500 ਆਦਿਵਾਸੀਆਂ ਨੇ ਅਪਨਾਇਆ ਸਿੱਖ ਧਰਮ

500 ਆਦਿਵਾਸੀਆਂ ਨੇ ਅਪਨਾਇਆ ਸਿੱਖ ਧਰਮ

  • National
  • January 21, 2022
  • No Comment
  • 57

ਹੈਦਰਾਬਾਦ ਦੇ ਸ਼ਮਸ਼ਾਬਾਦ ਨੇੜੇ ਇਕ ਆਦਿਵਾਸੀ ਦੇ ਪਿੰਡ ਗਚੁਬਾਈ ਥੰਡਾ ਦੇ 90 ਫੀਸਦੀ ਭਾਵ 550 ਲੋਕਾਂ ਨੇ ਸਿੱਖ ਧਰਮ ਅਪਨਾਕੇ ਇਸ ਪਿੰਡ ਦਾ ਨਾਂ ਹੁਣ ਗੁਰੂ ਗੋਬਿੰਦ ਸਿੰਘ ਨਗਰ ਰੱਖ ਲਿਆ ਹੈ। ਇਸ ਪਿੰਡ ਵਿਚ ਪਹਿਲਾਂ ਜਿੱਥੇ ਨਸ਼ੇ ਦੀ ਪ੍ਰਵਿਰਤੀ ਵਧ ਰਹੀ ਸੀ ਹੁਣ ਸਿੱਖ ਧਰਮ ਅਪਨਾਉਣ ਤੋਂ ਬਾਅਦ ਪਿੰਡ ਦੇ ਲੋਕ ਸ਼ਰਾਬ ਤੱਕ ਨੂੰ ਨਹੀਂ ਛੂੰਹਦੇ। ਪਿਛਲੇ ਕੁਝ ਸਾਲਾਂ ਵਿਚ ਪਿੰਡਾਂ ਦੇ ਨਿਵਾਸੀਆਂ ਦੀ ਜੀਵਨ ਸ਼ੈਲੀ ਅਤੇ ਦ੍ਰਿਸ਼ਟੀਕੋਣ ਵੀ ਬਦਲ ਗਿਆ ਹੈ। ਪਿੰਡ ਵਿਚ ਤੰਮਾਕੂ ’ਤੇ ਪਾਬੰਦੀ ਹੈ, ਜਦੋਂ ਵੀ ਲੋਕ ਕਿਸੇ ਨੂੰ ਸਿਗਰਟਨੋਸ਼ੀ ਕਰਦੇ ਦੇਖਦੇ ਹਨ ਤਾਂ ਉਸਨੂੰ ਤੁਰੰਤ ਕਰਨ ਦੀ ਉਨ੍ਹਾਂ ਨੂੰ ਸਲਾਹ ਦਿੰਦੇ ਹਨ। ਇਥੇ ਕੋਈ ਵੀ ਦੁਕਾਨ ਤੰਮਾਕੂ ਉਤਪਾਦ ਨਹੀਂ ਵੇਚਦੀ ਹੈ ਅਤੇ ਨਾ ਹੀ ਸ਼ਰਾਬ ਦਾ ਠੇਕਾ ਹੈ। ਪਿੰਡਾਂ ਦੇ ਲੋਕਾਂ ਨੇ ਗਚੁਬਾਈ ਠੰਡਾ ਹੁਣ ਸਿਰਫ ਕਾਗਜ਼ਾਂ ’ਤੇ ਮੌਜੂਦ ਹੈ, ਕਿਉਂਕਿ ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਗੁਰੂ ਗੋਬਿੰਦ ਸਿੰਘ ਨਗਰ ਵਿਚ ਰਹਿੰਦੇ ਹਾਂ। ਉਹ ਤੇਲਗੁ ਬੋਲਦੇ ਹਨ।

