
ਹਰਿਆਣਾ ਦੇ ਸੀਨੀਅਰ ਕਾਂਗਰਸ ਨੇਤਾ ਜਗਦੀਸ਼ ਨਹਿਰਾ ਦਾ ਦਿਹਾਂਤ
- National
- January 18, 2023
- No Comment
- 19
ਹਰਿਆਣਾ ਦੇ ਸੀਨੀਅਰ ਕਾਂਗਰਸ ਨੇਤਾ ਅਤੇ ਸਾਬਕਾ ਕੈਬਨਿਟ ਮਤੰਰੀ ਚੌਧਰੀ ਜਗਦੀਸ਼ ਨਹਿਰਾ ਦਾ ਬੁੱਧਵਾਰ ਸਵੇਰੇ ਇਕ ਪ੍ਰਾਈਵੇਟ ਹਸਪਤਾਲ ‘ਚ ਦਿਹਾਂਤ ਹੋ ਗਿਆ। ਉਹ 84 ਸਾਲ ਦੇ ਸਨ ਅਤੇ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਨਹਿਰਾ ਦਾ ਹਿਸਾਰ ਦੇ ਇਕ ਪ੍ਰਾਈਵੇਟ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ, ਜਿੱਥੇ ਅੱਜ ਸਵੇਰੇ 8 ਵਜੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦਾ ਮ੍ਰਿਤਕ ਸਰੀਰ ਸਿਰਸਾ ਵਿਚ ਇਕ ਘੰਟਾ ਅੰਤਿਮ ਦਰਸ਼ਨਾਂ ਲਈ ਰੱਖਿਆ ਜਾਵੇਗਾ।
ਨਹਿਰਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ 4 ਵਜੇ ਰਾਨੀਆ ਹਲਕੇ ਦੇ ਪਿੰਡ ਭਾਗਸਰ ਸਥਿਤ ਉਨ੍ਹਾਂ ਦੇ ਫਾਰਮ ਹਾਊਸ ‘ਚ ਕੀਤਾ ਜਾਵੇਗਾ। ਜਗਦੀਸ਼ ਨਹਿਰਾ ਦੇ ਦਿਹਾਂਤ ‘ਤੇ ਸਾਬਕਾ ਕੇਂਦਰੀ ਮੰਤਰੀ ਕੁਮਾਰੀ ਸ਼ੈਲਜਾ, ਸੀਨੀਅਰ ਭਾਜਪਾ ਨੇਤਾ ਜਗਦੀਸ਼ ਚੋਪੜਾ, ਸੁਰਿੰਦਰ ਭਾਟੀਆ, ਡਾ. ਆਰ. ਐੱਸ. ਸਾਂਗਵਾਨ ਸਮੇਤ ਵੱਖ-ਵੱਖ ਨੇਤਾਵਾਂ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਮੈਂਬਰਾਂ ਨੇ ਸੋਗ ਜ਼ਾਹਰ ਕੀਤਾ।