸ਼ਨਲ ਬਲੈਕਮੇਲ ਨਾ ਕਰ ਸਕੇ। ਜੇਕਰ ਅਜਿਹੀ ਧੋਖਾਧੜੀ ਹੁੰਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਹੈਲਪਲਾਈਨ ਨੰਬਰ 1930 ’ਤੇ ਕੇਸ ਦਰਜ ਕਰਵਾਉਣਾ ਚਾਹੀਦਾ ਹੈ। ਇਸ ਨਾਲ ਧੋਖਾਧੜੀ ਕਰਕੇ ਗਬਨ ਕੀਤਾ ਸਾਰਾ ਪੈਸਾ ਤੁਰੰਤ ਫਰੀਜ਼ ਹੋ ਜਾਂਦਾ ਹੈ। ਇਸ ਤੋਂ ਬਾਅਦ ਪੁਲਸ ਨੂੰ ਤੁਰੰਤ ਇਸ ਗੱਲ ਦੀ ਜਾਣਕਾਰੀ ਮਿਲ ਜਾਵੇਗੀ ਕਿ ਪੈਸੇ ਕਿਸ ਦੇ ਖਾਤੇ ਵਿੱਚ ਟਰਾਂਸਫਰ ਕੀਤੇ ਜਾ ਰਹੇ ਹਨ ਜਾਂ ਕਿਤੇ ਗਏ ਹਨ। ਇਸ ਨਾਲ ਆਖ਼ਰਕਾਰ ਧੋਖਾਧੜੀ ਕਰਨ ਵਾਲਾ ਸ਼ਾਤਿਰ ਮੁਲਜਮ ਪੁਲਸ ਦੀ ਗ੍ਰਿਫਤ ਵਿੱਚ ਹੋਵੇਗਾ।
ਬੱਚੇ ਨੂੰ ਰੋਜ਼ਾਨਾ ਦਿਓ ਇਹ ਪੰਜ ਚੀਜ਼ਾਂ, ਦਿਨਾਂ 'ਚ ਵਧੇਗਾ ਕੱਦ-ਕਾਠ
39 ਸਾਲ ਦੀ ਉਮਰ 'ਚ ਇਸ ਮਸ਼ਹੂਰ ਕਾਮੇਡੀਅਨ ਦਾ ਹੋਇਆ ਦਿਹਾਂਤ
ਸਰਕਾਰ ਨੇ ਪੁਲਸ ਰਾਹੀਂ ਭੇਜਿਆ ਕਿਸਾਨਾਂ ਨਾਲ ਗੱਲਬਾਤ ਦਾ ਸੱਦਾ, ਅੱਜ ਦਾ ਦਿੱਲੀ ਮਾਰਚ ਕੀਤਾ ਗਿਆ ਮੁਲਤਵੀ