
ਕੇਜਰੀਵਾਲ ਨੇ ਦਿੱਲੀ ਦੀ ਪਹਿਲੀ ਇਲੈਕਟ੍ਰਿਕ ਬੱਸ ਨੂੰ ਦਿੱਤੀ ਹਰੀ ਝੰਡੀ
- National
- January 17, 2022
- No Comment
- 91
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਇਥੇ ਆਈ.ਪੀ. ਡਿਪੂ ਤੋਂ ਪਹਿਲੀ ਇਲੈਕਟ੍ਰਿਕ ਬੱਸ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ ਅਤੇ ਕਿਹਾ ਕਿ ਦਿੱਲੀ ਦੀਆਂ ਸੜਕਾਂ ’ਤੇ ਅੱਜ ਤੋਂ ਪਹਿਲੀ ਇਲੈਕਟ੍ਰਿਕ ਬੱਸ ਚਲਣੀ ਸ਼ੁਰੂ ਹੋ ਗਈ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਦਿੱਲੀ ਦੀ ਪਹਿਲੀ ਇਲੈਕਟ੍ਰਿਕ ਬੱਸ ਸੜਕ ’ਤੇ ਉਤਰੀ ਹੈ। ਅੱਜ ਦਾ ਦਿਨ ਕਈ ਮਾਇਨਿਆਂ ’ਚ ਬਹੁਤ ਮਹੱਤਵਪੂਰਨ ਹੈ। ਸਭ ਤੋਂ ਪਹਿਲਾਂ ਦਿੱਲੀ ’ਚ ਟ੍ਰਾਂਸਪੋਰਟ ਦੇ ਖੇਤਰ ’ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ। ਬਿਜਲੀ ਨਾਲ ਚੱਲਣ ਵਾਲੀ ਪਹਿਲੀ ਬੱਸ ਸੜਕ ’ਤੇ ਉਤਰੀ ਹੈ।
ਉਨ੍ਹਾਂ ਕਿਹਾ ਕਿ ਅੱਜ ਪਹਿਲੀ ਇਲੈਕਟ੍ਰਿਕ ਬੱਸ ਸੜਕ ’ਤੇ ਉਤਰੀ ਹੈ ਅਤੇ ਸਾਨੂੰ ਉਮੀਦ ਹੈ ਕਿ ਅਪ੍ਰੈਲ 2022 ਤਕ 300 ਬੱਸਾਂ ਸੜਕ ’ਤੇ ਹੋਣਗੀਆਂ। ਇਸਤੋਂ ਬਾਅਦ ਸਾਡਾ ਟੀਚਾ ਅਗਲੇ ਕੁਝ ਸਾਲਾਂ ਦੇ ਅੰਦਰ ਦੋ ਹਜ਼ਾਰ ਹੋਰ ਇਲੈਕਟ੍ਰਿਕ ਬੱਸਾਂ ਲਿਆਉਣ ਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ ਇਕ ਹੋਰ ਵੱਡੀ ਗੱਲ ਇਹ ਹੋਈ ਹੈ ਕਿ 2011 ਤੋਂ ਬਾਅਦ ਅੱਜ ਤਕ ਡੀ.ਟੀ.ਸੀ. ਦੇ ਬੇੜੇ ’ਚ ਇਕ ਵੀ ਨਹੀਂ ਬੱਸ ਨਹੀਂ ਆਈ ਸੀ, ਕੋਈ-ਨਾ-ਕੋਈ ਗ੍ਰਹਿ ਲੱਗਾ ਹੋਇਆ ਸੀ। ਜਦੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਉਸ ਵਿਚ ਤਰ੍ਹਾਂ-ਤਰ੍ਹਾਂ ਦੀਆਂ ਅੜਚਨਾਂ ਆ ਜਾਂਦੀਆਂ ਸਨ। ਮੈਂ ਸਮਝਦਾ ਹਾਂ ਕਿ 2011 ਤੋਂ ਬਾਅਦ ਅੱਜ ਡੀ.ਟੀ.ਸੀ. ਦੇ ਬੇੜੇ ’ਚ ਪਹਿਲੀ ਬੱਸ ਆ ਗਈ ਹੈ। ਇਹ ਬੱਸ ਕਲੱਸਟਰ ਦੇ ਬੇੜੇ ’ਚ ਸ਼ਾਮਲ ਨਹੀਂ ਹੈ। ਇਹ ਬੱਸ ਪੂਰੀ ਤਰ੍ਹਾਂ ਡੀ.ਟੀ.ਸੀ. ਦੇ ਅਧਿਕਾਰ ਖੇਤਰ ’ਚ ਹੈ।