
ਬਿਹਾਰ ’ਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ
- National
- January 26, 2022
- No Comment
- 104
ਬਿਹਾਰ ’ਚ ਰੇਲਵੇ ਭਰਤੀ ਬੋਰਡ ਦੀ ਐੱਨ.ਟੀ.ਪੀ.ਸੀ. ਪ੍ਰੀਖਿਆ ’ਚ ਧਾਂਧਲੀ ਦੇ ਵਿਰੋਧ ’ਚ ਬੁੱਧਵਾਰ ਨੂੰ ਵਿਦਿਆਰਥੀ ਜ਼ਿਆਦਾ ਉਗਰ ਹੋ ਗਏ। ਤੀਜੇ ਦਿਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵਿਦਿਆਰਤੀਆਂ ਨੇ ਗਯਾ ’ਚ ਟ੍ਰੇਨ ’ਚ ਅੱਗ ਲਗਾ ਦਿੱਤੀ। ਇਸ ਘਟਨਾ ’ਤੇ ਗਯਾ ਦੇ ਐੱਸ.ਐੱਸ.ਪੀ. ਆਦਿੱਤਿਆ ਕੁਮਾਰ ਨੇ ਕਿਹਾ ਕਿ ਵਿਦਿਆਰਥੀ ਕਿਸੇ ਦੇ ਬਹਿਕਾਵੇ ’ਚ ਨਾ ਆਉਣ। ਸਰਕਾਰੀ ਸੰਪਤੀ ਨੂੰ ਨੁਕਸਾਨ ਨਾ ਪਹੁੰਚਾਉਣ। ਰੇਲਵੇ ਨੇ ਇਕ ਕਮੇਟੀ ਦਾ ਗਠਨ ਕੀਤਾ ਹੈ ਜੋ ਜਾਂਚ ਕਰੇਗੀ। ਕੁਝ ਵਿਦਿਆਰਥੀਆਂ ਦੀ ਪਛਾਣ ਹੋਈ ਹੈ ਜਿਨ੍ਹਾਂ ’ਤੇ ਕਾਰਵਾਈ ਕੀਤੀ ਜਾਵੇਗੀ। ਐੱਸ.ਐੱਸ.ਪੀ. ਆਦਿੱਤਿਆ ਕੁਮਾਰ ਨੇ ਦਾਅਵਾ ਕਰਦੇ ਹੋਏ ਕਿਹਾ ਕਿ ਸਥਿਤੀ ਹੁਣ ਕੰਟਰੋਲ ’ਚ ਹੈ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੇ ਟ੍ਰੇਨ ’ਚ ਅੱਗ ਲਗਾ ਦਿੱਤੀ ਹੈ, ਅਸੀਂ ਉਨ੍ਹਾਂ ’ਚੋਂ ਕੁਝ ਦੀ ਪਛਾਣ ਕਰ ਲਈ ਹੈ। ਉਥੇ ਹੀ ਵਿਦਿਆਰਥੀਆਂ ਦੇ ਵਧਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਹੁਣ ਰੇਲਵੇ ਬੋਰਡ ਨੇ ਪ੍ਰੈੱਸ ਕਾਨਫਰੰਸ ਕਰਨ ਦਾ ਫੈਸਲਾ ਲਿਆ ਹੈ। ਇਹ ਪ੍ਰੈੱਸ ਕਾਨਫਰੰਸ ਅੱਜ ਦੁਪਹਿਰ 3:30 ਵਜੇ ਹੋਵੇਗੀ।