ਕੁੱਟਮਾਰ ਤੋਂ ਬਾਅਦ ਮੋਬਾਇਲ ਫੋਨ ਲੈ ਕੇ 3 ਨੌਜਵਾਨ ਫ਼ਰਾਰ
ਚੰਡੀਗੜ੍ਹ (Lovepreet) : ਟਰਾਂਸਪੋਰਟ ਲਾਈਟ ਪੁਆਇੰਟ ’ਤੇ ਤਿੰਨ ਨੌਜਵਾਨ ਫੋਨ ਖੋਹ ਕੇ ਫ਼ਰਾਰ ਹੋ ਗਏ। ਬਾਪੂਧਾਮ ਨਿਵਾਸੀ ਮੁਹੰਮਦ ਹੁਜੈਫਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-26 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦੀ ਜਾਂਚ ਕਰਕੇ ਅਣਪਛਾਤੇ ’ਤੇ ਮਾਮਲਾ ਦਰਜ ਕੀਤਾ ਹੈ।ਬਾਪੂਧਾਮ ਨਿਵਾਸੀ ਮੁਹੰਮਦ ਹੁਜੈਫਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮੰਗਲਵਾਰ ਰਾਤ ਕੰਮ ਕਰਕੇ ਘਰ ਜਾ ਰਿਹਾ ਸੀ। ਟਰਾਂਸਪੋਰਟ ਲਾਈਟ ਪੁਆਇੰਟ ’ਤੇ ਤਿੰਨ ਨੌਜਵਾਨਾਂ ਨੇ ਰਸਤਾ ਰੋਕ ਲਿਆ। ਵਿਰੋਧ ਕਰਨ ’ਤੇ ਤਿੰਨੋਂ ਨੌਜਵਾਨ ਕੁੱਟਮਾਰ ਕਰਨ ਲੱਗੇ ਅਤੇ ਫੋਨ ਖੋਹ ਕੇ ਫ਼ਰਾਰ ਹੋ ਗਏ। ਸੈਕਟਰ-26 ਥਾਣਾ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਹੁਜੈਫਾ ਦੇ ਬਿਆਨ ਦਰਜ ਕਰਕੇ ਅਣਪਛਾਤੇ ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ ਹੈ।