
‘ਭਾਰਤ ਜੋੜੋ ਯਾਤਰਾ’ ਦੇ ਆਗੂਆਂ ਨੇ ਕੀਤੀ ਪ੍ਰੈੱਸ ਕਾਨਫਰੰਸ
- National
- January 11, 2023
- No Comment
- 26
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਭਾਰਤ ਜੋੜੇ ਯਾਤਰਾ ਪੰਜਾਬ ‘ਚ ਸ਼ੁਰੂ ਹੋ ਗਈ ਹੈ। ਇਸ ਸਬੰਧੀ ਕਾਂਗਰਸ ਵੱਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਸੰਬੋਧਨ ਕੀਤਾ ਗਿਆ ਤੇ ‘ਭਾਰਤ ਜੋੜੇ ਯਾਤਰਾ’ ਦੀ ਰਣਨੀਤੀ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ‘ਭਾਰਤ ਜੋੜੋ ਯਾਤਰਾ’ ਦਾ ‘ਥੀਮ ਗੀਤ’ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਗੱਲ ਕਰਦਿਆਂ ਕਾਂਗਰਸੀ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਭਾਰਤ ਜੋੜੇ ਯਾਤਰਾ ਰਾਹੀਂ ਕਾਂਗਰਸ ਸਾਡੇ ਸਮਾਜ, ਦੇਸ਼ ਤੇ ਲੋਕਤੰਤਰ ਦੇ ਸਾਹਮਣੇ ਜੋ ਤਿੰਨ ਵੱਡੇ ਖ਼ਤਰੇ ਹਨ , ਉਨ੍ਹਾਂ ਖ਼ਿਲਾਫ਼ ਆਵਾਜ਼ ਚੁੱਕ ਰਹੀ ਹੈ। ਪਹਿਲਾ ਖ਼ਤਰਾ ਹੈ ਆਰਥਿਕ ਅਸਮਾਨਤਾਵਾਂ, ਦੂਸਰਾ ਖ਼ਤਰਾ ਸਮਾਜਿਕ ਧਰੋਹੀਕਰਨ ਤੇ ਤੀਸਰਾ ਖ਼ਤਰਾ ਹੈ ਰਾਜਨੀਤਿਕ ਤਾਨਾਸ਼ਾਹੀ। ਉਨ੍ਹਾਂ ਕਿਹਾ ਕਿ ਇਸ ਯਾਤਰਾ ਦਾ ਚੋਣਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਨਾ ਤਾਂ ਚੋਣਾਂ ਜਿੱਤੋ ਯਾਤਰਾ ਹੈ ਤੇ ਨਾ ਹੀ ਚੋਣਾਂ ਜਿਤਾਓ ਯਾਤਰਾ। ਇਹ ਯਾਤਰਾ ਲੋਕਾਂ ਦੀ ਚਿੰਤਾ ਸਮਝਣ ਲਈ ਆਰੰਭੀ ਗਈ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਇਸ ਯਾਤਰਾ ‘ਚ 3 ਚਿੰਤਾਵਾਂ ਖ਼ਿਲਾਫ਼ ਆਵਾਜ਼ ਚੁੱਕੀ ਜਾ ਰਹੀ ਹੈ।