ਕਮਰੇ ਦੇ ਅੰਦਰ ਦੋ ਫੁੱਟ ਉੱਚਾ ਮਕਬਰਾ ਹੈ। ਲਖਵਿੰਦਰ ਯਾਦ ਕਰਦੇ ਹੋਏ ਦੱਸਦੇ ਹਨ ਕਿ ਸਾਡੇ ਬਜ਼ੁਰਗ ਲਗਭਗ 50 ਸਾਲ ਪਹਿਲਾਂ ਮਹਾਰਾਸ਼ਟਰ ਵਿਚ ਕਦੇ-ਕਦਾਈਂ ਨਾਂਦੇੜ ਸਾਹਿਬ ਜਾਂਦੇ ਹੁੰਦੇ ਸਨ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੇ ਨਾਂ ਦਾ ਜਾਪ ਕਰਦੇ ਹੋਏ ਇਕ ਬਲਦ ਨੂੰ ਮੁਕਤ ਕਰ ਦਿੱਤਾ ਸੀ। ਜਦੋਂ ਉਹ ਮਰ ਗਿਆ ਤਾਂ ਉਨ੍ਹਾਂ ਨੇ ਉਸਨੂੰ ਦਫਨਾ ਦਿੱਤਾ ਅਤੇ ਇਕ ਕਬਰ ਦੀ ਉਸਾਰੀ ਕੀਤੀ। ਇਸ ਤੋਂ ਬਾਅਦ ਲੋਕਾਂ ਨੇ ਮਕਬਰੇ ਦੇ ਉੱਪਰ ਗੁਰੂ ਨਾਨਕ ਦੇਵ ਜੀ ਦੀ ਫੋਟੋ ਲਗਾਈ ਅਤੇ ਬਹੁਤ ਦੇਰ ਤੱਕ ਪੂਜਾ-ਪਾਠ ਕੀਤਾ। 1996 ਵਿਚ ਅਸੀਂ ਇਕ ਛੱਤ ਖੜੀ ਕੀਤੀ ਅਤੇ ਉਸਨੂੰ ਇਕ ਛੋਟੇ ਜਿਹੇ ਮੰਦਰ ਵਿਚ ਬਦਲ ਦਿੱਤਾ। ਪਿੰਡ ਦੇ ਇਕ ਹੋਰ ਬਜ਼ੁਰਗ ਭਗਤ ਸਿੰਘ ਨੇ ਪਿੰਡ ਵਿਚ ਗੁਰਦੁਆਰਾ ਬਣਾਉਣ ਦੀ ਪ੍ਰਕਿਰਿਆ ਆਰੰਭੀ। ਭਗਤ ਸਿੰਘ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਾਕਿਸਤਾਨ ਵਿਚ ਸਿੱਖਾਂ ਦੇ ਪਵਿੱਤਰ ਸਥਾਨਾਂ ਦਾ ਦੌਰਾ ਕੀਤਾ ਹੈ। ਉਨ੍ਹਾਂ ਦੇ ਸਿਧਾਂਤਾਂ ਦੀ ਡੂੰਘੀ ਸਮਝ ਪਾਉਣ ਲਈ ਉਹ ਹੈਦਰਾਬਾਦ ਦੇ ਇਕ ਗੁਰਦੁਆਰਾ ਸਾਹਿਬ ਵਿਚ ਲਗਭਗ 5 ਸਾਲ ਤੱਕ ਰਹੇ।

Related post

US to host security exercise to stop flow of weapons of mass destruction

US to host security exercise to stop flow of…

The United States will host Proliferation Security Initiative (PSI) Exercise Fortune Guard 22 on August 8-12, 2022, in Honolulu, Hawaii. Fortune…
My Florida home Mar-a-Lago under siege by FBI: Donald Trump

My Florida home Mar-a-Lago under siege by FBI: Donald…

 Former US President Donald Trump said that Federal Bureau of Investigation (FBI) on Monday raided his Mar-a-Lago home in Palm Beach, Florida. Trump in a statement…
Three days training of newly appointed teachers of Patiala district started

Three days training of newly appointed teachers of Patiala…

ਪਟਿਆਲਾ 9 ਅਗਸਤ:   ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ 6635 ਨਵ-ਨਿਯੁਕਤ ਅਧਿਆਪਕਾਂ ਦੀ ਜ਼ਿਲ੍ਹਾ ਪੱਧਰੀ ਪਲੇਠੀ…

Leave a Reply

Your email address will not be published.