
ਚਾਰਾ ਘੋਟਾਲੇ ਦੇ 5ਵੇਂ ਕੇਸ ’ਚ ਵੀ ਲਾਲੂ ਯਾਦਵ ਦੋਸ਼ੀ ਕਰਾਰ
- National
- February 15, 2022
- No Comment
- 60
950 ਕਰੋੜ ਰੁਪਏ ਦੇ ਦੇਸ਼ ਦੇ ਬਹੁ-ਚਰਚਿਤ ਚਾਰਾ ਘੋਟਾਲੇ ਦੇ ਸਭ ਤੋਂ ਵੱਡੇ ਕੇਸ ਵਿੱਚ ਮੰਗਲਵਾਰ ਨੂੰ ਫੈਸਲਾ ਆ ਗਿਆ, ਜਿਸ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਲਾਲੂ ਯਾਦਵ ਸਣੇ 75 ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ। ਜਦਕਿ 24 ਲੋਕ ਬਰੀ ਕਰ ਦਿੱਤੇ ਗਏ।
ਦੋਸ਼ੀ ਕਰਾਰ ਦਿੱਤੇ ਮੁਲਜ਼ਮਾਂ ਨੂੰ 21 ਫਰਵਰੀ ਨੂੰ ਸਜ਼ਾ ਸੁਣਾਈ ਜਾਵੇਗੀ।
ਕੋਰਟ ਵੱਲੋਂ ਦੋਸ਼ੀ ਕਰਾਰ ਦਿੰਦਿਆਂ ਹੀ ਪੁਲਿਸ ਨੇ ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੂੰ ਹਿਰਾਸਤ ਵਿੱਚ ਲੈ ਲਿਆ।
ਜਿਵੇਂ ਹੀ ਲਾਲੂ ਨੂੰ ਦੋਸ਼ੀ ਕਰਾਰ ਦੇਣ ਦੀ ਸੂਚਨਾ ਅਦਾਲਤ ’ਚੋਂ ਬਾਹਰ ਆਈ ਤਾਂ ਪਟਨਾ ਤੋਂ ਲੈ ਕੇ ਰਾਂਚੀ ਤੱਕ ਉਨ੍ਹਾਂ ਦੇ ਸਮਰਥਕਾਂ ’ਚ ਨਿਰਾਸ਼ਾ ਛਾ ਗਈ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਕੋਰਟ ਨੇ 3 ਸਾਲ ਤੋਂ ਘੱਟ ਵਾਲੇ ਮੁਲਜ਼ਮਾਂ ਨੂੰ ਸਜ਼ਾ ਸੁਣਾ ਦਿੱਤੀ, ਜਦਕਿ ਲਾਲੂ ਸਣੇ 10 ਲੋਕਾਂ ਨੂੰ ਅਲੱਗ ਤੋਂ ਸਜ਼ਾ ਸੁਣਾਈ ਜਾਵੇਗੀ।